ਗੜ੍ਹਸ਼ੰਕਰ- ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਆਉਣ ਵਾਲੀ 650ਵੀਂ ਜਯੰਤੀ ਦੀ ਖ਼ੁਸ਼ੀ ਨੂੰ ਸਮਰਪਿਤ ਉਚੇਚੇ ਤੌਰ 'ਤੇ ਸ਼ੁਰੂ ਕੀਤੀ ਸ੍ਰੀ ਗੁਰੂ ਰਵਿਦਾਸ ਐਕਸਪ੍ਰੈੱਸ ਨਾਮੀ ਰੇਲ ਬਾਰੇ ਰਵਿਦਾਸੀਆ ਸਮਾਜ ਨੂੰ ਵਧਾਈ ਦਿੰਦੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਕਾਸ਼ੀ ਨਾਲ ਜੋੜਨ ਦਾ ਇਹ ਕਦਮ ਬਹੁਤ ਸ਼ਲਾਘਾਯੋਗ ਹੈ।
ਇਹ ਵੀ ਪੜ੍ਹੋ: ਧਰਮਕੋਟ ਤੇ ਗੜ੍ਹਸ਼ੰਕਰ 'ਚ ਐੱਸ. ਆਈ. ਆਰ-2026 ਤਹਿਤ ਚੋਣ ਰਿਕਾਰਡ ਹੋਇਆ 100 ਫ਼ੀਸਦੀ ਡਿਜੀਟਲ
ਇਹ ਰੇਲ ਸ਼ੁਰੂ ਹੋਣ ਨਾਲ 650ਵੀਂ ਜਯੰਤੀ 'ਤੇ ਪੰਜਾਬ ਤੋਂ ਕਾਸ਼ੀ ਜਾਣ ਵਾਲੀ ਸੰਗਤ ਨੂੰ ਕਾਫ਼ੀ ਸੁਵਿਧਾ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੀ ਭਾਜਪਾ ਸਰਕਾਰ ਨੂੰ ਰਵਿਦਾਸੀਆ ਸਮਾਜ ਦੀਆਂ ਭਾਵਨਾਵਾਂ ਅਤੇ ਸ਼ਰਧਾ ਦਾ ਪੂਰਾ ਧਿਆਨ ਹੈ। ਇਸੇ ਕਰਕੇ ਉਨ੍ਹਾਂ ਪਾਸੋਂ ਇਹ ਸੁਵਿਧਾ ਲੋਕਾਂ ਲਈ ਚਾਲੂ ਕੀਤੀ ਗਈ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਸ਼ੀ ਯਾਤਰਾ ਲਈ ਸ਼ੁਰੂ ਕੀਤੀ ਗਈ ਇਸ ਰੇਲ ਸੁਵਿਧਾ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਖ਼ੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 19,20,21,22 ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਰਮਕੋਟ ਤੇ ਗੜ੍ਹਸ਼ੰਕਰ 'ਚ ਐੱਸ. ਆਈ. ਆਰ-2026 ਤਹਿਤ ਚੋਣ ਰਿਕਾਰਡ ਹੋਇਆ 100 ਫ਼ੀਸਦੀ ਡਿਜੀਟਲ
NEXT STORY