ਰੂਪਨਗਰ (ਵਿਜੇ)— ਰੂਪਨਗਰ ਤੋਂ ਮੋਰਿੰਡਾ ਨੂੰ ਜਾਣ ਵਾਲੀ ਸੜਕ 'ਤੇ ਪਿੰਡ ਰੈਲੋਂ ਖੁਰਦ ਨੇੜੇ ਬੁਧਕੀ ਨਦੀ 'ਚੋਂ ਅਣਪਛਾਤੇ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ ਕੀਤੀ ਗਈ। ਰੂਪਨਗਰ ਦੇ ਸਿਟੀ ਥਾਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨਦੀ 'ਚ ਇਕ ਨੌਜਵਾਨ ਜਿਸ ਦੀ ਉਮਰ 30-35 ਸਾਲ ਦਰਮਿਆਨ ਜਾਪਦੀ ਹੈ ਅਤੇ ਇਸ ਨੇ ਨੀਲੇ ਰੰਗ ਦੀ ਜੀਨ ਅਤੇ ਕਾਲੇ ਰੰਗ ਦੀ ਐਡੀਡਾਸ ਦੀ ਟੀ ਸ਼ਰਟ, ਲਾਲ ਰੰਗ ਦੀ ਬੈਲਟ ਪਾਈ ਹੋਈ ਹੈ, ਖੱਬੇ ਹੱਥ 'ਚ ਪਲਾਸਟਿਕ ਦੀ ਕਾਲੀ ਰੰਗ ਦੀ ਡੋਰੀ ਪਾਈ ਹੋਈ ਹੈ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਰੂਪਨਗਰ ਦੇ ਸਿਵਲ ਹਸਪਤਾਲ ਦੀ ਮੋਰਚਰੀ 'ਚ 72 ਘੰਟੇ ਦੀ ਸ਼ਨਾਖਤ ਲਈ ਰਖਵਾ ਦਿੱਤਾ ਹੈ।
ਭੈਣ ਨੂੰ ਦਰਦਨਾਕ ਮੌਤ ਦੇਣ ਵਾਲੇ ਭਰਾ ਨੂੰ ਭੇਜਿਆ ਗਿਆ ਸੈਂਟਰਲ ਜੇਲ
NEXT STORY