ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਗੈਰ ਮਿਲਟਰੀ ਅਤੇ ਮਿਲਟਰੀ ਲੀਡਰਸ਼ਿਪ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਨਾਲ ਤਣਾਅ ਦੇ ਸਬੰਧ ਵਿਚ ਦੇਸ਼ ਦੇ ਰਾਜਨੀਤਕ ਦਲਾਂ ਨੂੰ ਜਾਣਕਾਰੀ ਦਿੱਤੀ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਬੰਦ ਕਮਰੇ ਵਿਚ ਹੋਈ ਇਸ ਬੈਠਕ ਵਿਚ ਸਾਬਾਕ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ ਛੱਡ ਕੇ ਸਾਰੇ ਪ੍ਰਮੁੱਖ ਦਲਾਂ ਨੇ ਹਿੱਸਾ ਲਿਆ। ਅਖ਼ਬਾਰ ਨੇ ਬੈਠਕ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨੀ ਰਾਜਨੀਤਕ ਸਿਆਸਤਦਾਨਾਂ ਨੇ ਸੰਕਲਪ ਲਿਆ ਕਿ ਜੇਕਰ ਭਾਰਤ ਕੋਈ ਕਾਰਵਾਈ ਕਰਦਾ ਹੈ ਤਾਂ ਉਹ ਇਸ ਦਾ ਸਖ਼ਤ ਜਵਾਬ ਦੇਣਗੇ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ ਨੇ ਨਵੀਂ ਯੋਜਨਾ ਨੂੰ ਦਿੱਤੀ ਮਨਜ਼ੂਰੀ, ਗਾਜ਼ਾ 'ਚ ਸਥਾਈ ਕਬਜ਼ੇ ਦਾ ਐਲਾਨ
ਬੈਠਕ ਵਿਚ ਇੰਟਰ-ਸਰਵਿਸਿਜ (ਆਈ.ਸੀ.ਪੀ.ਆਰ) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਅਤੇ ਸੂਚਨਾ ਮੰਤਰੀ ਅੱਤਾਉੱਲਾਹ ਤਰਾਰ ਦੁਆਰਾ ਭਾਰਤ-ਪਾਕਿ ਤਣਾਅ 'ਤੇ ਜਾਣਕਾਰੀ ਦਿੱਤੀ ਗਈ। ਇਕ ਸੂਤਰ ਨੇ ਦੱਸਿਆ ਕਿ ਸਾਰੀਆਂ ਪਾਰਟੀਆਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਜੇਕਰ ਭਾਰਤ ਖੇਤਰੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪਾਕਿਸਤਾਨੀ ਫੌਜ ਨਾਲ ਖੜ੍ਹੇ ਰਹਿਣਗੇ। ਬੈਠਕ ਤੋਂ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇੇ ਕਿਹਾ ਸੀ ਕਿ ਇਸ ਦਾ ਉਦੇਸ਼ ਭਾਰਤ-ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ ਨੂੰ ਦੇਖਦੇ ਹੋਏ ਰਾਜਨੀਤਕ ਪਾਰਟੀਆਂ ਦੀ ਰਾਇ ਜਾਣਨਾ ਹੈ। ਇਸ ਬੈਠਕ ਵਿਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਦੇ ਨੇਤਾ ਰਾਜ਼ਾ ਪਰਵੇਜ਼ ਅਸ਼ਰਫ ਕਮਰ ਜ਼ਮਾਨ ਕਾਇਰਾ, ਸ਼ਾਜੀਆ ਮਰੀ, ਪੀਐੱਮਐੱਲਐੱਨ ਦੇ ਬਰਿਸਟਰ ਅਕੀਲ ਤਾਰਿਕ ਫਜ਼ਲ ਚੌਧਰੀ ਤਲਾਲ ਚੌਧਰੀ, ਪ੍ਰਧਾਨ ਮੰਤਰੀ ਦੇ ਸਲਾਹਕਾਰ ਪਰਵੇਜ਼ ਖਟਕ , ਫਾਰੂਕ ਸੱਤਾਰ ਅਤੇ ਕਸ਼ਮੀਰੀ ਨੇਤਾ ਸ਼ਾਹ ਗੁਲਾਮ ਕਾਦਿਰ ਸਮੇਤ ਕਈ ਪ੍ਰਮੁੱਖ ਨੇਤਾ ਮੌਜੂਦਾ ਸਨ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਹੋਰ ਵਿਗੜ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਕ ਵਾਰ ਫ਼ਿਰ ਭੂਚਾਲ ਨਾਲ ਕੰਬ ਗਈ ਧਰਤੀ, ਜਾਨ ਬਚਾਉਣ ਘਰੋਂ ਬਾਹਰ ਵੱਲ ਭੱਜੇ ਲੋਕ
NEXT STORY