ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼, ਸ਼ਰਮਾ, ਜਸਵਿੰਦਰ)- ਟਾਂਡਾ-ਹੁਸ਼ਿਆਰਪੁਰ ਰੋਡ ’ਤੇ ਅੱਡਾ ਸਰਾਂ ਕਿਨਾਰੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਅਨੇਕਾਂ ਮਜ਼ਦੂਰਾਂ ਦੀਆਂ ਝੁੱਗੀਆਂ ਅਤੇ ਉਨ੍ਹਾਂ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਕਿਹੜੇ ਹਾਲਾਤ ਵਿਚ ਲੱਗੀ, ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ।
ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਝੁੱਗੀਆਂ ਵਿਚ ਅੱਗ ਭੜਕ ਉੱਠੀ ਅਤੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਘਾਹ-ਫੂਸ ਅਤੇ ਲਕੜੀ ਨਾਲ ਬਣੀਆਂ ਝੁੱਗੀਆਂ ਵੇਖਦੇ ਹੀ ਵੇਖਦੇ ਸੜ ਕੇ ਸੁਆਹ ਹੋ ਗਈਆਂ। ਸਥਾਨਕ ਲੋਕਾਂ ਦੀ ਮਦਦ ਨਾਲ ਪ੍ਰਵਾਸੀ ਮਜ਼ਦੂਰਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੇਬੱਸ ਰਹੇ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ ਅਤੇ ਇਸ ਨੂੰ ਹੋਰ ਫੈਲਣ ਤੋਂ ਰੋਕਿਆ। ਅੱਗ ਲੱਗਣ ਕਾਰਨ ਚਾਰ ਭਰਾਵਾਂ ਸਰਵੇਸ਼, ਮੁਕੇਸ਼, ਵਰਿੰਦਰ ਅਤੇ ਗੋਬਿੰਦ ਪੁੱਤਰ ਖੇਤ ਰਾਮ ਅਤੇ ਉਨ੍ਹਾਂ ਦੇ ਜੀਜਾ ਰਾਜ ਕੁਮਾਰ ਪੁੱਤਰ ਭਜਨ ਦੀਆਂ 5 ਝੁੱਗੀਆਂ ਨਸ਼ਟ ਹੋਈਆਂ ਹਨ।
ਇਹ ਵੀ ਪੜ੍ਹੋ: ਟ੍ਰੈਕ ’ਤੇ ਖੜ੍ਹੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਦੀ ਬੋਗੀ ਨੂੰ ਲੱਗੀ ਅੱਗ
ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਮੁਤਾਬਕ ਉਨ੍ਹਾਂ ਦਾ ਸਾਰਾ ਸਾਮਾਨ, ਰਾਸ਼ਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਸੜਕੇ ਸੁਆਹ ਹੋ ਗਈ ਹੈ। ਇਹ ਸਾਰੇ ਪ੍ਰਵਾਸੀ ਮਜ਼ਦੂਰ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਤੋਂ ਹਿਜ਼ਰਤ ਕਰਕੇ ਇਥੇ ਆਏ ਹੋਏ ਹਨ ਅਤੇ ਮਿਹਨਤ ਮਜ਼ਦੂਰੀ ਕਰਦੇ ਹਨ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਘਟਨਾ ’ਤੇ ਬੋਲੇ ADGP ਅਰਪਿਤ ਸ਼ੁਕਲਾ, ਲੋਕਾਂ ਨੂੰ ਕੀਤੀ ਅਪੀਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਆਰਥਿਕ ਕੰਗਾਲੀ ’ਚੋਂ ਲੰਘ ਰਿਹੈ ਜਲੰਧਰ ਦਾ ਇੰਪਰੂਵਮੈਂਟ ਟਰੱਸਟ, ਸਾਹਮਣੇ ਆਈ 250 ਕਰੋੜ ਦੀ ਦੇਣਦਾਰੀ
NEXT STORY