ਜਲੰਧਰ (ਸ਼ੋਰੀ)–ਬਸਤੀਆਤ ਇਲਾਕੇ ਦੇ ਤਿਲਕ ਨਗਰ ਵਿਚ 2 ਨੌਜਵਾਨਾਂ ਤੋਂ ਪ੍ਰੇਸ਼ਾਨ ਹੋ ਕੇ 15 ਸਾਲਾ ਨਾਬਾਲਗਾ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੀ ਹਾਲਤ ਖ਼ਰਾਬ ਹੋਣ ’ਤੇ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੇ ਬਿਆਨਾਂ ਦੇ ਆਧਾਰ ’ਤੇ ਭਾਰਗੋ ਕੈਂਪ ਨਿਵਾਸੀ ਕਰਨ ਅਤੇ ਮੋਹਿਤ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਮੋਹਨ ਲਾਲ ਨੇ ਕਿਹਾ ਕਿ ਕਰਨ ਅਤੇ ਮੋਹਿਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਰਾਤ ਲਗਭਗ 2 ਵਜੇ ਨਾਬਾਲਗਾ ਨੇ ਘਰ ਵਿਚ ਰੱਖੀ ਘਾਹ ਸਾਫ਼ ਕਰਨ ਵਾਲੀ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਤੋਂ ਬਾਅਦ ਪਰਿਵਾਰ ਉਸ ਨੂੰ ਇਲਾਜ ਲਈ ਲੈ ਕੇ ਹਸਪਤਾਲ ਪੁੱਜਾ। ਨਾਬਾਲਗਾ ਦੀ ਹਾਲਤ ਠੀਕ ਨਹੀਂ ਸੀ ਅਤੇ ਉਹ ਕੋਮਾ ਦੀ ਸਥਿਤੀ ਵਿਚ ਸੀ। ਇਸ ਦੀ ਸੂਚਨਾ ਪਰਿਵਾਰ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਮੈਜਿਸਟਰੇਟ ਦੇ ਸਾਹਮਣੇ ਹਸਪਤਾਲ ਵਿਚ ਨਾਬਾਲਗਾ ਦੇ ਬਿਆਨ ਲਏ, ਜਿਸ ਵਿਚ ਉਸ ਨੇ ਕਿਹਾ ਕਿ ਅਵਤਾਰ ਨਗਰ ਦੇ ਰਹਿਣ ਵਾਲੇ ਕਰਨ ਭਗਤ ਨਾਲ ਪਹਿਲਾਂ ਉਸ ਦੀ ਦੋਸਤੀ ਸੀ। ਕੁਝ ਦਿਨਾਂ ਬਾਅਦ ਉਸ ਨੇ ਕਿਸੇ ਦੂਜੀ ਲੜਕੀ ਨਾਲ ਸੰਬੰਧ ਬਣਾ ਲਏ, ਜਿਸ ਤੋਂ ਬਾਅਦ ਉਸ ਨੇ ਕਰਨ ਤੋਂ ਦੂਰੀ ਬਣਾ ਲਈ ਪਰ ਉਸ ਦੀ ਉਸ ਲੜਕੀ ਨਾਲ ਦੋਸਤੀ ਟੁੱਟ ਗਈ ਤਾਂ ਉਹ ਦੋਬਾਰਾ ਮੈਸੇਜ ਕਰਕੇ ਉਸ ਨੂੰ ਪ੍ਰੇਸ਼ਾਨ ਕਰਨ ਲੱਗਾ।
ਕਰਨ ਨਾਲ ਦੋਸਤੀ ਖ਼ਤਮ ਹੋਣ ਤੋਂ ਬਾਅਦ ਉਸ ਦੀ ਦੋਸਤ ਮੋਹਿਤ ਭਗਤ ਨਾਲ ਹੋ ਗਈ ਪਰ ਮੋਹਿਤ ਨੇ ਕੁਝ ਸਮੇਂ ਬਾਅਦ ਕਰਨ ਵਾਂਗ ਕਿਸੇ ਦੂਜੀ ਲੜਕੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਪਤਾ ਲੱਗਾ ਪਰ ਫਿਰ ਵੀ ਉਸ ਨੇ ਉਸ ਨੂੰ ਇਕ ਮੌਕਾ ਦੇ ਦਿੱਤਾ। ਕਰਨ ਵੱਲੋਂ ਮੈਸੇਜ ਕਰਨ ਦਾ ਸਿਲਸਿਲਾ ਚੱਲਦਾ ਰਿਹਾ ਤਾਂ ਉਸ ਨੇ ਕਰਨ ਦੇ ਮੈਸੇਜ ਮੋਹਿਤ ਨੂੰ ਭੇਜ ਦਿੱਤੇ। ਇਸ ਤੋਂ ਬਾਅਦ ਮੋਹਿਤ ਕਰਨ ਦੇ ਘਰ ਚਲਾ ਗਿਆ, ਜਿੱਥੇ ਮੋਹਿਤ ਨੇ ਵੀਡੀਓ ਕਾਲ ’ਤੇ ਕਰਨ ਨਾਲ ਗੱਲ ਕਰਵਾਈ ਤਾਂ ਉਸ ਨੇ ਦੋਵਾਂ ਦੀਆਂ ਹਰਕਤਾਂ ਅਤੇ ਬਦਨਾਮੀ ਦੇ ਡਰੋਂ ਜ਼ਹਿਰੀਲੀ ਦਵਾਈ ਨਿਗਲ ਲਈ। ਪੀੜਤਾ ਨੇ ਦੋਸ਼ ਲਾਏ ਕਿ ਉਸ ਨੇ ਇਹ ਕਦਮ ਮੋਹਿਤ ਅਤੇ ਕਰਣ ਦੇ ਡਰ ਅਤੇ ਦਬਾਅ ਕਾਰਨ ਚੁੱਕਿਆ। ਹਾਲਤ ਗੰਭੀਰ ਹੋਣ ਕਾਰਨ ਸੋਮਵਾਰ ਸਵੇਰੇ ਨਾਬਾਲਗਾ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਪਰਿਵਾਰ ਨੇ ਮੰਗਲਵਾਰ ਦੁਪਹਿਰੇ ਬਸਤੀ ਸ਼ੇਖ ਦੇ ਸ਼ਮਸ਼ਾਨਘਾਟ ਵਿਚ ਨਾਬਾਲਗਾ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ: ਪੰਜਾਬ 'ਚ ਇਹ ਸ਼ਰਾਬ ਦੇ ਠੇਕੇ ਕੀਤੇ ਬੰਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਬੰਧੀ ਯਾਤਰਾ 21 ਨਵੰਬਰ ਨੂੰ ਹੋਵੇਗੀ ਕਪੂਰਥਲਾ ’ਚ ਦਾਖਲ
NEXT STORY