ਜਲੰਧਰ (ਗੁਲਸ਼ਨ)– ਕੋਰੋਨਾ ਕਾਲ ਵਿਚ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤਾਲਾਬੰਦੀ ਦੌਰਾਨ ਪੂਰੀ ਤਰ੍ਹਾਂ ਟਰੇਨਾਂ ਦਾ ਸੰਚਾਲਨ ਬੰਦ ਰਿਹਾ। ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਰੇਲਵੇ ਵੱਲੋਂ ਕੁਝ ਟਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਪਰ ਉਸੇ ਸਮੇਂ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ, ਜਿਸ ਕਾਰਨ ਰੇਲਵੇ ਮਹਿਕਮੇ ਨੂੰ ਇਕ ਵਾਰ ਫਿਰ ਟਰੇਨਾਂ ਨੂੰ ਰੱਦ ਕਰਨਾ ਪਿਆ। ਅਜੇ ਵੀ ਕੁਝ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਅਤੇ ਕੁਝ ਨੂੰ ਰੂਟ ਬਦਲ ਕੇ ਚਲਾਇਆ ਜਾ ਰਿਹਾ ਹੈ ਪਰ ਲੋਕਲ ਟਰੇਨਾਂ ਨੂੰ ਅਜੇ ਤੱਕ ਨਹੀਂ ਚਲਾਇਆ ਗਿਆ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ
ਲੋਕਲ ਟਰੇਨਾਂ ਮਾਰਚ 2020 ਤੋਂ ਬੰਦ ਪਈਆਂ ਹਨ, ਜਿਸ ਕਾਰਣ ਯਾਤਰੀਆਂ ਖ਼ਾਸ ਕਰ ਡੇਲੀ ਪੈਸੰਜਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਰਣਨਯੋਗ ਹੈ ਕਿ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਵਿਚਕਾਰ ਰੋਜ਼ਾਨਾ ਹਜ਼ਾਰਾਂ ਨੌਕਰੀਪੇਸ਼ਾ ਰੋਜ਼ਾਨਾ ਯਾਤਰੀ ਸਫਰ ਕਰਦੇ ਹਨ। ਇਨ੍ਹਾਂ ਲਈ ਟਰੇਨਾਂ ਦਾ ਸਫਰ ਆਸਾਨ ਅਤੇ ਕਿਫਾਇਤੀ ਹੈ। ਮਹੀਨਾਵਾਰ ‘ਮੰਥਲੀ ਸੀਜ਼ਨਲ ਟਿਕਟ’ (ਐੱਮ. ਐੱਸ. ਟੀ.) ਬਣਵਾ ਕੇ ਟਿਕਟ ਲੈਣ ਦਾ ਝੰਜਟ ਵੀ ਨਹੀਂ ਰਹਿੰਦਾ। ਇਸ ਨਾਲ ਉਨ੍ਹਾਂ ਦੇ ਸਮੇਂ ਦੀ ਵੀ ਕਾਫ਼ੀ ਬਚਤ ਹੁੰਦੀ ਹੈ। ਹੁਣ ਉਨ੍ਹਾਂ ਨੂੰ ਮਜਬੂਰਨ ਬੱਸਾਂ ਵਿਚ ਸਫ਼ਰ ਕਰਨਾ ਪੈ ਰਿਹਾ ਹੈ, ਜਿਸ ਦਾ ਅਸਰ ਉਨ੍ਹਾਂ ਦੇ ਬਜਟ ’ਤੇ ਵੀ ਪੈਂਦਾ ਹੈ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ
ਰੇਲਵੇ ਯਾਤਰੀਆਂ ਬਿੱਟੂ ਬੱਤਰਾ, ਮਦਨ ਲਾਲ ਅਰੋੜਾ, ਰਿਸ਼ੀ,ਹਰੀਸ਼ ਕੁਮਾਰ, ਰਾਜੇਸ਼ ਕੁਮਾਰ ਆਦਿ ਨੇ ਰੇਲਵੇ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਲੋਕਲ ਟਰੇਨਾਂ ਦਾ ਸੰਚਾਲਨ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਤਾਂ ਕਿ ਡੇਲੀ ਪੈਸੰਜਰਾਂ ਨੂੰ ਰਾਹਤ ਮਿਲ ਸਕੇ। ਦੂਜੇ ਪਾਸੇ ਜਲੰਧਰ ਸਿਟੀ ਸਟੇਸ਼ਨ ਤੋਂ ਨਕੋਦਰ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਪਠਾਨਕੋਟ ਆਦਿ ਸਟੇਸ਼ਨਾਂ ’ਤੇ ਚੱਲਣ ਵਾਲੇ ਡੀ. ਐੱਮ. ਯੂ. ਅਤੇ ਪੈਸੰਜਰ ਟਰੇਨਾਂ ਵੀ ਨਹੀਂ ਚੱਲ ਰਹੀਆਂ। ਇਨ੍ਹਾਂ ਛੋਟੇ ਰੂਟਾਂ ਦੇ ਬੰਦ ਹੋਣ ਨਾਲ ਯਾਤਰੀ ਕਾਫੀ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਦਾ ਮੋਦੀ ’ਤੇ ਨਿਸ਼ਾਨਾ, ਕਿਹਾ-ਪ੍ਰਧਾਨ ਮੰਤਰੀ ਭਾਜਪਾ ਦੇ ਭਾੜੇ ਦੇ ਗੁੰਡਿਆਂ ਨੂੰ ਪਾਉਣ ਨੱਥ
ਸਰਕਾਰੀ ਨੌਕਰੀ ਦੇ ਨਾਂ ਦਾ ਝਾਂਸਾ ਦੇ ਕੇ ਲਾਇਆ ਹਜ਼ਾਰਾਂ ਦਾ ਚੂਨਾ
NEXT STORY