ਸ਼ਾਹਕੋਟ- ਸ਼ਾਹਕੋਟ ਵਿਖੇ ਪੰਜਾਬ ਕ੍ਰਿਸ਼ਚਨ ਮੂਵਮੈਂਟ ਯੂਥ ਵਿੰਗ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਸੁਧੀਰ ਨਾਹਰ ਪੰਜਾਬ ਪ੍ਰਧਾਨ ਪੰਜਾਬ ਕ੍ਰਿਸ਼ਚਨ ਮੂਵਮੈਂਟ ਯੂਥ ਵਿੰਗ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪ੍ਰਧਾਨ ਪੰਜਾਬ ਕ੍ਰਿਸ਼ਚਨ ਮੂਵਮੈਂਟ ਹਮੀਦ ਮਸੀਹ ਨੇ ਕੀਤੀ ਅਤੇ ਨਾਲ ਪੀ. ਸੀ. ਪੀ. ਸੀ. ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਮਾਰਕ ਸਿੱਧੂ ਨੇ ਸ਼ਿਰਕਤ ਕੀਤੀ ਅਤੇ ਬਿਸ਼ਪ ਅਤੇ ਸਾਡੇ ਧਾਰਮਿਕ ਪਾਸਟਰ ਸਹਿਬਾਨਾਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ ਹੜਕੰਪ, ਇੰਝ ਖੁੱਲ੍ਹੇ ਪੱਤੇ
ਇਸ ਮੀਟਿੰਗ ਦੀ ਸ਼ੁਰੂਆਤ ਪਾਸਟਰ ਭੁਪਿੰਦਰ ਜੀ ਦੀ ਦੁਆ ਨਾਲ ਸ਼ੁਰੂ ਕੀਤੀ ਗਈ। ਸਾਡੇ ਬਿਸ਼ਪ ਡੈਨੀਅਲ ਕੰਗਣਾ ਜੀ ਨੇ ਪਵਿੱਤਰ ਬਾਈਬਲ ਵਿਚੋਂ ਆਈ ਸਾਰੀ ਸੰਗਤ ਨੂੰ ਵਚਨ ਸੁਣਾਇਆ। ਮੀਟਿੰਗ ਵਿੱਚ ਪ੍ਰਧਾਨ ਹਮੀਦ ਮਸੀਹ ਜੀ ਨੇ ਮਸੀਹੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ-ਚਰਚਾ ਕੀਤਾ ਅੰਤ ਵਿੱਚ ਪੰਜਾਬ ਪ੍ਰਧਾਨ ਹਮੀਦ ਮਸੀਹ ਅਤੇ ਪੰਜਾਬ ਯੂਥ ਪ੍ਰਧਾਨ ਸੁਧੀਰ ਨਾਹਰ ਦੀ ਅਗਵਾਈ ਹੇਠ ਪਤਰਸ ਮਸੀਹ ਪਰਜੀਆਂ ਨੂੰ ਸ਼ਾਹਕੋਟ ਹਲਕੇ ਤੋਂ ਯੂਥ ਪ੍ਰਧਾਨ ਲਗਾਇਆ ਗਿਆ ਅਤੇ ਅਨੋਸ਼ ਮਸੀਹ ਨੂੰ ਵਾਈਸ ਪ੍ਰਧਾਨ ਲਗਾਇਆ ਗਿਆ ਅਤੇ ਜਗਦੀਪ ਮਸੀਹ ਜੱਗੀ ਨੂੰ ਜ਼ਿਲ੍ਹਾ ਜਲੰਧਰ ਦਿਹਾਤੀ ਦਾ ਵਾਈਸ ਪ੍ਰਧਾਨ ਲਗਾਇਆ ਗਿਆ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦਾ ਰਾਜ਼ਦਾਰ ਮਹੇਸ਼ ਮਖੀਜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
ਪਾਸਟਰ ਵੈੱਲਫੇਅਰ ਸੁਸਾਇਟੀ ਨਕੋਦਰ ਦੇ ਪ੍ਰਧਾਨ ਪਾਸਟਰ ਮਨਜੀਤ ਜੀ ਨੇ ਸਾਰੇ ਨਵ-ਨਿਯੁਕਤ ਪ੍ਰਧਾਨਾਂ ਲਈ ਦੁਆ ਕੀਤੀ ਅਤੇ ਅੰਤ ਵਿੱਚ ਯੂਥ ਪ੍ਰਧਾਨ ਸੁਧੀਰ ਨਾਹਰ ਨੇ ਨਵ ਨਿਯੁਕਤ ਪ੍ਰਧਾਨਾਂ ਨੂੰ ਵਧਾਈ ਦਿੱਤੀ ਅਤੇ ਆਏ ਹੋਏ ਸਾਰੇ ਬਿਸ਼ਪ ਅਤੇ ਪਾਸਟਰ ਸਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਸਾਰੇ ਯੂਥ ਲੀਡਰਾਂ ਦਾ ਧੰਨਵਾਦ ਕੀਤਾ। ਪਾਸਟਰ ਐਸੋਸ਼ੀਏਸ਼ਨ ਸ਼ਾਹਕੋਟ ਦੇ ਚੈਅਰਮੈਨ ਬਿਸ਼ਪ ਯੂਸਫ ਮਸੀਹ ਜੀ ਨੇ ਸਟੇਜ ਸਕੱਤਰ ਬਾਖੂਬੀ ਨਿਭਾਈ।ਇਸ ਮੌਕੇ ਬਿਸ਼ਪ ਡੈਨੀਅਲ ਕੰਗਣਾ, ਬਿਸ਼ਪ ਯੂਸਫ ਮਸੀਹ, ਨਕੋਦਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪਾਸਟਰ ਮਨਜੀਤ ਜੀ, ਪਾਸਟਰ ਪ੍ਰੇਮ ਜੀ, ਪਾਸਟਰ ਸੋਹਣ ਲਾਲ ਜੀ, ਪਾਸਟਰ ਵੀਰ ਸਿੰਘ ਜੀ, ਪਾਸਟਰ ਭੁਪਿੰਦਰ ਜੀ,ਪਾਸਟਰ ਯੂਸਫ ਜੀ ਆਦਮਪੁਰ ,ਪਾਸਟਰ ਰਾਜ ਕੁਮਾਰ, ਪਾਸਟਰ ਹਾਰੁਨ ਧਰਮਕੋਟ, ਪਾਸਟਰ ਸੁਖਦੇਵ,ਮਰਕੁਸ ਵਾਲੀਆ, ਜੋਹਨ ਮਸੀਹ, ਗੁਰਪ੍ਰੀਤ, ਅਭਿ ਮਸੀਹ, ਨਾਨਕ ਮਸੀਹ, ਜੌਲੀ ਨਾਹਰ, ਹੈਪੀ ਪੌਲ, ਰਾਜ ਵਾਲੀਆ,ਯੂਨਸ, ਸੰਜੂ ਪਰਜੀਆਂ ਆਦਿ ਹੋਰ ਯੂਥ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਖ਼ੌਫ਼ਨਾਕ ਘਟਨਾ! ਭਤੀਜੇ ਨੇ ਚਾਚੇ 'ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਮੰਜ਼ਰ ਵੇਖ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਤੈਸ਼ 'ਚ ਆਏ ਭਰਾ ਨੇ ਤੜਕਸਾਰ ਭੈਣ ਨਾਲ ਕੀਤਾ ਰੂਹ ਕੰਬਾਊ ਕਾਂਡ
NEXT STORY