ਜਲੰਧਰ (ਮਾਹੀ)— ਇਥੋਂ ਦੀ ਮਕਸੂਦਾਂ ਸਬਜ਼ੀ ਮੰਡੀ 'ਚ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ ਇਥੇ ਦੁਪਹਿਰ ਨੂੰ ਸਬਜ਼ੀ ਮੰਡੀ ਦੀ ਇਕ ਸ਼ੈੱਡ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਉਕਤ ਹਾਦਸਾ ਵਾਪਰਿਆ ਉਸ ਸਮੇਂ ਮਕਸੂਦਾਂ ਮੰਡੀ ਬੰਦ ਹੋ ਚੁੱਕੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਇਹ ਸ਼ੈੱਡ ਸਵੇਰੇ ਡਿੱਗਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਜਿਸ ਠੇਕੇਦਾਰ ਨੇ ਇਸ ਸ਼ੈੱਡ ਨੂੰ ਬਣਾਇਆ ਸੀ ਉਸ ਦੀ ਡੈੱਡਲਾਈਨ 31 ਮਾਰਚ ਸੀ ਜਦਕਿ ਕੋਰੋਨਾ ਸੰਕਟ ਦੇ ਚਲਦਿਆਂ ਉਸ ਨੂੰ ਜਲਦਬਾਜ਼ੀ 'ਚ ਸ਼ੈੱਡ ਬਣਾ ਕੇ ਸੌਂਪਣਾ ਪਿਆ ਜਿਸ ਕਰਕੇ ਉਹ ਨਟ-ਬੋਲਟ ਲਗਾਉਣੇ ਹੀ ਕਈ ਜਗ੍ਹਾ ਭੁੱਲ ਗਿਆ।
ਬਾਈਕ 'ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਿਹਾ ਨੌਜਵਾਨ ਚੜ੍ਹਿਆ ਪੁਲਸ ਅੜਿੱਕੇ
NEXT STORY