ਜਲੰਧਰ - ਸ਼ਹਿਰ ਦੇ ਕਾਰੋਬਾਰੀ ਨਰੇਸ਼ ਗੁਪਤਾ ਦੀ ਪਤਨੀ ਸ਼ਸ਼ੀ ਗੁਪਤਾ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਆਪਣੀ ਪਤਨੀ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਬੜੇ ਹੀ ਵਿਲੱਖਣ ਢੰਗ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਆਪਣੀ ਪਤਨੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕ ਪੁਸਤਕ 'ਮੇਰੀ ਸਪੀਰਚਲ ਜਰਨੀ' ਲਿਖੀ। ਦੱਸ ਦੇਈਏ ਕਿ ਕਾਰੋਬਾਰੀ ਨਰੇਸ਼ ਗੁਪਤਾ ਦੀ ਇਹ ਕਿਤਾਬ ਪਿਛਲੇ ਮਹੀਨੇ ਕੈਲੇਫੋਰਨੀਆਂ 'ਚ ਲਾਸ ਏਂਜਲਸ ਟਾਈਮਜ਼ ਫੈਸਟੀਵਲਜ਼ 'ਚ ਜਾਰੀ ਕੀਤੀ ਸੀ। ਇਸ ਕਿਤਾਬ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਧਿਆਤਮਿਕ ਵਿਚਾਰ ਡਾਇਰ 'ਚ ਲਿਖਣ ਦੀ ਆਦਤ ਸੀ ਪਰ ਉਨ੍ਹਾਂ ਨੇ ਕਦੇ ਆਪਣੇ ਇਨ੍ਹਾਂ ਵਿਚਾਰਾਂ ਨੂੰ ਕਿਤਾਬ 'ਚ ਛਾਪਣ ਦੇ ਬਾਰੇ ਸੋਚਿਆ ਨਹੀਂ ਸੀ।
ਨਰੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਸਵਰਗਵਾਸ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਇਕ ਪੇਸ਼ੇਵਰ ਵਜੋਂ ਰੂਪ ਦੇਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਹ ਕਿਤਾਬ ਬਹੁਤ ਸਮਾਂ ਪਹਿਲਾਂ ਹੀ ਲਿਖ ਦਿੱਤੀ ਸੀ ਪਰ ਇਸ ਨੂੰ ਆਖਰੀ ਰੂਪ ਹੁਣ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1967 'ਚ, ਮੈਨੂੰ ਯਸ਼ ਚੋਪੜਾ ਦੀ ਫਿਲਮ 'ਆਦਮੀ ਔਰ ਇਨਸਾਨ' 'ਚ ਫਿਰੋਜ਼ ਖਾਨ ਦੀ ਭੂਮਿਕਾ ਅਦਾ ਕਰਨ ਦਾ ਆਫਰ ਮਿਲਿਆ ਸੀ ਪਰ ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਨੂੰ ਫਿਲਮਾਂ 'ਚ ਕਰੀਅਰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਉਹ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦੇ ਪਰਿਵਾਰ ਅਤੇ ਕਾਰੋਬਾਰ ਦੀ ਦੇਖਭਾਲ ਕਰਾਂ।
ਜਬਰ-ਜ਼ਨਾਹ ਦੇ ਦੋਸ਼ੀ ਹਲਕਾ ਵਿਧਾਇਕ ਨਾਲ ਘਿਓ-ਖਿੱਚੜੀ (ਵੀਡੀਓ)
NEXT STORY