ਜਲੰਧਰ (ਪੁਨੀਤ)–ਦੀਵਾਲੀ ਤੋਂ ਇਕ ਦਿਨ ਪਹਿਲਾਂ ਸ਼ੁਰੂ ਹੋਏ ਕੰਮ ਅਧੀਨ ਬੰਦ ਪਈਆਂ 5000 ਸਟਰੀਟ ਲਾਈਟਾਂ ਦੀ ਮੁਰੰਮਤ ਕਰਵਾਉਂਦੇ ਹੋਏ ਉਨ੍ਹਾਂ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ। ਦੂਜੇ ਪਾਸੇ 4.83 ਕਰੋੜ ਦੇ ਟੈਂਡਰ ਨਾਲ 6000 ਲਾਈਟਾਂ ਦੀ ਮੇਨਟੀਨੈਂਸ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ। ਸ਼ਹਿਰ ਦੇ 13 ਚੌਕਾਂ ਵਿਚ ਲੱਗੀਆਂ ਹੋਈਆਂ ਮਾਸਕ ਲਾਈਟਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਇਸ ਵਿਚ ਕਈ ਚੌਕਾਂ ਦੀਆਂ ਲਾਈਟਾਂ ਚਾਲੂ ਹੋ ਗਈਆਂ, ਜਦਕਿ ਕੁਝ ਦਿਨਾਂ ਵਿਚ ਸਾਰੇ 13 ਚੌਕਾਂ ਦੀਆਂ ਲਾਈਟਾਂ ਜਗਣੀਆਂ ਸ਼ੁਰੂ ਹੋ ਜਾਣਗੀਆਂ।
ਸਟਰੀਟ ਲਾਈਟਾਂ ਦੀ ਮੁਰੰਮਤ ਦਾ ਕੰਮ ਕਰ ਰਹੀ ਕੰਪਨੀ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ 6000 ਤੋਂ ਵੱਧ ਸਟਰੀਟ ਲਾਈਟਾਂ ਬੰਦ ਪਈਆਂ ਸਨ। ਲੋਕਾਂ ਨੂੰ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਐਕਸ਼ਨ ਲੈਣ ਦੀ ਚਿਤਾਵਨੀ ਦਿੱਤੀ ਗਈ, ਜਿਸ ਤੋਂ ਬਾਅਦ ਕੰਪਨੀ ਨੇ ਕਰਮਚਾਰੀਆਂ ਦੀ ਹੜਤਾਲ ਨੂੰ ਖ਼ਤਮ ਕਰਵਾਇਆ ਅਤੇ ਸਟਰੀਟ ਲਾਈਟਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਸਕਿਆ। ਇਸੇ ਲੜੀ ਵਿਚ 5000 ਸਟਰੀਟ ਲਾਈਟਾਂ ਦੀ ਮੁਰੰਮਤ ਕਰਵਾਉਂਦੇ ਹੋਏ ਉਨ੍ਹਾਂ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ, ਜਿਸ ਨਾਲ ਪਬਲਿਕ ਨੂੰ ਵੱਡੀ ਰਾਹਤ ਮਿਲੇਗੀ। ਸਟਰੀਟ ਲਾਈਟਾਂ ਦੇ ਸਬੰਧ ਵਿਚ ਜਾਣਕਾਰੀ ਲੈਣ ਲਈ ਐਕਸੀਅਨ (ਸਟਰੀਟ ਲਾਈਟ) ਸੁਖਵਿੰਦਰ ਸਿੰਘ ਨੂੰ ਨਿਗਮ ਦਫ਼ਤਰ ਬੁਲਾਇਆ ਗਿਆ ਅਤੇ ਸਟਰੀਟ ਲਾਈਟਾਂ ਬਾਰੇ ਰਿਪੋਰਟ ਮੰਗੀ ਗਈ। ਨਿਗਮ ਕਮਿਸ਼ਨਰ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਲਾਈਟਿੰਗ ਬ੍ਰਾਂਚ ਦੀਆਂ ਛੋਟੀਆਂ-ਛੋਟੀਆਂ ਗੱਲਾਂ ’ਤੇ ਚਰਚਾ ਕੀਤੀ ਗਈ।
ਇਸ ਦੌਰਾਨ ਐਕਸੀਅਨ ਕੱਲੋਂ ਪੁੱਛਿਆ ਗਿਆ ਕਿ ਸਟਰੀਟ ਲਾਈਟਾਂ ਸਬੰਧੀ ਠੇਕਾ ਸੰਭਾਲ ਰਹੀ ਕੰਪਨੀ ਦੇ ਕਰਮਚਾਰੀਆਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਕੀ ਕੰਮ ਹੋਏ ਹਨ। ਇਸ ’ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਸਟਰੀਟ ਲਾਈਟਾਂ ਨੂੰ ਠੀਕ ਕਰਵਾਉਣ ਦਾ ਕੰਮ ਸ਼ੁਰੂ ਹੋਇਆ ਸੀ। ਇਸ ਵਿਚ 5000 ਪੁਆਇੰਟ ਠੀਕ ਕੀਤੇ ਜਾ ਚੁੱਕੇ ਹਨ ਅਤੇ ਲਾਈਟਾਂ ਜਗਣੀਆਂ ਸ਼ੁਰੂ ਹੋ ਗਈਆਂ ਹਨ। ਜਿਹੜੀਆਂ ਲਾਈਟਾਂ ਰਹਿ ਗਈਆਂ ਹਨ, ਉਹ ਵੀ ਆਉਣ ਵਾਲੇ 1-2 ਦਿਨਾਂ ਵਿਚ ਠੀਕ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ IAS ਅਧਿਕਾਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਚੱਲੀ ਗੋਲ਼ੀ
ਸਭ ਤੋਂ ਅਹਿਮ ਅਤੇ ਵੱਡੀ ਸਮੱਸਿਆ ਸਾਹਮਣੇ ਆਈ ਕਿ ਪੀ. ਸੀ. ਪੀ. ਕੰਪਨੀ ਵੱਲੋਂ ਸ਼ਹਿਰ ਦੇ ਮੁੱਖ ਸਥਾਨਾਂ ’ਤੇ ਲਾਈਆਂ ਗਈਆਂ 6000 ਲਾਈਟਾਂ ਨੂੰ ਠੀਕ ਕਰਨ ਦਾ ਕੰਮ ਰੁਕਿਆ ਹੋਇਆ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਲਈ 4.83 ਕਰੋੜ ਰੁਪਏ ਦਾ ਸਪੈਸ਼ਲ ਟੈਂਡਰ ਲਾਇਆ ਗਿਆ ਸੀ, ਜਿਸ ਨਾਲ ਉਕਤ ਲਾਈਟਾਂ ਦਾ ਰੱਖ-ਰਖਾਅ ਕੀਤਾ ਜਾਣਾ ਹੈ ਅਤੇ ਖ਼ਰਾਬ ਲਾਈਟਾਂ ਨੂੰ ਵੀ ਬਦਲਿਆ ਜਾਵੇਗਾ। ਇਸਦੀ ਟੈਕਨੀਕਲ ਅਤੇ ਫਾਈਨਾਂਸ਼ੀਅਲ ਬਿਡ ਖੁੱਲ੍ਹ ਚੁੱਕੀ ਹੈ। ਬੋਲੀ ਨੂੰ ਵੇਟ ਕਰਨ ਲਈ ਸੁਖਵਿੰਦਰ ਸਿੰਘ ਉਕਤ ਫਾਈਲ ਨੂੰ ਲੈ ਕੇ ਬੁੱਧਵਾਰ ਚੰਡੀਗੜ੍ਹ ਜਾਣਗੇ। ਉਮੀਦ ਹੈ ਕਿ 1-2 ਦਿਨਾਂ ਵਿਚ ਫਾਈਲ ਕਲੀਅਰ ਹੋ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ 4.83 ਕਰੋੜ ਦਾ ਟੈਂਡਰ ਸੀ, ਜਿਸ ਵਿਚ 25 ਫੀਸਦੀ ਲੈੱਸ ਆਇਆ ਸੀ। ਲੂਥਰਾ ਠੇਕੇਦਾਰ ਵੱਲੋਂ ਉਕਤ ਠੇਕਾ ਲਿਆ ਗਿਆ ਹੈ।
16 ਲੱਖ ਦੇ ਟੈਂਡਰ ਨਾਲ ਹੋਵੇਗਾ ਗ੍ਰਾਂਟ ਦੀਆਂ ਲਾਈਟਾਂ ਦਾ ਰੱਖ-ਰਖਾਅ
16 ਲੱਖ ਦਾ ਇਕ ਹੋਰ ਟੈਂਡਰ ਲਾਇਆ ਗਿਆ ਹੈ, ਜਿਸ ਵਿਚ ਐੱਮ. ਐੱਲ. ਏ. ਗ੍ਰਾਂਟ ਜਾਂ ਐੱਮ. ਪੀ. ਗ੍ਰਾਂਟ ਨਾਲ ਲਾਈਆਂ ਗਈਆਂ ਸਟਰੀਟ ਲਾਈਟਾਂ ਨੂੰ ਠੀਕ ਕੀਤਾ ਜਾਣਾ ਹੈ। ਉਕਤ 5 ਸਾਲ ਦੇ ਟੈਂਡਰ ਵਿਚ ਖ਼ਰਾਬ ਲਾਈਟਾਂ ਦੀ ਥਾਂ ’ਤੇ ਨਵੀਆਂ ਲਾਈਟਾਂ ਲਾਈਆਂ ਜਾਣਗੀਆਂ ਅਤੇ ਉਨ੍ਹਾਂ ਦਾ ਰੱਖ-ਰਖਾਅ ਹੋਵੇਗਾ। ਉਕਤ ਠੇਕੇ ਦੀ ਰਕਮ ਛੋਟੀ ਹੋਣ ਕਾਰਨ ਨਿਗਮ ਪੱਧਰ ’ਤੇ ਹੀ ਉਕਤ ਠੇਕਾ ਕਲੀਅਰ ਹੋ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ 23 ਨਵੰਬਰ ਨੂੰ ਇਹ ਟੈਂਡਰ ਖੁੱਲ੍ਹ ਜਾਵੇਗਾ। ਇਹ ਟੈਂਡਰ ਚੰਡੀਗੜ੍ਹ ਨਹੀਂ ਭੇਜਿਆ ਜਾਵੇਗਾ। ਲਗਭਗ 1 ਦਸੰਬਰ ਤਕ ਲਾਈਟਾਂ ’ਤੇ ਕੰਮ ਸ਼ੁਰੂ ਹੋ ਜਾਵੇਗਾ।
ਨੋਡਲ ਅਫ਼ਸਰਾਂ ਦੀ ਰਿਪੋਰਟ ਵਾਲੀਆਂ ਲਾਈਟਾਂ ਲਈ 17 ਲੱਖ ਦਾ ਟੈਂਡਰ
ਸ਼ਹਿਰ ਵਿਚ ਲਾਏ ਗਏ ਨੋਡਲ ਅਫਸਰਾਂ ਤੋਂ ਰਿਪੋਰਟ ਮੰਗੀ ਗਈ ਸੀ, ਜਿਸ ਵਿਚ ਸਟਰੀਟ ਲਾਈਟਾਂ ਦੇ ਖਰਾਬ ਹੋਣ, ਖੰਭੇ ਟੁੱਟਣ ਅਤੇ ਟੇਢੇ ਹੋਣ, ਪੁਰਾਣੇ ਖੰਭਿਆਂ ਨੂੰ ਬਦਲਣ ਸਬੰਧੀ ਟੈਂਡਰ ਰੱਖਿਆ ਗਿਆ ਹੈ। ਉਕਤ ਲਾਈਟਾਂ ਲਈ 17 ਲੱਖ ਦਾ ਇਹ ਟੈਂਡਰ ਪਾਸ ਹੋਣ ਨਾਲ ਲਾਈਟਾਂ ’ਤੇ ਕੰਮ ਸ਼ੁਰੂ ਹੋ ਗਿਆ ਹੈ। ਅਧਿਕਾਰੀਆਂ ਵੱਲੋਂ ਇਸ ਟੈਂਡਰ ਦੀ ਰਕਮ ਨਾਲ ਰਿਪੇਅਰ ਹੋਣ ਵਾਲੀਆਂ ਲਾਈਟਾਂ ਦੀ ਰਿਪੋਰਟ ਨੋਡਲ ਅਧਿਕਾਰੀਆਂ ਤੋਂ ਲਈ ਜਾਵੇਗੀ।
10 ਲੱਖ ਦੀ ਲਾਗਤ ਨਾਲ ਠੀਕ ਹੋ ਰਹੀਆਂ ਮਾਸਕ ਲਾਈਟਾਂ
ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ 13 ਚੌਕਾਂ ਵਿਚ ਲੱਗੀਆਂ ਹਾਈ ਮਾਸਕ ਲਾਈਟਾਂ ਦੀ ਮੁਰੰਮਤ ਨੂੰ ਪਹਿਲ ਦੇ ਆਧਾਰ ’ਤੇ ਰੱਖਦਿਆਂ ਕੰਮ ਕਰਵਾਇਆ ਜਾ ਰਿਹਾ ਹੈ। ਨਿਗਮ ਅਧਿਕਾਰੀਆਂ ਵੱਲੋਂ ਪਿਛਲੇ ਦਿਨੀਂ ਮੁਆਇਨਾ ਕਰਦੇ ਹੋਏ ਇਨ੍ਹਾਂ ਲਾਈਟਾਂ ਲਈ 10 ਲੱਖ ਦੀ ਰਕਮ ਨਿਰਧਾਰਿਤ ਕੀਤੀ ਗਈ ਸੀ। ਉਕਤ ਲਾਈਟਾਂ ਕਾਫ਼ੀ ਖ਼ਰਾਬ ਸਨ। ਚੌਕਾਂ ਦੀਆਂ ਲਾਈਟਾਂ ਠੀਕ ਹੋ ਗਈਆਂ ਹਨ, ਜਦੋਂ ਕਿ ਅਗਲੇ 1-2 ਦਿਨਾਂ ਵਿਚ ਬਾਕੀ ਬਚੇ ਚੌਕਾਂ ਦੀਆਂ ਲਾਈਟਾਂ ਵੀ ਠੀਕ ਹੋ ਜਾਣਗੀਆਂ।
ਹਾਰਟੀਕਲਚਰ ਬ੍ਰਾਂਚ ਲਈ 1.05 ਕਰੋੜ ਦੀਆਂ ਮਸ਼ੀਨਾਂ ਖ਼ਰੀਦੀਆਂ ਜਾਣਗੀਆਂ
ਹਾਰਟੀਕਲਚਰ ਬ੍ਰਾਂਚ ਲਈ ਨਿਗਮ ਵੱਲੋਂ 1.05 ਕਰੋੜ ਦੀਆਂ ਮਸ਼ੀਨਾਂ ਖ਼ਰੀਦੀਆਂ ਜਾ ਰਹੀਆਂ ਹਨ। ਇਸ ਵਿਚ 84 ਲੱਖ ਨਾਲ ਸ਼੍ਰੈਡਰ ਲਏ ਜਾਣੇ ਹਨ, ਜਦੋਂ ਕਿ 52 ਲੱਖ ਦੀਆਂ ਕੰਪੋਸਟ ਮਸ਼ੀਨਾਂ ਖ਼ਰੀਦੀਆਂ ਜਾਣਗੀਆਂ। ਵਿਭਾਗ ਵੱਲੋਂ ਇਸ ਦੇ ਲਈ ਲਾਇਆ ਗਿਆ ਟੈਂਡਰ 21 ਨਵੰਬਰ ਨੂੰ ਖੋਲ੍ਹਿਆ ਜਾਵੇਗਾ। ਨਿਗਮ ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਡਿਮਾਂਡ ਮੰਗੀ ਗਈ ਹੈ ਤਾਂ ਕਿ ਜ਼ਰੂਰਤ ਦੀ ਹਰੇਕ ਮਸ਼ੀਨ ਨੂੰ ਉਪਲੱਬਧ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ: ਭਾਈ-ਦੂਜ ਤੋਂ ਪਹਿਲਾਂ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਮੰਜ਼ਰ ਵੇਖ ਸਹਿਮੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਮੰਤਰੀ ਬਲਕਾਰ ਸਿੰਘ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੂੰ ਮਿਲੇ
NEXT STORY