ਜਲੰਧਰ (ਸ਼ੋਰੀ)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ 'ਤੇ ਨਵੇਂ ਸਾਲ ਮੌਕੇ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ’ਤੇ ਪੁਲਸ ਨੇ ਸਖ਼ਤ ਕਾਰਵਾਈ ਕੀਤੀ। ਇਨ੍ਹਾਂ ਹੁਕਮਾਂ ’ਤੇ ਇੰਸ. ਸੁਖਜਿੰਦਰ ਸਿੰਘ ਤੇ ਏ.ਐੱਸ.ਆਈ. ਤਰਸੇਮ ਲਾਲ ਸਮੇਤ ਪੁਲਸ ਟੀਮ ਨੇ ਨਕੋਦਰ ਚੌਕ ਕੋਲ ਵਿਸ਼ੇਸ਼ ਨਾਕਾਬੰਦੀ ਦੌਰਾਨ ਕਈ ਵਾਹਨ ਚਾਲਕਾਂ ਨੂੰ ਰੋਕਿਆ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ
ਇਸ ਦੌਰਾਨ ਪੁਲਸ ਨੇ ਸਕੂਟਰ ਸਵਾਰ 2 ਵਿਅਕਤੀਆਂ ਨੂੰ ਰੋਕਿਆ, ਜੋ ਦੋਵੇਂ ਸ਼ਰਾਬ ਦੇ ਨਸ਼ੇ ’ਚ ਸਨ। ਜਦੋਂ ਪੁਲਸ ਨੇ ਉਸ ਨੂੰ ਰੋਕ ਕੇ ਦਸਤਾਵੇਜ਼ ਮੰਗੇ ਤਾਂ ਉਹ ਪੁਲਸ ਤੋਂ ਬਚਣ ਲਈ ਕਿਸੇ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕਰਵਾਉਣ ਲੱਗੇ ਪਰ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਜਦੋਂ ਸਕੂਟਰੀ ਸਵਾਰਾਂ ਦੀ ਐਲਕੋਮੀਟਰ ’ਚ ਜਾਂਚ ਕੀਤੀ ਤਾਂ ਉਸ ’ਚੋਂ ਸ਼ਰਾਬ ਦੀ ਮਾਤਰਾ 30 ਮਿਲੀਗ੍ਰਾਮ ਪਾਈ ਗਈ। ਪੁਲਸ ਨੇ ਉਨ੍ਹਾਂ ਦਾ ਚਲਾਨ ਕੀਤਾ।
ਇਹ ਵੀ ਪੜ੍ਹੋ- ਜਾਂਦਾ ਸਾਲ ਵਿਛਾ ਗਿਆ ਘਰ 'ਚ ਸੱਥਰ, ਇੱਕੋ ਪਰਿਵਾਰ ਦੇ 5 ਜੀਆਂ ਨੇ ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
ਪੁਲਸ ਨੇ ਸਕੂਟਰੀ ਨੂੰ ਬਾਊਂਡ ਕਰ ਕੇ ਪੁਲਸ ਲਾਈਨ ’ਚ ਖੜ੍ਹਾ ਕਰ ਦਿੱਤਾ ਹੈ। ਏ.ਐੱਸ.ਆਈ. ਤਰਸੇਮ ਲਾਲ ਨੇ ਦੱਸਿਆ ਕਿ ਸਕੂਟਰ ਸਵਾਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਉਸ ਕੋਲ ਡਰਾਈਵਿੰਗ ਲਾਇਸੈਂਸ ਤੇ ਆਰ.ਸੀ. ਵੀ ਨਹੀਂ ਸੀ। ਉਸ ਨੂੰ ਲੱਗਭਗ ਲੱਗਭਗ 21 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਂਦਾ ਸਾਲ ਵਿਛਾ ਗਿਆ ਘਰ 'ਚ ਸੱਥਰ, ਇੱਕੋ ਪਰਿਵਾਰ ਦੇ 5 ਜੀਆਂ ਨੇ ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
NEXT STORY