ਗੜ੍ਹਸ਼ੰਕਰ- ਹਲਕਾ ਗੜ੍ਹਸ਼ੰਕਰ ਦੇ ਮਾਹਿਲਪੁਰ ਬਲਾਕ ਦੇ ਪਿੰਡਾਂ ਵਿਚ ਭਾਰੀ ਬਰਸਾਤਾਂ ਨਾਲ ਹੋਈ ਸੜਕਾਂ ਅਤੇ ਫ਼ਸਲਾਂ ਦੀ ਬਰਬਾਦੀ ਨਾਲ ਪਰੇਸ਼ਾਨ ਇਲਾਕਾ ਵਾਸੀਆਂ ਦਾ ਹਾਲ ਪੁੱਛਣ ਲਈ ਗੜ੍ਹਸ਼ੰਕਰ ਭਾਜਪਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਰੀਬ 4 ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਪ੍ਰੈੱਸ ਨੂੰ ਸੰਬੋਧਨ ਕਰਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਲਗਾਤਾਰ ਭਾਰੀ ਬਰਸਾਤ ਪੈਣ ਨਾਲ ਪਿੰਡ ਮਜਾਰਾ ਢੀਂਗਰੀਆਂ ਤੋਂ ਢਾਡਾ, ਮਜਾਰਾ ਢੀਂਗਰੀਆ ਤੋਂ ਖ਼ੁਸ਼ੀਪੱਦੀ, ਢਾਡਾ ਤੋਂ ਕੋਟ, ਓਸੀ ਤੋਂ ਖ਼ੁਸ਼ੀਪੱਦੀ, ਡੰਡੇਵਾਲ ਤੋਂ ਸਕਰੂਲੀ ਅਤੇ ਢਾਡਾ ਕਲਾਂ ਤੋਂ ਢਾਡਾ ਖ਼ੁਰਦ ਦੀਆਂ ਸੜਕਾਂ ਹੜ੍ਹ ਕੇ ਬਰਬੂਾਦ ਹੋ ਗਈਆਂ ਹਨ ਅਤੇ ਭਾਰੀ ਬਰਸਤਾਨ ਨੇ ਫ਼ਸਲਾਂ ਦਾ ਵੀ ਕਾਫ਼ੀ ਮੁਕਸਾਨ ਕੀਤਾ ਹੈ ਪਰ ਵੱਡੇ ਅਫ਼ਸੋਸ ਦੀ ਗੱਲ ਹੈ ਕਿ ਬਾਰਿਸ਼ਾਂ ਰੁਕ ਜਾਣ ਦੇ ਬਾਵਜੂਦ ਵੀ ਨਾ ਕੋਈ ਸਰਕਾਰ ਦਾ ਵਿਧਾਇਕ ਅਤੇ ਨਾ ਹੀ ਸਰਕਾਰੀ ਅਫ਼ਸਰ ਪਿੰਡਾਂ ਵਿਚ ਹੋਈ ਬਰਬਾਦੀ ਦਾ ਜਾਇਜ਼ਾ ਲੈਣ ਪੁੱਜਾ ਹੈ।
ਇਹ ਵੀ ਪੜ੍ਹੋ: Punjab: ਚਾਵਾਂ ਨਾਲ ਕਰਨਾ ਸੀ ਪੁੱਤ ਦਾ ਵਿਆਹ, ਸ਼ਹਿਨਾਈਆਂ ਤੋਂ ਪਹਿਲਾਂ ਹੀ ਪੈ ਗਏ ਕੀਰਨੇ, ਸਭ ਕੁਝ ਹੋਇਆ ਤਬਾਹ

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਲੋਕਾਂ ਨੂੰ ਮੁਰਗੀਆਂ ਅਤੇ ਆਂਡਿਆਂ ਦਾ ਵੀ ਮੁਆਵਜ਼ਾ ਦੇਣ ਦਾ ਐਲਾਨ ਕਰਨ ਵਾਲੀ ਪਾਰਟੀ ਦੀ ਸਰਕਾਰ ਇਕ ਪਟਵਾਰੀ ਤੱਕ ਵੀ ਪਿੰਡਾਂ ਵਿਚ ਹੋਏ ਨੁਕਸਾਨ ਦਾ ਸਾਰ ਲੈਣ ਲਈ ਨਹੀਂ ਭੇਜ ਸਕੀ ਹੈ। ਉਨ੍ਹਾਂ ਕਿਹਾ ਕਿ ਚਾਨਥੂ ਜੱਟਾਂ ਦੇ ਮੋੜ ਤੋਂ ਅੱਗੇ ਢਾਡੇ ਕਲਾਂ ਨੂੰ ਜਾਣ ਵਾਲੇ ਰਾਹ ਵਿਚ ਵੱਡੇ ਪੱਧਰ 'ਤੇ ਲਗਾਤਾਰ ਹੋਈ ਮਾਈਨਿੰਗ ਦੀ ਵਜ੍ਹਾ ਨਾਲ ਮਾਈਨਿੰਗ ਨਾਲ 30-30 ਫੁੱਟ ਪੱਟੀ ਜ਼ਮੀਨ ਵਿਚ ਬਰਸਾਤ ਦਾ ਪਾਣੀ ਜੋ ਪਹਿਲਾਂ ਵਹਿ ਜਾਂਦਾ ਹੁੰਦਾ ਸੀ, ਉਹ ਬੁਰੀ ਤਰ੍ਹਾਂ ਭਰ ਗਿਆ ਅਤੇ ਪਾਣੀ ਦਾ ਵਹਾਅ ਇਸ ਮਾਈਨਿੰਗ ਵਾਲੀ ਜਗ੍ਹਾ ਵਿਚੋਂ ਇੰਨੀ ਬੁਰੀ ਤਰ੍ਹਾਂ ਚੱਲਿਆ ਕਿ ਇਹ ਸਾਰੀ ਸੜਕ ਬਰਬਾਦ ਹੋ ਗਈ।
ਇਹ ਵੀ ਪੜ੍ਹੋ: 'ਬਾਬਾ ਨਾਨਕ' ਜੀ ਦੇ ਵਿਆਹ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਬਰਾਤ ਰੂਪੀ ਨਗਰ ਕੀਰਤਨ ਰਵਾਨਾ
ਇਸ ਨਾਲ ਕਰੀਬ 300-400 ਮੀਟਰ ਸੜਕ ਦਾ ਨੁਕਸਾਨ ਹੋਇਆ ਹੈ ਅਤੇ ਇਸ ਪਾਣੀ ਨਾਲ ਬੁਗਰੇ ਪਿੰਡ ਦੇ ਜ਼ਿੰਮੀਦਾਰਾਂ ਦੀ ਫ਼ਸਲ ਦਾ ਵੀ ਨੁਕਸਾਨ ਹੋਇਆ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਦੇ ਇਸ ਪਾਣੀ ਵਾਲੇ ਖੂਹ ਦੀ ਵਜ੍ਹਾ ਨਾਲ ਢਾਡਾ ਕਲਾਂ, ਢਾਡਾ ਖ਼ੁਰਦ ਦੀ ਸੜਕ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਸੜਕ ਬਿਲਕੁਲ ਹੜ੍ਹ ਗਈ ਹੈ ਤੇ ਪਿੰਡਾਂ ਦਾ ਆਵਾਜਾਈ ਦਾ ਲਿੰਕ ਵੀ ਟੁੱਟ ਗਿਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮੇਂ 'ਤੇ ਇਸ ਨਾਜਾਇਜ਼ ਮਾਈਨਿੰਗ ਦੀਆਂ ਲਗਾਮਾਂ ਕੱਸੀਆਂ ਹੁੰਦੀਆਂ ਤਾਂ ਸੜਕਾਂ ਦੀ ਬਰਬਾਦੀ ਰੁਕ ਸਕਦੀ ਸੀ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸੜਕਾਂ ਦੀ ਬਰਬਾਦੀ ਲਈ ਜ਼ਿੰਮੇਵਾਰ ਇਨ੍ਹਾਂ ਅਧਿਕਾਰੀਆਂ ਅਤੇ ਨਾਜਾਇਜ਼ ਖਣਨ ਕਰਨ ਵਾਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪਿੰਡ ਡੰਡੇਵਾਲ, ਸਕਰੂਲੀ ਸੜਕ ਦੀ ਅਤੇ ਡੰਡੇਵਾਲ ਵਿਚ ਫ਼ਸਲਾਂ ਦੀ ਬਰਬਾਦੀ ਦਾ ਜਾਇਜ਼ਾ ਲੈਂਦੇ ਕਿਹਾ ਕਿ ਉਹ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਇਹ ਮਸਲਾ ਪੁਰਜ਼ੋਰ ਤਰੀਕੇ ਨਾਲ ਪ੍ਰਸ਼ਾਸਨ ਕੋਲ ਚੁੱਕਣਗੇ ਤਾਂ ਜੋ ਲੋਕਾਂ ਨੂੰ ਫ਼ਸਲ ਦੀ ਬਰਬਾਦੀ ਦੀ ਮੁਆਵਜ਼ਾ ਮਿਲ ਸਕੇ ਅਤੇ ਸਰਕਾਰ ਜਲਦੀ ਤੋਂ ਜਲਦੀ ਇਹ ਰਸਤੇ ਬਣਾਵੇ। ਉਨ੍ਹਾਂ ਕਿਹਾ ਕਿ ਆਮ ਜਨਤਾ ਇਹ ਸੜਕਾਂ ਹੜ੍ਹ ਜਾਣ ਕਾਰਨ ਪਰੇਸ਼ਾਨ ਹੋ ਰਹੀ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਇਹ ਵੀ ਪੜ੍ਹੋ: ਖ਼ਤਰੇ ਦੇ ਨਿਸ਼ਾਨ ਨੂੰ ਟੱਪਿਆ ਪੌਂਗ ਡੈਮ ਦਾ ਪਾਣੀ! BBMB ਨੇ ਖੋਲ੍ਹ ਦਿੱਤੇ ਗੇਟ, ਕਈ ਪਿੰਡਾਂ 'ਚ ਹੜ੍ਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦਿਹਾਤੀ ਪੁਲਸ ਵੱਲੋਂ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ
NEXT STORY