ਜਲੰਧਰ (ਸੋਨੂੰ)— ਪਾਕਿਸਤਾਨ 'ਚ ਮਾਰੇ ਗਏ ਸਰਬਜੀਤ ਕੌਰ ਦੀ ਭੈਣ ਦਲਬੀਰ ਕੌਰ ਨੇ ਸਿਰਸਾ ਤੋਂ ਭਾਜਪਾ ਤੋਂ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਦਲਬੀਰ ਕੌਰ 2016 'ਚ ਭਾਜਪਾ 'ਚ ਸ਼ਾਮਲ ਹੋਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਲਬੀਰ ਨੇ ਕਿਹਾ ਕਿ ਇਕ ਤਾਂ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਉਨ੍ਹਾਂ ਦੇ ਗੋਤ ਦੇ ਲੋਕਾਂ ਕਾਰਨ ਉਨ੍ਹਾਂ ਨੇ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕੌਰ 2016 'ਚ ਭਾਜਪਾ 'ਚ ਸ਼ਾਮਲ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਪਰ ਸਿਰਸਾ ਦੇ ਲੋਕ ਹੀ ਚਾਹੁੰਦੇ ਹਨ ਕਿ ਮੈਂ ਭਾਜਪਾ ਵੱਲੋਂ ਸਿਰਸਾ ਤੋਂ ਲੋਕ ਸਭਾ ਚੋਣਾਂ 'ਚ ਹਿੱਸਾ ਲਵਾਂ ਅਤੇ ਪਿਛਲੇ 2 ਸਾਲ ਤੋਂ ਮੈਂ ਸਿਰਸਾ ਦੇ ਲੋਕਾਂ ਨਾਲ ਜੁੜੀ ਹੋਈ ਹਾਂ ਅਤੇ ਉਨ੍ਹਾਂ ਦੇ ਕੰਮ ਕਰ ਰਹੀ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਬ੍ਰਿਗੇਡ ਨਾਮ ਦੀ ਸੰਸਥਾ ਵੀ ਉਨ੍ਹਾਂ ਨਾਲ ਹੈ ਅਤੇ 50 ਦੇ ਕਰੀਬ ਉਥੋਂ ਦੇ ਸਰਪੰਚ ਵੀ ਉਨ੍ਹਾਂ ਦੇ ਨਾਲ ਹਨ। ਦਲਬੀਰ ਕੌਰ ਦਾ ਕਹਿਣਾ ਹੈ ਕਿ ਸਿਰਸਾ 'ਚ 65 ਫੀਸਦੀ ਦੇ ਕਰੀਬ ਪੰਜਾਬੀ ਵੋਟਰ ਹਨ, ਜਿਸ ਦਾ ਭਾਜਪਾ ਨੂੰ ਕਾਫੀ ਲਾਭ ਮਿਲੇਗਾ।
ਦਲਬੀਰ ਕੌਰ ਨਾਲ ਮੁੱਦਿਆਂ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਗੱਲ ਕੱਟਦੇ ਹੋਏ ਕਿਹਾ ਕਿ ਮੈਂ ਮੁੱਦਿਆਂ 'ਤੇ ਅਜੇ ਗੱਲ ਨਹੀਂ ਕਰਨਾ ਚਾਹੁੰਦੀ ਪਰ 70 ਸਾਲਾਂ ਤੋਂ ਜਿੰਨੀਆਂ ਵੀ ਸਰਕਾਰਾਂ ਆਈਆਂ, ਉਨ੍ਹਾਂ ਨੇ ਵੀ ਉਨ੍ਹਾਂ ਮੁੱਦਿਆਂ 'ਤੇ ਧਿਆਨ ਨਹੀਂ ਦਿੱਤਾ। ਜੇਕਰ ਉਨ੍ਹਾਂ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਚੋਣਾਂ ਲੜੀਆਂ ਗਈਆਂ ਤਾਂ ਯਕੀਨੀ ਤੌਰ 'ਤੇ ਪਾਰਟੀ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਛੱਡ ਕਿਸੇ ਹੋਰ ਨੂੰ ਟਿਕਟ ਦਿੰਦੀ ਹੈ ਤਾਂ ਮੈਂ ਪਾਰਟੀ ਦੇ ਨਾਲ ਹਾਂ ਅਤੇ ਕਿਸੇ ਨੂੰ ਵੀ ਟਿਕਟ ਮਿਲੇ ਮੈਂ ਉਸ ਦੇ ਲਈ ਪ੍ਰਚਾਰ ਜ਼ਰੂਰ ਕਰਾਂਗੀ ਅਤੇ ਪਾਰਟੀ ਦਾ ਸਮਰਥਨ ਕਰਾਂਗੀ।
ਜਾਣੋ 'ਫਿਰੋਜ਼ਪੁਰ' ਤੋਂ ਚੋਣ ਲੜਨ ਬਾਰੇ ਕੀ ਬੋਲੇ ਸੁਖਬੀਰ ਬਾਦਲ (ਵੀਡੀਓ)
NEXT STORY