ਨਵਾਂਸ਼ਹਿਰ (ਤ੍ਰਿਪਾਠੀ, ਰਾਜੇਸ਼)-ਸਤਲੁਜ ਦਰਿਆ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਕਾਰਵਾਈ ਕਰਦੇ ਹੋਏ ਮਾਈਨਿੰਗ ਅਤੇ ਪੁਲਸ ਵਿਭਾਗ ਦੀ ਸਾਂਝੀ ਟੀਮ ਨੇ ਮੌਕੇ ’ਤੇ ਪੋਕਲੇਨ ਮਸ਼ੀਨ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਪੋਕਲੇਨ, ਟਿੱਪਰ ਚਾਲਕ ਅਤੇ ਜ਼ਮੀਨ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਪ੍ਰੇਮ ਕੁਮਾਰ ਨੇ ਦੱਸਿਆ ਕਿ ਜੇ. ਈ. ਕਮ ਮਾਈਨਿੰਗ ਇੰਸਪੈਕਟਰ ਮਵਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਜਦੋਂ ਪਿੰਡ ਤਾਜੋਵਾਲ ਸਥਿਤ ਸਤਲੁਜ ਦਰਿਆ ਦੇ ਬੰਨ੍ਹ ’ਤੇ ਪੁੱਜੀ ਤਾਂ ਟੀਮ ਨੂੰ ਰੇਤੇ ਨਾਲ ਭਰਿਆ ਟਿੱਪਰ ਨੰਬਰ ਪੀ. ਬੀ.11-ਏ. ਵੀ-6735 ਮਿਲਿਆ, ਜਿਸ ਨੂੰ ਰੋਕ ਕੇ ਟੀਮ ਨੇ ਡਰਾਈਵਰ ਕੋਲੋਂ ਚਾਬੀ ਲੈ ਲਈ।
ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿੰਕਜਾ, ਸਖ਼ਤ ਹਦਾਇਤਾਂ ਕੀਤੀਆਂ ਜਾਰੀ
ਇਸ ਦੌਰਾਨ ਟੀਮ ਨੇ ਮਸ਼ੀਨ ਦੇ ਚੱਲਣ ਦੀ ਆਵਾਜ਼ ਆਉਣ ’ਤੇ ਟੀਮ ਜਦੋਂ ਅੱਗੇ ਗਈ ਤਾਂ ਉੱਥੇ ਪੋਕਲੇਨ ਮਸ਼ੀਨ ਖੜ੍ਹੀ ਸੀ, ਜਿਸ ਦਾ ਚਾਲਕ ਟੀਮ ਨੂੰ ਵੇਖ ਕੇ ਹਨੇਰੇ ਦਾ ਲਾਭ ਲੈ ਕੇ ਭੱਜ ਗਿਆ। ਟੀਮ ਨੇ ਪੋਕਲੇਨ ਨੂੰ ਕਬਜ਼ੇ ਵਿਚ ਕਰਕੇ ਜਦੋਂ ਵਾਪਸ ਆਈ ਤਾਂ ਉਥੋ ਟਿੱਪਰ ਚਾਲਕ ਬਿਨਾਂ ਚਾਬੀ ਲਾਏ ਟਿੱਪਰ ਨੂੰ ਭਜਾ ਕੇ ਲੈ ਗਿਆ ਸੀ। ਪੁਲਸ ਨੇ ਦੱਸਿਆ ਕਿ ਮਾਈਨਿੰਗ ਅਧਿਕਾਰੀ ਦੀ ਸ਼ਿਕਾਇਤ ’ਤੇ ਪੁਲਸ ਨੇ ਅਣਪਛਾਤੇ ਟਿੱਪਰ ਚਾਲਕ, ਪੋਕਲੇਨ ਚਾਲਕ ਅਤੇ ਜ਼ਮੀਨ ਦੇ ਮਾਲਕ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪਰਾਲੀ ਨੂੰ ਸਾੜਨ ਤੋਂ ਰੋਕਣ ਆਏ ਅਧਿਕਾਰੀ ਕੋਲੋਂ ਹੀ ਕਿਸਾਨਾਂ ਨੇ ਲਗਵਾ ਦਿੱਤੀ ਅੱਗ, DC ਨੇ ਦਿੱਤੀ ਚਿਤਾਵਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਨਵਾਂਸ਼ਹਿਰ ਪੁਲਸ ਨੇ ਅਕਤੂਬਰ ਮਹੀਨੇ ’ਚ 167 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ
NEXT STORY