ਫਗਵਾੜਾ (ਜਲੋਟਾ)-ਫਗਵਾੜਾ ਪੁਲਸ ਨੇ ਵੱਖ-ਵੱਖ ਮਾਮਲਿਆਂ ਸਬੰਧੀ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਸੰਨੀ ਘਈ ਉਰਫ਼ ਅਕਸ਼ੈ ਪੁੱਤਰ ਯੋਗੇਸ਼ ਘਈ ਵਾਸੀ ਗਲੀ ਨੰਬਰ 2 ਬਾਬਾ ਗੱਦੀਆ ਫਗਵਾੜਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 105 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਦੋਸ਼ੀ ਸੰਨੀ ਘਈ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ
ਇਸੇ ਤਰਜ਼ 'ਤੇ ਪੁਲਸ ਨੇ 2 ਨਸ਼ੇੜੀ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਅਮਨ ਕੁਮਾਰ ਉਰਫ਼ ਹੈੱਪੀ ਵਾਸੀ ਖੋਥੜਾ ਰੋਡ ਫਗਵਾੜਾ ਅਤੇ ਦੀਪਕ ਕੈਂਥ ਉਰਫ਼ ਦੀਪੂ ਵਾਸੀ ਮੁਹੱਲਾ ਡੱਡਲਾਂ ਆਨੰਦ ਨਗਰ ਹੁਸ਼ਿਆਰਪੁਰ ਰੋਡ ਫਗਵਾੜਾ ਵਜੋਂ ਹੈ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 10 ਰੁਪਏ ਦਾ ਭਾਰਤੀ ਕਰੰਸੀ ਨੋਟ, ਇਕ ਫੋਇਲ ਅਤੇ ਇਕ ਲਾਈਟਰ ਬਰਾਮਦ ਕੀਤਾ ਹੈ। ਦੋਵਾਂ ਨੌਜਵਾਨਾਂ ਖ਼ਿਲਾਫ਼ ਥਾਣਾ ਸਿਟੀ ਵਿੱਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ
NEXT STORY