ਜਲੰਧਰ (ਸੋਨੂੰ)— ਜਲੰਧਰ 'ਚ ਦੁਰਗਾ ਨਵਯੁਵਕ ਸਭਾ ਵੱਲੋਂ ਦੁਰਗਾ ਮੰਦਿਰ ਚੌਕ 'ਚ ਮਾਂ ਭਗਵਤੀ ਦਾ ਚੌਥਾ ਵਿਸ਼ਾਲ ਜਗਰਾਤਾ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ 'ਪੰਜਾਬ ਕੇਸਰੀ' ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਵਿਧਾਇਕ ਬਾਵਾ ਹੈਨਰੀ ਅਤੇ ਹੋਰ ਉਘੀਆਂ ਸ਼ਖਸੀਅਤਾਂ ਵੱਲੋਂ ਵੀ ਮਾਂ ਭਗਵਤੀ ਦੇ ਜਾਗਰਣ 'ਚ ਸ਼ਿਰਕਤ ਕੀਤੀ ਗਈ। ਇਸ ਮੌਕੇ ਦੁਰਗਾ ਨਵਯੁਵਕ ਸਭਾ ਦੇ ਮੈਂਬਰ ਹਨੀ ਕੰਬੋਜ ਵੱਲੋਂ ਜਾਗਰਣ 'ਚ ਪਹੁੰਚੀਆਂ ਉਘੀਆਂ ਸ਼ਖਸੀਅਤਾਂ ਦੇ ਨਾਲ-ਨਾਲ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸਭਾ ਮੈਂਬਰਾਂ ਵੱਲੋਂ ਪਦਮਸ਼੍ਰੀ ਵਿਜੇ ਚੋਪੜਾ ਜੀ ਅਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਐਮਰਜੈਂਸੀ ਦੇ ਬਾਹਰ ਹਨੇਰਾ, ਟੈਸਟ ਮਸ਼ੀਨ 2 ਮਹੀਨਿਆਂ ਤੋਂ ਖਰਾਬ
NEXT STORY