ਫਗਵਾੜਾ (ਜਲੋਟਾ)–ਜ਼ਿਲ੍ਹਾ ਕਪੂਰਥਲਾ ’ਚ ਵੱਡੇ ਪੱਧਰ ’ਤੇ ਹੋਏ ਅਨਾਜ ਘਪਲੇ ਦੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਹ ਐਲਾਨ ਐੱਸ. ਪੀ. ਫਗਵਾੜਾ ਮਾਧਵੀ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੀਤਾ ਅਤੇ ਦੱਸਿਆ ਕਿ ਫਗਵਾੜਾ ਪੁਲਸ ਨੇ ਫੂਡ ਵਿਭਾਗ ’ਚ ਨੌਕਰੀ ਕਰਨ ਸਮੇਂ ਵੱਡੇ ਪੱਧਰ ’ਤੇ ਘਪਲਾ ਕਰਨ ਵਾਲੇ ਮੁੱਖ ਮੁਲਜ਼ਮ ਜਿਸ ਦੀ ਪਛਾਣ ਸਤਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਬੀ 704 ਗਿਲਕੋ ਗਰੀਨ ਹੁਸ਼ਿਆਰਪੁਰ ਰੋਡ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਗਵਾੜਾ ਪੁਲਸ ਅਤੇ ਏਅਰਪੋਰਟ ਅਥਾਰਿਟੀ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਮੁਲਜ਼ਮ ਸਤਪਾਲ ਸਿੰਘ ਨੂੰ ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਉਹ ਦੇਸ਼ ਛੱਡ ਕੇ ਭੱਜਣ ਦੀ ਫਿਰਾਕ ’ਚ ਸੀ। ਦੱਸਣਯੋਗ ਹੈ ਕਿ ਮੁਲਜ਼ਮ ਸੱਤਪਾਲ ਖ਼ਿਲਾਫ਼ ਥਾਣਾ ਸਦਰ ਫਗਵਾੜਾ, ਥਾਣਾ ਸਿਟੀ, ਥਾਣਾ ਰਾਵਲਪਿੰਡੀ ਅਤੇ ਥਾਣਾ ਸਤਨਾਮਪੁਰਾ ਫਗਵਾਡ਼ਾ ਵਿਖੇ 5 ਪੁਲਸ ਐੱਫ਼. ਆਈ. ਆਰਜ਼ ਦਰਜ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ, ਇਟਲੀ ਪੁਲਸ ’ਚ ਭਰਤੀ ਹੋ ਕੇ ਚਮਕਾਇਆ ਨਾਂ

ਕਾਬੂ ਮੁਲਜ਼ਮ 3 ਦਿਨਾਂ ਦੀ ਪੁਲਸ ਰਿਮਾਂਡ ’ਤੇ
ਐੱਸ. ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਗੌਰਵ ਤੂਰਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੁਲਸ ਵੱਲੋਂ ਇਸ ਬਹੁਤ ਵੱਡੇ ਘਪਲੇ ਦੀ ਜਾਂਚ ਦਾ ਦੌਰ ਲਗਾਤਾਰ ਜਾਰੀ ਹੈ। ਮੁਲਜ਼ਮ ਸਤਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਨੇ ਉਸ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਹਾਲੇ ਤੱਕ ਹੋਈ ਪੁੱਛਗਿਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਤਪਾਲ ਸਿੰਘ ਨੇ ਸਰਕਾਰੀ ਅਨਾਜ ਜਿਸ ਵਿਚ ਕਣਕ ਤੇ ਚਾਵਲ ਆਦਿ ਸ਼ਾਮਿਲ ਹਨ, ਫਗਵਾੜਾ ਵਿਖੇ ਮੌਜੂਦ ਇਕ ਆਟਾ ਮਿਲ ਦੇ ਮਾਲਕ ਨੂੰ ਆਪਸੀ ਮਿਲੀਭੁਗਤ ਕਰਦੇ ਹੋਏ ਵੇਚਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਸਰਕਾਰੀ ਅਨਾਜ ਦੀਆਂ 1500 ਖਾਲੀ ਬੋਰੀਆਂ (ਬਾਰਦਾਨਾ) ਸਬੰਧਿਤ ਆਟਾ ਮਿਲ ਤੋਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ: ਤਹਿਰਾਨ 'ਚ ਪਰਿਵਾਰ ਨੂੰ ਬੰਦੀ ਬਣਾ ਕੇ ਮੰਗੀ 70 ਲੱਖ ਦੀ ਫਿਰੌਤੀ! ਗਿਰੋਹ ਦੇ ਜਲੰਧਰ ਨਾਲ ਜੁੜੇ ਤਾਰ
ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਸਤਪਾਲ ਸਿੰਘ ਵੱਲੋਂ ਕੀਤੇ ਗਏ ਅਹਿਮ ਖ਼ੁਲਾਸਿਆਂ ਤੋਂ ਬਾਅਦ ਪੁਲਸ ਨੇ ਮੁਕੱਦਮਾ ਨੰਬਰ 95 1 ਸਤੰਬਰ 2025 ਦੀ ਧਾਰਾ 316 (5) ਬੀ.ਐੱਨ.ਐੱਸ. ’ਚ ਵਾਧਾ ਜੁਰਮ 13 ਪੀ. ਸੀ. ਐਕਟ ਥਾਣਾ ਸਦਰ ਫਗਵਾੜਾ ’ਚ ਕਰਦੇ ਹੋਏ ਸਬੰਧਤ ਆਟਾ ਮਿਲ ਦੇ ਮਾਲਕ ਜਿਸ ਦੀ ਪਛਾਣ ਸੋਨਿਕ ਵਾਸੀ ਸ਼ਹੀਦ ਭਗਤ ਸਿੰਘ ਨਗਰ ਫਗਵਾੜਾ ਵਜੋਂ ਹੈ, ਨੂੰ ਨਾਮਜ਼ਦ ਕੀਤਾ ਹੈ ਜਿਸ ਦੀ ਗ੍ਰਿਫ਼ਤਾਰੀ ਕਰਨੀ ਹਾਲੇ ਬਾਕੀ ਹੈ। ਜ਼ਿਲ੍ਹਾ ਕਪੂਰਥਲਾ ਦੀ ਸਬ-ਡਿਵੀਜ਼ਨ ਫਗਵਾੜਾ ’ਚ ਸਰਕਾਰੀ ਅਨਾਜ ਦੇ ਹੋਏ ਇਸ ਵੱਡੇ ਘਪਲੇ ’ਚ ਹੋਰ ਵੀ ਕਈ ਮੁਲਜ਼ਮਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪੁਲਸ ਇਸ ਵੱਡੇ ਘਪਲੇ ਦੀ ਹਰ ਪੱਖੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦਾ ਫ਼ੈਸਲਾ, 24 ਨਵੰਬਰ ਨੂੰ ਅਨੰਦਪੁਰ ਸਾਹਿਬ 'ਚ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ 'ਚ ਭ੍ਰਿਸ਼ਟਾਚਾਰ ਹਾਵੀ, ਮੇਅਰ ਦੀ ਸਖ਼ਤੀ ਵੀ ਨਾਕਾਮ
NEXT STORY