ਜਲੰਧਰ (ਵਰੁਣ)- ਕੈਪੀਟਲ ਹਸਪਤਾਲ ਵਿੱਚ ਜਦੋਂ 230 ਰੁਪਏ ਦਾ ਟੀਕਾ 2300 ਰੁਪਏ ਵਿੱਚ ਦਿੱਤਾ ਗਿਆ ਤਾਂ ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਹੰਗਾਮਾ ਕਰ ਦਿੱਤਾ। ਜਤਿਨ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਨਾਲ ਕੈਪੀਟਲ ਹਸਪਤਾਲ ਦੇ ਬਾਹਰ ਹਾਦਸਾ ਹੋ ਗਿਆ ਸੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਤੁਰੰਤ ਕੈਪੀਟਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਦੋਸ਼ ਹੈ ਕਿ ਹਸਪਤਾਲ ਦਾ ਇਲਾਜ ਇੰਨਾ ਮਹਿੰਗਾ ਸੀ ਕਿ ਰੈਫਰ ਕਰਨ ਤੋਂ ਬਾਅਦ ਵੀ ਹਸਪਤਾਲ ਦੇ ਸਟਾਫ਼ ਨੇ ਕੋਈ ਜਵਾਬ ਨਹੀਂ ਦਿੱਤਾ। ਜੋ ਇਨਜੈਕਸ਼ਨ ਉਸ ਨੂੰ 2300 ਰੁਪਏ ਦਾ ਦਿੱਤਾ ਗਿਆ, ਉਸ ਦੀ ਬਾਜ਼ਾਰੀ ਕੀਮਤ ਸਿਰਫ਼ 230 ਰੁਪਏ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਹਸਪਤਾਲ ਦੇ ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਬਹੁਤ ਗੁੱਸੇ ਨਾਲ ਗੱਲ ਕੀਤੀ। ਹੰਗਾਮਾ ਕਰ ਰਹੇ ਲੋਕਾਂ ਨੇ ਦੋਸ਼ ਲਾਇਆ ਕਿ ਕੈਪੀਟਲ ਹਸਪਤਾਲ ਦੇ ਪ੍ਰਬੰਧਕ ਇਲਾਜ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ।
ਇਹ ਵੀ ਪੜ੍ਹੋ : ਸਿੱਧੂ ਨੂੰ ਲੈ ਕੇ ਕਾਟੋ-ਕਲੇਸ਼ ਜਾਰੀ, ਬਾਜਵਾ ਬੋਲੇ, ਅੰਗੂਠਾ ਜ਼ਹਿਰ ਨਾਲ ਭਰ ਜਾਵੇ ਤਾਂ ਕੱਟ ਦੇਣਾ ਚਾਹੀਦੈ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੋਪੜ 'ਚ ਨਿਰੰਕਾਰੀ ਭਵਨ ਨੇੜਿਓਂ ਕਾਰ 'ਚੋਂ ਮਿਲੀ ਆਰਮੀ ਰਿਟਾਇਰਡ ਮੁਲਾਜ਼ਮ ਦੀ ਲਾਸ਼
NEXT STORY