ਫਗਵਾੜਾ (ਜਲੋਟਾ)- ਫਗਵਾੜਾ ’ਚ ਇਕ ਕਰਿਆਨੇ ਦੀ ਦੁਕਾਨ ’ਤੇ ਗਈ ਵਿਆਹੁਤਾ ਨਾਲ ਕਰਿਆਨਾ ਮਾਲਕ ਵੱਲੋਂ ਅਸ਼ਲੀਲ ਹਰਕਤਾਂ ਕਰਨ ਦਾ ਸ਼ਰਮਨਾਕ ਮਾਮਲਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਪਰਮਜੀਤ ਕੌਰ ਪਤਨੀ ਰਾਮ ਸਿੰਘ ਵਾਸੀ ਪਿੰਡ ਰਟੋਲ ਰੋਹੀ ਥਾਣਾ ਸਦਰ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਹਾਲ ਵਾਸੀ ਮੁਹੱਲਾ ਰਤਨਪੁਰਾ ਗਲੀ ਨੰਬਰ-8 ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਆਪਣੀ ਗਲੀ ’ਚ ਮਜ਼ਦੂਰ ਕਰਿਆਨੇ ਦੀ ਦੁਕਾਨ ਤੋਂ ਘਰ ਵਾਸਤੇ ਸਾਮਾਨ ਲੈਣ ਗਈ ਸੀ, ਜਿੱਥੇ ਕਰਿਆਨਾ ਦੁਕਾਨ ਦੇ ਮਾਲਕ ਸੁਰੇਸ਼ ਕੁਮਾਰ ਉਰਫ਼ ਪਾਲੀ ਪੁੱਤਰ ਹੰਸਰਾਜ ਵਾਸੀ ਮੇਨ ਗਲੀ ਰਤਨਪੁਰਾ ਫਗਵਾੜਾ ਨੇ ਉਸ ਦੀਆਂ ਗੱਲਾਂ ’ਤੇ ਹੱਥ ਫੇਰ ਅਸ਼ਲੀਲ ਹਰਕਤਾਂ ਕੀਤੀਆਂ ਹਨ। ਪੁਲਸ ਨੇ ਮੁਲਜ਼ਮ ਸੁਰੇਸ਼ ਕੁਮਾਰ ਉਰਫ਼ ਪਾਲੀ ਖ਼ਿਲਾਫ਼ ਧਾਰਾ 354, 354 ਏ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਤਫ਼ਤੀਸ਼ ਜਾਰੀ ਹੈ।
ਆਯੂਸ਼ਮਾਨ ਸਕੀਮ ਤਹਿਤ ਇਲਾਜ ਬੰਦ ਕਰਨ ਦੇ ਰੌਂਅ 'ਚ ਪੰਜਾਬ ਦੇ ਨਿੱਜੀ ਹਸਪਤਾਲ, ਜਾਣੋ ਵਜ੍ਹਾ
NEXT STORY