ਫਰੀਦਕੋਟ (ਜਗਦੀਸ਼)- ਸਥਾਨਕ ਜਹਾਜ਼ ਗਰਾਂਊਂਡ ’ਚ ਲੁੱਟਾਂ ਖੋਹਾਂ ਕਰਨ ਦੇ ਇਰਾਦੇ ਨਾਲ ਘੁੰਮਦੇ ਮੁਲਜ਼ਮ ਸਾਹਿਲ ਉਰਫ਼ ਕਾਲੂ ਪੁੱਤਰ ਕੁਲਵਿੰਦਰ ਸਿੰਘ ਵਾਸੀ ਸੰਜੇ ਨਗਰ, ਮਾਈਕਲ ਮਸੀਹ ਉਰਫ਼ ਹੈਰੀ ਪੁੱਤਰ ਤਰਮੇਸ ਮਸੀਹ ਵਾਸੀ ਗੁਰੂ ਅਰਜਨ ਦੇਵ ਨਗਰ ਅਤੇ ਸੂਰਜ ਉਰਫ਼ ਹੈਰੀ ਪੁੱਤਰ ਰਮੇਸ਼ ਵਾਸੀ ਜੋਤ ਰਾਮ ਕਾਲੋਨੀ ਨੂੰ ਥਾਣਾ ਸਿਟੀ ਦੀ ਪੁਲਸ ਪਾਰਟੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ, 27 ਤਰੀਖ ਤੱਕ...
ਜਦਕਿ ਇਸ ਮਾਮਲੇ ’ਚ 20 ਦੇ ਕਰੀਬ ਅਣਪਛਾਤੇ ਹੋਰਨਾਂ ’ਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਸਮੇਂ ਇਨ੍ਹਾਂ ਵਿਅਕਤੀਆਂ ਬਾਰੇ ਇਤਲਾਹ ਮਿਲੀ ਸੀ ਕਿ ਇਹ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ ਖੋਹ ਕਰਨ ਦੀ ਨੀਅਤ ਨਾਲ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਇਕ ਕਿਰਪਾਨ, ਇਕ ਨਲਕੇ ਦੀ ਹੱਥੀ ਅਤੇ ਕਿਰਚ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
ਪੰਜਾਬ 'ਚ ਮੌਸਮ ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ, 27 ਤਰੀਖ ਤੱਕ...
NEXT STORY