ਗੜ੍ਹਸ਼ੰਕਰ/ਫਤਹਿਗੜ੍ਹ ਸਾਹਿਬ (ਭਾਰਦਵਾਜ, ਸ਼ੋਰੀ)-ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਪੈਂਦੇ ਪਿੰਡ ਗੋਲੀਆਂ ਕੋਲ ਵੋਲਵੋ ਟੂਰਿਸਟ ਲਗਜ਼ਰੀ ਬੱਸ ਅਤੇ ਮੋਟਰਸਾਈਕਲ ਦੀ ਹੋਈ ਸਿੱਧੀ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ 31 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਭਲਵਾਨ ਸੀ ਜੋਕਿ ਪਿੰਡ ਭੜੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਵਸਨੀਕ ਸੀ। ਉਹ ਗੜ੍ਹਸ਼ੰਕਰ ਨੇੜਲੇ ਪਿੰਡ ਪੱਲੀਆਂ ਵਿਚ ਛਿੰਝ ਵਿਚ ਘੁਲਣ ਲਈ ਆਇਆ ਸੀ। ਹਾਦਸੇ ਪਿੱਛੋਂ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਉਪਰੰਤ ਗੁੱਸੇ ਵਿਚ ਆਏ ਇਲਾਕਾ ਵਾਸੀਆਂ ਨੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਲਗਜ਼ਰੀ ਬੱਸਾਂ ਦੇ ਚਾਲਕਾਂ ਵੱਲੋਂ ਤੇਜ਼ ਰਫ਼ਤਾਰ ਨਾਲ ਬੱਸਾਂ ਚਲਾ ਕੇ ਲੋਕਾਂ ਦੀ ਜਾਨ ਜ਼ੋਖਮ ਵਿਚ ਪਾਉਣ ਦਾ ਦੋਸ਼ ਲਾਇਆ।
ਜਾਣਕਾਰੀ ਅਨੁਸਾਰ ਉਕਤ ਲਗਜ਼ਰੀ ਬੱਸ ਨੰਬਰ ਪੀ.ਬੀ. 032 ਏ 7952 ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਸੀ ਕਿ ਗੜ੍ਹਸ਼ੰਕਰ ਦੇ ਕੋਲ ਸਥਿਤ ਪਿੰਡ ਗੋਲੀਆਂ ਨੇੜੇ ਉਕਤ ਬੱਸ ਦੀ ਟੱਕਰ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੰਬਰ ਪੀ.ਬੀ. 055 ਬੀ. 3981 ਨਾਲ ਹੋ ਗਈ। ਜਿਸ ਨਾਲ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (31) ਪੁੱਤਰ ਮਲਕੀਤ ਸਿੰਘ ਪਿੰਡ ਭੜੀ, ਤਹਿਸੀਲ ਸਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਜੋਂ ਹੋਈ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ: ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਧਾਹਾਂ ਮਾਰ ਰੋਈ ਮਾਂ
ਹਾਦਸੇ ਉਪਰੰਤ ਬੱਸ ਚਾਲਕ ਵੱਲੋਂ ਮੌਕੇ ਤੋਂ ਫਰਾਰ ਹੋ ਜਾਣ ਨਾਲ ਇਲਾਕਾ ਵਾਸੀ ਗੁੱਸੇ ਵਿਚ ਆ ਗਏ ਅਤੇ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਲਗਜ਼ਰੀ ਬੱਸ ਚਾਲਕਾਂ ਵੱਲੋਂ ਆਵਾਜਾਈ ਦੇ ਨਿਯਮਾਂ ਦੀ ਇਸ ਮੁੱਖ ਮਾਰਗ ’ਤੇ ਰੋਜ਼ਾਨਾ ਉਲੰਘਣਾ ਹੋ ਰਹੀ ਹੈ ਪਰ ਪੁਲਸ ਪ੍ਰਸ਼ਾਸਨ ਇਸ ਪਾਸੇ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨਾਂ ਕਿਹਾ ਕਿ ਇਨ੍ਹਾਂ ਬੱਸਾਂ ਦੀ ਅੰਨ੍ਹੇਵਾਹ ਰਫ਼ਤਾਰ ਕਰਕੇ ਹਾਈਵੇਅ ਨੇੜੇ ਸਥਿਤ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਰਾਹਗੀਰਾਂ ਦੀ ਜਾਨ ਖਤਰੇ ਵਿਚ ਰਹਿੰਦੀ ਹੈ। ਇਸ ਮੌਕੇ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਡੀ. ਐੱਸ. ਪੀ. ਨੇ ਭਰੋਸਾ ਦੁਆਇਆ ਕਿ ਜਲਦ ਹੀ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਕਰੀਬ ਪੌਣਾ ਘੰਟਾ ਲੱਗੇ ਧਰਨੇ ਦੌਰਾਨ ਸੜਕ ਦੇ ਦੋਵੇਂ ਪਾਸੀਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਇਹ ਵੀ ਪੜ੍ਹੋ- ਵਿਵਾਦਾਂ ਵਿਚ ਘਿਰਿਆ ਜਲੰਧਰ ਦਾ ਮਸ਼ਹੂਰ ਕੱਪਲ, ਇਤਰਾਜ਼ਯੋਗ ਵੀਡੀਓ ਹੋਈ ਵਾਇਰਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਲੱਗੀਆਂ ਰੌਣਕਾਂ
NEXT STORY