ਜਲੰਧਰ (ਸੋਨੂੰ, ਕੁੰਦਨ, ਪੰਕਜ)- ਜਲੰਧਰ ਦੇ ਮੋਤਾ ਸਿੰਘ ਨਗਰ ਸਥਿਤ ਕੋਠੀ ਨੰਬਰ-325 ਵਿਚ ਰਹਿਣ ਵਾਲੀ ਵਿਨੋਦ ਕੁਮਾਰੀ ਦੁੱਗਲ ਦਾ ਕੁਝ ਦਿਨ ਪਹਿਲਾਂ ਇਕ ਡਕੈਤੀ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਅੱਜ ਪੁਲਸ ਨੇ ਟਰੇਸ ਕਰ ਲਿਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ 1 ਮਈ ਨੂੰ ਉਨ੍ਹਾਂ ਨੂੰ ਵਿਨੋਦ ਕੁਮਾਰੀ ਦੁੱਗਲ ਦੇ ਕਤਲ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਲਈ ਟੀਮਾਂ ਬਣਾ ਕੇ ਭੇਤ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਖ਼ਤ ਹੁਕਮ ਹੋ ਗਏ ਜਾਰੀ
ਇਸ ਸਬੰਧੀ 2 ਮਈ ਨੂੰ ਬੱਸ ਅੱਡਾ ਚੌਂਕੀ ਦੀ ਪੁਲਸ ਵੱਲੋਂ ਧਾਰਾ 103 (1) ਬੀ. ਐੱਨ. ਐੱਸ. ਦੇ ਤਹਿਤ ਨੰਬਰ-73 ਐੱਫ਼. ਆਈ. ਆਰ. ਦੇ ਤਹਿਤ ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ-6 ਮਾਡਲ ਟਾਊਨ ਵਿੱਚ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ਵਿਚ 21 ਸਾਲਾ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕਾਰਤਿਕ ਵਜੋਂ ਹੋਈ ਹੈ। ਦੋਸ਼ੀ ਮੂਲ ਰੂਪ ਵਿੱਚ ਵਿਸ਼ਾਖਾਪਟਨਮ ਦਾ ਰਹਿਣ ਵਾਲਾ ਹੈ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ-ਫਗਵਾੜਾ ਦਾ ਵਿਦਿਆਰਥੀ ਹੈ, ਜੋ ਬੀ. ਟੈੱਕ ਦੀ ਪੜ੍ਹਾਈ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਰੇਕੀ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਦਾ ਇਹ ਰਸਤਾ ਹੋ ਗਿਆ ਬੰਦ! ਲੋਕਾਂ ਲਈ ਖੜ੍ਹੀ ਹੋ ਰਹੀ ਮੁਸੀਬਤ
ਏ. ਸੀ. ਪੀ. ਨੇ ਕਿਹਾ ਕਿ ਇਹ ਘਟਨਾ ਲੁੱਟਖੋਹ ਕਰਨ ਲਈ ਅੰਜਾਮ ਦਿੱਤੀ ਗਈ ਸੀ। ਮੁਲਜ਼ਮ ਘਰੋਂ 2 ਚੂੜੀਆਂ ਅਤੇ 2 ਅੰਗੂਠੀਆਂ ਚੋਰੀ ਕਰਕੇ ਭੱਜ ਗਿਆ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਕਰਜ਼ਾ ਲਿਆ ਸੀ। ਕਰਜ਼ੇ ਦੀਆਂ ਕਿਸ਼ਤਾਂ ਨੂੰ ਚੁਕਾਉਣ ਲਈ ਮੁਲਜ਼ਮ ਨੇ ਪਹਿਲੀ ਵਾਰ ਇਸ ਘਟਨਾ ਨੂੰ ਅੰਜਾਮ ਦਿੱਤਾ। ਕਾਰਤਿਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਸ ਦੀ ਮਾਂ ਅਤੇ ਭੈਣ ਘਰ ਵਿੱਚ ਰਹਿੰਦੀਆਂ ਹਨ ਅਤੇ ਉਹ ਖੇਤੀਬਾੜੀ ਕਰਦੇ ਹਨ। ਮੁਲਜ਼ਮ 'ਤੇ 1 ਲੱਖ ਰੁਪਏ ਦਾ ਸਿੱਖਿਆ ਕਰਜ਼ਾ ਸੀ। ਅੱਜ ਕਾਰਤਿਕ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਾਂਚ ਵਿੱਚ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ 'ਚ ਗਰਜੇ ਮੰਤਰੀ ਤਰੁਣਪ੍ਰੀਤ ਸੋਂਦ, ਅੰਕੜੇ ਪੇਸ਼ ਕਰ ਕਿਹਾ-ਪੰਜਾਬ ਲਈ ਇਨ੍ਹਾਂ ਨੇ ਛੱਡਿਆ ਕੀ ਹੈ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ CM ਭਗਵੰਤ ਮਾਨ 8 ਮਈ ਨੂੰ ਕਰਨਗੇ ਟਾਂਡਾ ਦਾ ਦੌਰਾ
NEXT STORY