ਜਲੰਧਰ (ਸ਼ੋਰੀ)- ਇਕ ਪਾਸੇ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਜੇਕਰ ਕਿਸੇ ਕਾਰਨ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦੇ ਐਕਸਰੇ ਅਤੇ ਅਲਟਰਾਸਾਊਂਡ ਨਹੀਂ ਹੋਏ ਤਾਂ ਸਰਕਾਰ ਵੱਡੇ ਹਸਪਤਾਲਾਂ ’ਚ ਆਊਟਸੋਰਸਡ ਸੁਵਿਧਾਵਾਂ ਰਾਹੀਂ ਐਕਸ-ਰੇ ਅਤੇ ਅਲਟਰਾਸਾਊਂਡ ਕੀਤੇ ਜਾ ਰਹੇ ਹਨ ਪਰ ਇਹ ਮੰਦਭਾਗੀ ਗੱਲ ਹੈ ਕਿ ਲੋਕ ਆਪਣਾ ਇਲਾਜ ਕਰਵਾਏ ਬਿਨਾਂ ਹੀ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹਾ ਹਸਪਤਾਲ ’ਚੋਂ ਵਾਪਸ ਜਾ ਰਹੇ ਹਨ, ਕਿਉਂਕਿ ਹਸਪਤਾਲ ਦੇ ਐਕਸਰੇ ਵਿਭਾਗ ’ਚ 5 ਦਿਨਾਂ ਤੋਂ ਮਰੀਜ਼ਾਂ ਦੇ ਐਕਸਰੇ ਨਹੀਂ ਹੋ ਜਾ ਰਹੇ ਹਨ।
ਲੋਕ ਪ੍ਰੇਸ਼ਾਨ ਹੋ ਕੇ ਸਰਕਾਰ ਦੇ ਦਾਅਵਿਆਂ ਨੂੰ ਫੇਲ੍ਹ ਦੱਸਦੇ ਹੋਏ ਨਿਰਾਸ਼ ਹੋ ਕੇ ਪ੍ਰਾਈਵੇਟ ਹਸਪਤਾਲਾਂ ਵੱਲ ਜਾ ਰਹੇ ਹਨ ਤੇ ਇਸ ਦਾ ਅਸਰ ਉਨ੍ਹਾਂ ਦੀਆਂ ਜੇਬਾਂ ’ਤੇ ਵੀ ਪੈ ਰਿਹਾ ਹੈ। ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ‘ਜਗ ਬਾਣੀ’ ਦੇ ਪੱਤਰਕਾਰ ਨੂੰ ਇਸ ਸਮੱਸਿਆ ਸਬੰਧੀ ਜਾਣਕਾਰੀ ਲੈਣ ਲਈ ਸਿਵਲ ਹਸਪਤਾਲ ਭੇਜਿਆ। ਡਿਊਟੀ ’ਤੇ ਮੌਜੂਦ ਮਹਿਲਾ ਡਾਕਟਰ ਨੇ ਦੱਸਿਆ ਕਿ ਐਕਸਰੇ ਮਸ਼ੀਨ ਖਰਾਬ ਹੈ। ਇਸ ਤੋਂ ਬਾਅਦ ਜਦੋਂ ਪੱਤਰਕਾਰ ਨੇ ਐਕਸਰੇ ਵਿਭਾਗ ’ਚ ਡਿਊਟੀ ’ਤੇ ਤਾਇਨਾਤ ਟੈਕਨੀ ਸ਼ੀਅਨ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਐਕਸਰੇ ਦੀ ਰਿਪੋਰਟ ਕਰਨ ਵਾਲੇ ਕੰਪਿਊਟਰ ਦਾ ਸਾਫਟਵੇਅਰ ਸ਼ਨੀਵਾਰ ਤੋਂ ਖਰਾਬ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਦਿੱਲੀ ਆਉਣ-ਜਾਣ ਵਾਲੇ ਲੋਕਾਂ ਲਈ ਅਹਿਮ ਖ਼ਬਰ, ਹਾਈਵੇਅ 'ਤੇ ਲੱਗਾ ਜਾਮ
ਸਿਵਲ ਹਸਪਤਾਲ ਦੀਆਂ ਸਿਹਤ ਸਹੂਲਤਾਂ ਦੀ ਬਜ਼ੁਰਗਾਂ ਨੇ ਖੋਲ੍ਹੀ ਪੋਲ
ਸਿਵਲ ਹਸਪਤਾਲ ’ਚ ਰਾਤ ਸਮੇਂ ਵਾਪਰੇ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਬਜ਼ੁਰਗ ਮਹੇਸ਼ ਚੰਦਰ (70) ਨੇ ਦੱਸਿਆ ਕਿ ਉਹ ਰਾਤ ਸਮੇਂ ਉਹ ਸਕੂਟਰ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਗਿਆ। ਉਹ ਇਸ ਆਸ ਨਾਲ ਸਿਵਲ ਹਸਪਤਾਲ ਆਇਆ ਕਿ ਉਸ ਦਾ ਇਲਾਜ ਵਧੀਆ ਅਤੇ ਮੁਫ਼ਤ ਹੋਵੇਗਾ ਪਰ ਜਿਵੇਂ ਹੀ ਉਹ ਸਿਵਲ ਹਸਪਤਾਲ ਪਹੁੰਚਿਆ ਤਾਂ ਡਾਕਟਰ ਨੇ ਐਕਸਰੇ ਕਰਵਾਉਣ ਲਈ ਕਿਹਾ। ਐਕਸਰੇ ਵਿਭਾਗ 'ਚ ਜਾਣ ’ਤੇ ਪਤਾ ਲੱਗਾ ਕਿ ਐਕਸਰੇ ਨਹੀਂ ਹੋਵੇਗਾ ਕਿਉਂਕਿ ਲੰਬੇ ਸਮੇਂ ਤੋਂ ਐਕਸਰੇ ਯੂਨਿਟ ’ਚ ਤਕਨੀਕੀ ਖਰਾਬੀ ਹੈ |
ਐਕਸ-ਰੇ ਮਸ਼ੀਨ ਦੀ ਜਲਦੀ ਹੀ ਮੁਰੰਮਤ ਕੀਤੀ ਜਾਵੇਗੀ : ਡਾ. ਗੀਤਾ
ਉਧਰ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਗੀਤਾ ਦਾ ਕਹਿਣਾ ਹੈ ਕਿ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਵੇਂ ਹੀ ਕੰਪਨੀ ਸਾਫਟਵੇਅਰ ਦੀ ਸਮੱਸਿਆ ਨੂੰ ਠੀਕ ਕਰ ਲਵੇਗੀ ਐਕਸਰੇ ਦੀ ਸਹੂਲਤ ਮਿਲੇਗੀ। ਉਦੋਂ ਤੱਕ ਮਰੀਜ਼ਾਂ ਨੂੰ ਬਾਹਰਲੇ ਰਜਿਸਟਰਡ ਹਸਪਤਾਲਾਂ ’ਚ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਇਸ ਜ਼ਿਲ੍ਹੇ 'ਚ ਅੱਜ ਬੰਦ ਰਹਿਣਗੀਆਂ ਇਹ ਦੁਕਾਨਾਂ, ਡੀ. ਸੀ. ਨੇ ਜਾਰੀ ਕੀਤੇ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀਆਂ ’ਚ ਬਰਤਾਨੀਆਂ ਜਾਣ ਦੀ ਦੀਵਾਨਗੀ, ਗੈਰ-ਕਾਨੂੰਨੀ ਮਾਮਲਿਆਂ ’ਚ ਵੱਡੇ ਪੱਧਰ ’ਤੇ ਵਾਧਾ
NEXT STORY