ਹੁਸ਼ਿਆਰਪੁਰ (ਅਸ਼ਵਨੀ)— ਕੋਟਲੀ ਖਾਸ ਕੋਆਪ੍ਰੇਟਿਵ ਖੇਤੀ ਸੇਵਾ ਸੋਸਾਇਟੀ 'ਚ 2.15 ਕਰੋੜ ਰੁਪਏ ਦੇ ਘਪਲੇ ਦੇ ਦੋਸ਼ 'ਚ ਥਾਣਾ ਹਾਜੀਪੁਰ ਦੀ ਪੁਲਸ ਨੇ 7 ਦੋਸ਼ੀਆਂ ਖਿਲਾਫ ਧਾਰਾ 420, 409, 465, 467, 468 ਤਹਿਤ ਕੇਸ ਦਰਜ ਕੀਤਾ ਸੀ। ਇਸ ਘਪਲੇ ਦੇ ਦੋਸ਼ੀਆਂ ਦੀਆਂ ਜ਼ਮਾਨਤਾਂ ਸਬੰਧੀ ਰਿੱਟ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੁਝ ਮਹੀਨਾ ਪਹਿਲਾਂ ਰੱਦ ਕਰ ਦਿੱਤੀਆਂ ਸਨ। 3 ਹੋਰ ਦੋਸ਼ੀਆਂ ਦੀ ਅੰਤਰਿਮ ਜ਼ਮਾਨਤ ਸਬੰਧੀ ਰਿੱਟ ਵੀ ਹੁਸ਼ਿਆਰਪੁਰ ਦੇ ਐਡੀਸ਼ਨਲ ਜ਼ਿਲੇ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਰੱਦ ਕਰ ਦਿੱਤੀ ਸੀ।
ਸ਼ਨੀਵਾਰ ਕੋਟਲੀ ਖਾਸ ਦੇ ਪੀੜਤ ਵਿਅਕਤੀਆਂ ਨੇ ਗੁਹਾਰ ਲਗਾਈ ਕਿ ਸਾਰੇ 7 ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ 4 ਸਤੰਬਰ ਨੂੰ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਜ਼ਿਲਾ ਪੁਲਸ ਮੁਖੀ ਜੇ. ਏਲਿਨਚੇਲਿਅਨ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤੇ ਜਾਣਗੇ। ਇਸ ਸਮੇਂ ਮਾਹਿਲ ਸਿੰਘ, ਪ੍ਰਸ਼ੋਤਮ ਸਿੰਘ, ਰਮੇਸ਼ ਕੁਮਾਰ, ਅਮੋਲਕ ਸਿੰਘ, ਮਨੀ ਕੁਮਾਰ, ਦਲੀਪ ਸਿੰਘ, ਅਜੀਤ ਕੁਮਾਰ, ਰਘੁਵੀਰ ਸਿੰਘ, ਸੁਰੇਖਾ ਦੇਵੀ, ਰਵਿੰਦਰ ਕੌਰ, ਸੁਨੀਤਾ ਦੇਵੀ, ਰਕਸ਼ਾ ਦੇਵੀ ਆਦਿ ਵੀ ਹਾਜ਼ਰ ਸਨ।
ਸ਼ਾਰਟ ਸਰਕਟ ਕਾਰਨ ਪੰਜਾਬ ਨੈਸ਼ਨਲ ਬੈਂਕ ਨੰਦਾਚੌਰ ’ਚ ਲੱਗੀ ਅੱਗ
NEXT STORY