ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਿਟੀ ਦੀ ਪੁਲਸ ਨੇ ਰੰਜਿਸ਼ ਕਾਰਨ ਕੁੱਟਮਾਰ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਰਣ ਪੁੱਤਰ ਵਿਜੇ ਕੁਮਾਰ ਵਾਸੀ ਪੰਜਪਿੱਪਲੀ ਬਹਾਦਰਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਗੋਪਾਲ ਦੇ ਨਾਲ ਬੇਕਰੀ ਤੋਂ ਸਾਮਾਨ ਲੈਣ ਗਿਆ ਸੀ ਕਿ ਉਥੋਂ ਨਿਕਲਦਿਆਂ ਹੀ ਅਮਿਤ ਅਤੇ ਅਮਨ ਦੋਵੇਂ ਪੁਤਰਾਨ ਜਤਿੰਦਰ ਰਾਣਾ ਅਤੇ ਰਜਿੰਦਰ ਰਾਣਾ ਵਾਸੀ ਨਰਾਇਣ ਨਗਰ ਅਤੇ ਕਾਲੂ ਵਾਸੀ ਸੂਰਜ ਨਗਰ ਹੁਸ਼ਿਆਰਪੁਰ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
'ਰੈਫਰੈਂਡਮ 2020' ਦਾ ਸਮਰਥਨ ਹੀ ਖਹਿਰਾ ਦੀ ਵੱਖਵਾਦੀ ਮਾਨਸਿਕਤਾ ਦਾ ਪ੍ਰਤੱਖ ਸਬੂਤ : ਕੈਪਟਨ ਹਰਮਿੰਦਰ ਸਿੰਘ
NEXT STORY