ਜਲੰਧਰ (ਸੋਮਨਾਥ)— ਚੋਣਾਵੀ ਕੋਡ ਆਫ਼ ਕੰਡਕਟ ਲਾਗੂ ਹੋਣ ਤੋਂ ਪਹਿਲਾਂ ਨਗਰ ਨਿਗਮ ਨੇ ਕਾਹਲੀ-ਕਾਹਲੀ ਵਿਚ 19 ਹੋਰ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦੇਣ ਲਈ ਤਿਆਰੀ ਕਰ ਲਈ ਹੈ। ਵਿਕਾਸ ਕਾਰਜਾਂ ਨੂੰ ਮਨਜ਼ੂਰੀ ਲਈ 8 ਜਨਵਰੀ ਨੂੰ ਐੱਫ. ਐਂਡ ਸੀ. ਸੀ. ਦੀ ਮੀਟਿੰਗ ਰੱਖੀ ਗਈ ਹੈ। ਇਸ ਤੋਂ ਪਹਿਲਾਂ ਅਜੇ ਬੀਤੇ ਸੋਮਵਾਰ ਨੂੰ ਹੀ 9.50 ਕਰੋੜ ਰੁਪਏ ਦੇ 16 ਵਿਕਾਸ ਕਾਰਜਾਂ ਨੂੰ ਐੱਫ. ਐਂਡ ਸੀ. ਸੀ. ਦੀ ਮੀਟਿੰਗ ’ਚ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਵਰਣਨਯੋਗ ਹੈ ਕਿ ਫਰਵਰੀ ਮਹੀਨੇ ਪੰਜਾਬ ਦੀਆਂ ਕੁਝ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ। ਫਿਲਹਾਲ ਅਜੇ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ
ਜਿਹੜੇ ਕੰਮਾਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਚੱਲ ਰਹੀ ਹੈ ਤਿਆਰੀ
ਵਾਰਡ ਨੰਬਰ 64 : ਸ਼ਹੀਦ ਭਗਤ ਸਿੰਘ ਕਾਲੋਨੀ ਵਿਚ ਪਾਰਕ ਦੀ ਮੁਰੰਮਤ
ਵਾਰਡ ਨੰਬਰ 54 : ਸ਼ਹੀਦ ਭਗਤ ਸਿੰਘ ਚੌਕ ਦੇ ਪਾਰਕ ਦੀ ਮੁਰੰਮਤ
ਵਾਰਡ ਨੰਬਰ 68 : ਸਰਸਵਤੀ ਵਿਹਾਰ, ਪੀ. ਐਂਡ ਟੀ. ਕਾਲੋਨੀ ਵਿਚ ਸੜਕ ਦਾ ਨਿਰਮਾਣ, ਆਦਰਸ਼ ਨਗਰ ਵਿਚ ਰੋਡ-ਗਲੀਆਂ, ਆਦਰਸ਼ ਅਤੇ ਮਿਸ਼ਨ ਕੰਪਾਊਂਡ ਵਿਚ ਮੈਨਹੋਲ ਇੰਸਪੈਕਸ਼ਨ ਚੈਂਬਰ ਦਾ ਨਿਰਮਾਣ, ਸੰਗਤ ਸਿੰਘ ਨਗਰ ਅਤੇ ਬਲਵੰਤ ਨਗਰ ਵਿਚ ਸੜਕ ਦਾ ਨਿਰਮਾਣ।
ਵਾਰਡ ਨੰਬਰ 44 : ਸੋਸ਼ਲ ਮਾਡਲ ਸਕੂਲ ਤੋਂ ਜੁਲਕਾ ਗਰਾਊਂਡ ਤੱਕ ਸੜਕ ਦਾ ਨਿਰਮਾਣ।
ਵਾਰਡ ਨੰਬਰ 39 : ਜੱਲੋਵਾਲ ਆਬਾਦੀ ਵਿਚ ਸੜਕ ਦਾ ਨਿਰਮਾਣ।
ਵਾਰਡ ਨੰਬਰ 67 : ਪਟੇਲ ਚੌਕ ਦੇ ਨੇੜੇ ਕਪੂਰਥਲਾ ਚੌਕ ਸੜਕ ’ਤੇ ਡੰਪ ਸਾਈਟ ਦਾ ਨਿਰਮਾਣ।
ਇਸ ਤੋਂ ਇਲਾਵਾ ਲੱਧੇਵਾਲੀ ਸਥਿਤ ਸੁਵਿਧਾ ਸੈਂਟਰ ਦੀ ਬਾਊਂਡਰੀ ਵਾਲ ਬਣਾਉਣ ਦੇ ਕੰਮ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ।
ਇਨ੍ਹਾਂ ਵਾਰਡਾਂ ’ਚ ਵਿਛਾਈ ਜਾਵੇਗੀ ਸੀਵਰ ਲਾਈਨ
ਵਾਰਡ ਨੰਬਰ 17, 26, 15, 62, 60, 63, 64, 71 ਅਤੇ 73
ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ
ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰਨ ’ਤੇ ਮੁੰਡੇ ਨੇ ਕੁੜੀ ਦੇ ਮਾਰਿਆ ਥੱਪੜ, ਥਾਣੇ ਪੁੱਜਾ ਮਾਮਲਾ
NEXT STORY