ਗੜ੍ਹਦੀਵਾਲਾ (ਭੱਟੀ) : ਸਬ-ਇੰਸਪੈਕਟਰ ਪਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਦੀਵਾਲਾ ਦੀ ਨਿਗਰਾਨੀ ਹੇਠ ਏ.ਐੱਸ.ਆਈ. ਬਲਵੀਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਸਰਹਾਲਾ, ਚੋਹਕਾ, ਅੰਬਾਲਾ ਜੱਟਾ ਆਦਿ ਪਿੰਡਾਂ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਗੜ੍ਹਦੀਵਾਲਾ ਤੋਂ ਥੋੜਾ ਅੱਗੇ ਸਰਹਾਲਾ ਰੋਡ ਪੁੱਜੀ ਤਾਂ ਸੜਕ ਦੇ ਖੱਬੇ ਪਾਸੇ ਬਣੇ ਸੀਮਿੰਟਡ ਬੈਂਚ ਤੇ ਗੱਡੀਆ ਦੀਆਂ ਲਾਈਟਾਂ ਪੈਣ ਕਰਕੇ ਇਕ ਨੌਜਵਾਨ ਵਿਅਕਤੀ ਬੈਠਾ ਦਿਖਾਈ ਦਿੱਤਾ ।
ਇਸ ਨੂੰ ਏ.ਐੱਸ.ਆਈ ਬਲਵੀਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਉਸਦਾ ਨਾਂ ਪਤਾ ਪੁੱਛਿਆ ਜਿਸ ਨੇ ਮੌਕੇ ਪਰ ਆਪਣਾ ਨਾਂ ਹਰਨੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰਮਦਾਸਪੁਰ ਥਾਣਾ ਗੜ੍ਹਦੀਵਾਲਾ ਦੱਸਿਆ ਜਿਸ ਦੀ ਤਲਾਸ਼ੀ ਕਰਨ 'ਤੇ ਉਸ ਪਾਸੋਂ 103 ਨਸ਼ੀਲੀਆ ਗੋਲੀਆਂ ਰੰਗ ਸੰਤਰੀ ਬਿਨਾਂ ਮਾਰਕਾ ਬਰਾਮਦ ਹੋਣ 'ਤੇ ਮੁੱਕਦਮਾ ਦਰਜ ਕੀਤਾ ਗਿਆ।
ਮਹਿੰਦਰ ਕੇਪੀ ਦੇ ਘਰ ਪੁੱਜੇ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ, ਦੁੱਖ ਕੀਤਾ ਸਾਂਝਾ
NEXT STORY