ਜਲੰਧਰ, (ਰਵਿੰਦਰ)- 2018 ਬੀਤਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਜਨਤਾ ਹਿੱਤ ਦੇ ਕੰਮਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਤੇ 2019 ਵਿਚ ਪ੍ਰਸ਼ਾਸਨਕ ਅਧਿਕਾਰੀਆਂ ਨੇ ਜਨਤਾ ਦਾ ਹਰ ਕੰਮ ਸਮੇਂ ’ਤੇ ਕਰ ਕੇ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਆਪਣੀ ਆਦਤ ਤੋਂ ਮਜਬੂਰ ਪ੍ਰਸ਼ਾਸਨਕ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਜਨਤਾ ਨੂੰ ਲੇਤ-ਲਤੀਫੀ ਦਾ ਤੋਹਫਾ ਦਿੱਤਾ। ਜ਼ਿਆਦਾਤਰ ਕਰਮਚਾਰੀ ਆਪਣੀ ਮਰਜ਼ੀ ਨਾਲ ਹੀ ਦਫਤਰ ਪਹੁੰਚੇ ਤੇ ਜਨਤਾ ਨੂੰ ਮੂੰਹ ਚਿੜਾਉਂਦੇ ਨਜ਼ਰ ਆਏ।
2018 ਵਿਚ ਵੀ ਕੁਝ ਅਜਿਹਾ ਹੀ ਹਾਲ ਪ੍ਰਸ਼ਾਸਨਕ ਕਰਮਚਾਰੀਆਂ ਦਾ ਰਿਹਾ ਸੀ। ਆਪਣੇ ਕੰਮ ਲਈ ਜਨਤਾ ਨੂੰ ਵਾਰ-ਵਾਰ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਮਾਰਨੇ ਪਏ ਪਰ ਕਿਸੇ ਨੂੰ ਵੀ ਸਮੇਂ ’ਤੇ ਕੰਮ ਨਹੀਂ ਮਿਲ ਸਕਿਆ। ਰਾਈਟ ਟੂ ਸਰਵਿਸ ਐਕਟ ਦੀਆਂ ਪਿਛਲੇ ਸਾਲ ਖੂਬ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਨਵੇਂ ਸਾਲ ’ਚ ਉਮੀਦ ਸੀ ਕਿ ਅਧਿਕਾਰੀ ਤੇ ਕਰਮਚਾਰੀ ਨਵਾਂ ਪ੍ਰਣ ਲੈਣਗੇ ਤੇ ਜਨਤਾ ਦਾ ਕੰਮ ਸਮੇਂ ’ਤੇ ਕਰ ਕੇ ਦੇਣ ਦਾ ਵਚਨ ਦੇਣਗੇ ਪਰ ਅਜਿਹਾ ਨਹੀਂ ਹੋ ਸਕਿਆ। ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਜ਼ਿਆਦਾਤਰ ਕਰਮਚਾਰੀ ਤੇ ਅਧਿਕਾਰੀਆਂ ਨੇ ਖੂਬ ਮਸਤੀ ਕੀਤੀ ਤੇ ਦੇਰ ਰਾਤ ਤੱਕ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਰਹੇ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜ਼ਿਆਦਾਤਰ ਵਿਭਾਗਾਂ ਦੇ ਮੁਲਾਜ਼ਮ ਸਵੇਰ ਸਮੇਂ ’ਤੇ ਦਫਤਰ ਨਹੀਂ ਪਹੁੰਚ ਸਕੇ।
ਆਰ. ਟੀ. ਏ. ਦਫਤਰ ਤੇ ਹੋਰ ਵਿਭਾਗਾਂ ਦਾ ਵੀ ਇਹੀ ਹਾਲ ਰਿਹਾ। ਕਈ ਖਿੜਕੀਆਂ ਜੋ ਸਵੇਰੇ 9 ਵਜੇ ਖੁੱਲ੍ਹਦੀਆਂ ਸਨ, ਉਹ ਸਵੇਰੇ ਸਾਢੇ 10 ਵਜੇ ਖੁੱਲ੍ਹਦੀਆਂ ਨਜ਼ਰ ਆਈਆਂ। ਜਨਤਾ ਪੂਰੀ ਤਰ੍ਹਾਂ ਪ੍ਰੇਸ਼ਾਨ ਰਹੀ ਤੇ ਕੜਾਕੇ ਦੀ ਠੰਡ ਵਿਚ ਲੋਕ ਲੰਮੀਆਂ-ਲੰਮੀਆਂ ਲਾਈਨਾਂ ਵਿਚ ਲੱਗੇ ਰਹੇ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਲੇਟ ਆਉਣ ਵਾਲੇ ਮੁਲਾਜ਼ਮਾਂ ਦੀ ਰਿਪੋਰਟ ਲਈ ਜਾਵੇਗੀ ਤੇ ਉਨ੍ਹਾਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ।
ਸਮੋਗ ਸੰਘਣੀ ਹੋਣ ਕਾਰਨ ਅਾਸਮਾਨ ’ਚ ਬੱਦਲ ਛਾਏ ਰਹਿਣ ਦੇ ਅਾਸਾਰ
NEXT STORY