ਲੋਹੀਆਂ ਖਾਸ,(ਮਨਜੀਤ)— 26 ਜਨਵਰੀ ਨੂੰ ਦੇਸ਼ ਭਰ 'ਚ ਮਨਾਏ ਜਾ ਰਹੇ ਗਣਤੰਤਰ ਦਿਵਸ ਮੱਦੇਨਜ਼ਰ ਸਥਾਨਕ ਸ਼ਹਿਰ ਅਤੇ ਇਲਾਕੇ 'ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਦਿਲਬਾਗ ਸਿੰਘ ਡੀ. ਐੱਸ. ਪੀ. ਸ਼ਾਹਕੋਟ ਦੀ ਅਗਵਾਈ ਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਐੱਸ. ਐੱਚ. ਓ. ਥਾਣਾ ਲੋਹੀਆਂ ਦੀ ਦੇਖ-ਰੇਖ ਹੇਠ ਜੀਵਨ ਕੁਮਾਰ ਏ. ਐੱਸ. ਆਈ. ਸਮੇਤ ਦਰਜ਼ਨ ਦੇ ਕਰੀਬ ਪੁਲਸ ਜਵਾਨਾਂ ਵਲੋਂ ਪੈਦਲ ਮਾਰਚ ਕੱਢਿਆ ਗਿਆ। ਇਸ ਮੌਕੇ ਸੁਰਿੰਦਰ ਕੁਮਾਰ ਥਾਣਾ ਮੁਖੀ ਨੇ ਦੱਸਿਆ ਕਿ ਗਣਤੰਤਰ ਦਿਵਸ ਨੂੰ ਲੈ ਕੇ ਸਥਾਨਕ ਸ਼ਹਿਰ ਅਤੇ ਇਲਾਕੇ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਵਲੋਂ ਸ਼ਹਿਰ ਅਤੇ ਇਲਾਕੇ ਦੇ ਐਂਟਰੀ ਪੁਆਇੰਟਾਂ 'ਤੇ ਨਾਕਾ ਬੰਦੀ ਕਰਕੇ ਦੋ ਤੇ ਚਾਰ ਪਹੀਆਂ ਵਾਹਨਾਂ ਦੇ ਨਾਲ-ਨਾਲ ਵੱਡੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਤਾਂ ਕਿ ਇਲਾਕੇ 'ਚ ਕੋਈ ਅਣਸੁਖਾਂਵੀਂ ਘਟਨਾ ਨਾ ਵਾਪਰ ਸਕੇ।
5 ਲੱਖ ਲੈ ਕੇ ਫੌਜ 'ਚ ਭਰਤੀ ਕਰਵਾਉਣ ਵਾਲੇ 5 ਗ੍ਰਿਫਤਾਰ
NEXT STORY