ਜਲੰਧਰ, (ਵਰੁਣ)- ਸੀ. ਆਈ. ਏ. ਸਟਾਫ-1 ਦੀ ਟੀਮ ਨੇ ਮਰਚੈਂਟ ਨੇਵੀ ਦੇ ਕਰਮਚਾਰੀ ਨੂੰ 1 ਕਿਲੋ ਅਫੀਮ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਛੁੱਟੀ ’ਤੇ ਆ ਕੇ ਅਫੀਮ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ। ਪੁਲਸ ਨੇ ਮੁਲਜ਼ਮ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਦਿਲਦਾਰ ਸਿੰਘ ਵਾਸੀ ਭੋਗਪੁਰ ਖਿਲਾਫ ਕੇਸ ਦਰਜ ਕਰ ਲਿਆ ਹੈ।
ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ’ਤੇ ਪਟੇਲ ਚੌਕ ’ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਉਕਤ ਮੁਲਜ਼ਮ ਪੁਲਸ ਨੂੰ ਦੇਖ ਕੇ ਪਿੱਛੇ ਮੁੜ ਗਿਆ। ਪੁਲਸ ਨੇ ਸ਼ੱਕ ਪੈਣ ’ਤੇ ਜਦੋਂ ਉਸ ਨੌਜਵਾਨ ਦਾ ਪਿੱਛਾ ਕਰ ਕੇ ਉਸ ਨੂੰ ਰੋਕਿਆ ਤਾਂ ਉਸ ਦੇ ਹੱਥ ਵਿਚ ਫੜੇ ਪੈਕੇਟ ’ਚੋਂ 1 ਕਿਲੋ ਅਫੀਮ ਬਰਾਮਦ ਹੋਈ। ਜੱਗਾ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਮੁੰਬਈ ਵਿਚ ਮਰਚੈਂਟ ਨੇਵੀ ਵਿਚ ਕੰਮ ਕਰਦਾ ਹੈ ਅਤੇ ਹੁਣ ਛੁੱਟੀ ’ਤੇ ਆਇਆ ਸੀ ਜਦ ਕਿ ਜਲੰਧਰ ਵਿਚ ਸਪਲਾਈ ਕਰਨੀ ਸੀ। ਪੁਲਸ ਨੇ ਕੇਸ ਦਰਜ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਬਾਅਦ ਜੇਲ ਭੇਜ ਦਿੱਤਾ ਹੈ।
ਜਾਖੜ ਨੇ ਅਤੁਲ ਸੂਦ ਨੂੰ ਬਣਾਇਆ ਪੰਜਾਬ ਕਾਂਗਰਸ ਦਾ ਸੈਕਰੇਟਰੀ
NEXT STORY