ਜਲੰਧਰ (ਮਹੇਸ਼)- ਥਾਣਾ ਸਦਰ ਅਧੀਨ ਪੈਂਦੇ ਪਿੰਡ ਲੁਹਾਰਾਂ ਸੁੱਖਾ ਸਿੰਘ ’ਚ ਇਕ ਘਰ ’ਚ ਜ਼ਬਰਦਸਤੀ ਦਾਖਲ ਹੋ ਕੇ ਭੰਨ-ਤੋੜ ਕਰਨ ਦੇ ਮਾਮਲੇ ’ਚ ਫਤਹਿਪੁਰ (ਪ੍ਰਤਾਪਪੁਰਾ) ਚੌਕੀ ਦੀ ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਕਿਰਪਾਨ ਅਤੇ ਹੋਰ ਹਥਿਆਰ ਵੀ ਬਰਾਮਦ ਹੋਏ ਹਨ।
ਫਤਹਿਪੁਰ ਪੁਲਸ ਚੌਕੀ ਦੇ ਮੁਖੀ ਸੁਰਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੰਡੀ ਪ੍ਰਤਾਪਪੁਰਾ ਤੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਪੁੱਤਰ ਰਾਜੇਸ਼ ਵਾਸੀ ਪਿੰਡ ਲਾਂਬੜਾ ਜ਼ਿਲਾ ਜਲੰਧਰ, ਅਮਰੀਕ ਸਿੰਘ ਪੁੱਤਰ ਵਿਸ਼ਵਨਾਥ ਵਾਸੀ ਪਿੰਡ ਰਾਮਪੁਰ ਲੱਲੀਆਂ ਜ਼ਿਲ੍ਹਾ ਜਲੰਧਰ ਤੇ ਮਨਪ੍ਰੀਤ ਪੁੱਤਰ ਹਰਮੇਲ ਵਾਸੀ ਪਿੰਡ ਤਾਜਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਸੜਕ ਕਿਨਾਰੇ ਗੱਲਾਂ ਕਰਦੇ ਵਿਅਕਤੀਆਂ 'ਤੇ ਆ ਚੜ੍ਹੀ ਪੁਲਸ ਦੀ ਗੱਡੀ, 1 ਨੇ ਤੋੜਿਆ ਦਮ, ਲੋਕਾਂ ਨੇ ਲਾ'ਤਾ ਜਾਮ
ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਕਤ ਮਾਮਲੇ ਸਬੰਧੀ ਸੁਰਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਲੁਹਾਰਾਂ ਸੁੱਖਾ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਵਿਖੇ 21 ਨਵੰਬਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਹੀਰਾ ਪੁੱਤਰ ਟਹਿਲਾ ਵਾਸੀ ਲੁਹਾਰਾਂ ਸੁੱਖਾ ਸਿੰਘ ਸਮੇਤ ਹੋਰ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਣ ਲੱਗੀਆਂ ਚੋਣਾਂ, ਜਾਰੀ ਹੋ ਗਿਆ ਨੋਟੀਫਿਕੇਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
6 ਘੰਟੇ ਦੀ ਉਡੀਕ ਤੇ ਡੇਢ ਘੰਟੇ ਦੀ ਜੱਦੋ ਜਹਿਦ ਉਪੰਰਤ ਖੂਹ 'ਚੋਂ ਕੱਢਿਆ ਸਾਂਬਰ
NEXT STORY