ਸੈਲਾ ਖੁਰਦ (ਅਰੋੜਾ)- ਇਲਾਕਾ ਸੈਲਾ ਖ਼ੁਰਦ ਅੰਦਰ ਕੁਝ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਪਿਛਲੀਆਂ ਘਟਨਾਵਾਂ ਦੀ ਅਜੇ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਬੀਤੀ ਰਾਤ ਚੋਰਾਂ ਨੇ ਡਾਨਸੀਵਾਲ ਤੋਂ ਪੱਦੀ ਸੂਰਾ ਸਿੰਘ ਦੇ ਰਸਤੇ 'ਤੇ ਕਰੀਬ ਨੌ ਕਿਸਾਨਾਂ ਦੀਆਂ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਵਢ ਕੇ ਚੋਰ ਲੈ ਗਏ।
ਜਾਣਕਾਰੀ ਮੁਤਾਬਕ ਸਤਨਾਮ ਸਿੰਘ, ਪਰਮਜੀਤ ਸਿੰਘ ਵਾਸੀ ਡਾਨਸੀਵਾਲ ਸਮੇਤ ਚਾਰ ਡਾਨਸੀਵਾਲ ਦੇ ਹੋਰ ਅਤੇ ਤਿੰਨ ਹੋਰ ਪਿੰਡ ਪੱਦੀ ਸੂਰਾ ਸਿੰਘ ਦੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰ ਵੱਢ ਕੇ ਲੈ ਗਏ। ਹਰੇਕ ਕਿਸਾਨ ਦਾ ਕਰੀਬ ਪੰਜ ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਇਥੇ ਇਹ ਖ਼ਾਸ ਜ਼ਿਕਰਯੋਗ ਹੈ ਕਿ ਕਰੀਬ ਦਸ ਦਿਨ ਪਹਿਲਾਂ ਚੋਰਾਂ ਨੌ ਇਕ ਫਰੂਟ ਦੀ ਦੁਕਾਨ ਨੂੰ ਅਤੇ ਕਰੀਬ ਚਾਰ ਦਿਨ ਪਹਿਲਾਂ ਇਕ ਮਨੀ ਚੇਂਜਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀ। ਬੀਤੀ ਰਾਤ ਕਰੀਬ ਨੌ ਖੇਤਾਂ ਦੀਆਂ ਮੋਟਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਦਿੱਤਾ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ 29 ਨਵੰਬਰ ਤੱਕ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਹੋਏ ਰਸਤੇ, ਰੂਟ ਪਲਾਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੇ ਕਈ ਚੌਕਾਂ 'ਤੇ ਟ੍ਰੈਫਿਕ ਸਿਗਨਲ ਬੰਦ! ਮੈਨੂਅਲ ਇਸ਼ਾਰੇ ਲਈ ਵੀ ਟ੍ਰੈਫਿਕ ਮੁਲਾਜ਼ਮ ਨਹੀਂ
NEXT STORY