ਨਕੋਦਰ (ਪਾਲੀ)— ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਨਕੋਦਰ ਵਿੱਚ ਵੱਖ-ਵੱਖ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਗੌਰਮਿੰਟ ਟੀਚਰਜ਼ ਯੂਨੀਅਨ, ਆਂਗਣਵਾੜੀ ਵਰਕਰ ਯੂਨੀਅਨ, ਜਨਵਾਦੀ ਇਸਤਰੀ ਸਭਾ ਆਦਿ ਦੇ ਸੈਂਕੜੇ ਵਰਕਰਾਂ ਨੇ ਸ਼ਹਿਰ 'ਚ ਮਾਰਚ ਕਰਨ ਉਪਰੰਤ ਫੁਆਰਾ ਚੌਕ 'ਚ ਮੋਦੀ, ਅਮਿਤ ਸ਼ਾਹ ਅਤੇ ਕਾਰਪੋਰੇਟ ਘਰਾਣਿਆਂ ਅੰਬਾਨੀਆਂ ਅਡਾਨੀਆਂ ਦੇ ਪੁਤਲੇ ਫੂਕ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੇ ਤਿੰਨੋਂ ਹੀ ਕਾਲੇ ਕਨੂੰਨ ਰੱਦ ਕੀਤੇ ਜਾਣ ਅਤੇ ਬਾਕੀ ਕਿਸਾਨੀ ਨਾਲ ਸਬੰਧਤ ਮੰਗਾਂ ਤਰੁੰਤ ਮੰਨੀਆਂ ਜਾਣ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਅਧਿਆਪਕ ਆਗੂ ਕੰਵਲਜੀਤ ਸੰਗੋਵਾਲ, ਜਮਹੂਰੀ ਕਿਸਾਨ ਸਭਾ ਦੇ ਸਾਥੀ ਸਵਰਨ ਰਤੂ, ਜਨਵਾਦੀ ਇਸਤਰੀ ਸਭਾ ਦੀ ਆਗੂ ਜਸਵਿੰਦਰ ਕੋਰ ਮਾਹੂੰਵਾਲ, ਆਂਗਣਵਾੜੀ ਵਰਕਰ ਯੂਨੀਅਨ ਦੀ ਆਗੂ ਪਰਮਜੀਤ ਕੌਰ ਆਦਿ ਨੇ ਕਿਹਾ ਕਿ ਅਸੀਂ ਸਮੁੱਚੇ ਤੌਰ ਕਿਸਾਨ ਸੰਘਰਸ਼ ਦੀ ਪੁਰਜੋਰ ਹਮਾਇਤ ਕਰਦੇ ਹਾਂ ਅਤੇ ਕਿਸਾਨਾਂ ਵੱਲੋਂ ਆਰੰਭਿਆ ਘੋਲ ਜਿੱਤਣ ਤਕ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਦਾ ਅਹਿਦ ਕਰਦੇ ਹਾਂ ।
ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਪਟਨ ਵੱਲੋਂ ਲੋਗੋ ਜਾਰੀ
ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇ । ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਹੋਰਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਕੋਦਰ ਸਹਿਰ ਤੋਂ ਇਲਾਵਾ ਨਾਲ ਲੱਗਦੇ ਕਸਬਿਆਂ ਜਿਵੇਂ ਮੱਲੀਆਂ ਕਲਾਂ, ਉਗੀ, ਆਧੀ, ਧਾਲੀਵਾਲ, ਆਦਿ 'ਚ ਕਿਸਾਨਾਂ ਦੇ ਹਕ 'ਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਗਏ।
ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ
ਉਕਤ ਆਗੂਆਂ ਤੋਂ ਇਲਾਵਾ ਸਤਪਾਲ ਸਹੋਤਾ, ਬਖਸੀ ਪੰਡੋਰੀ, ਬਲਵਿੰਦਰ ਸਿੰਘ ਉਗੀ,ਬਖਸੀ ਕੰਗ ਸਾਹਿਬ ਰਾਏ, ਸਰਵਣ ਸਿੰਘ ਗਿੱਲ,ਸੰਦੀਪ ਕੁਮਾਰ ਆਧੀ, ਸਰਬਜੀਤ ਢੇਰੀਆਂ, ਕਿੰਦਾ ਰਸੂਲਪੁਰ, ਮੱਖਣ ਮਾਹੀ, ਨਛੱਤਰ ਨਾਹਰ,ਭਾਰਤੀ ਸਹੋਤਾ , ਕਿਸਾਨ ਆਗੂ ਬਲਦੇਵ ਸਿੰਘ ਉਗੀ, ਨਵਪ੍ਰੀਤ ਬੱਲੀ, ਕਿਸਾਨ ਆਗੂ ਪ੍ਰਦੀਪ ਸਿੰਘ ਸੰਧੂ,ਸੁਖਵਿੰਦਰ ਕੌਰ,ਹਰਮੇਸ਼ ਕੌਰ,ਅਮਨਦੀਪ,ਬਲਵਿੰਦਰ ਕੌਰ,ਬੱਲ ਰਾਣੀ,ਕੁਲਵੰਤ ਕੌਰ,ਨੀਲਮ ਰਾਣੀ,ਸੁਖਜੀਤ ਕੌਰ ਅਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ ।
ਇਹ ਵੀ ਪੜ੍ਹੋ: ਦਿਨ-ਦਿਹਾੜੇ ਮੁਕੇਰੀਆਂ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਲੁੱਟੀ ਬਲੈਨੋ ਕਾਰ
ਦਿਨ-ਦਿਹਾੜੇ ਮੁਕੇਰੀਆਂ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਲੁੱਟੀ ਬਲੈਨੋ ਕਾਰ
NEXT STORY