ਨਵੀਂ ਦਿੱਲੀ- ਜੋ ਉਮੀਦਵਾਰ ਵਾਤਾਵਰਣ, ਦਰੱਖ਼ਤ-ਬੂਟਿਆਂ ਅਤੇ ਜਾਨਵਰਾਂ ਨਾਲ ਪਿਆਰ ਕਰਦੇ ਹਨ, ਨਾਲ ਹੀ ਪੁਲਸ ਦੀ ਵਰਦੀ ਵੀ ਪਹਿਨਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਆਪਣੀ ਪਸੰਦੀਦਾ ਨੌਕਰੀ ਪਾਉਣ ਦਾ ਸ਼ਾਨਦਾਰ ਮੌਕਾ ਹੈ। ਬਿਹਾਰ ਪੁਲਸ ਅਧੀਨ ਸੇਵਾਵਾਂ ਕਮਿਸ਼ਨ (BPSSC) ਨੇ ਜੰਗਲਾਤ ਰੇਂਜ ਅਫਸਰ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਬਿਹਾਰ ਜੰਗਲਾਤ ਰੇਂਜ ਅਫਸਰ ਭਰਤੀ ਲਈ ਆਨਲਾਈਨ ਅਰਜ਼ੀਆਂ 1 ਮਈ ਤੋਂ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈਆਂ ਹਨ। ਜਿਸ ਵਿਚ ਉਮੀਦਵਾਰ 1 ਜੂਨ, 2025 ਤੱਕ ਅਰਜ਼ੀ ਦੇ ਸਕਣਗੇ। ਯਾਨੀ ਉਮੀਦਵਾਰਾਂ ਕੋਲ ਅਰਜ਼ੀ ਦੇਣ ਲਈ ਪੂਰਾ ਇਕ ਮਹੀਨਾ ਹੋਵੇਗਾ।
ਯੋਗਤਾ
ਉਮੀਦਵਾਰਾਂ ਕੋਲ ਘੱਟੋ-ਘੱਟ ਵਿਦਿਅਕ ਯੋਗਤਾ ਪਸ਼ੂ ਪਾਲਣ ਅਤੇ ਵੈਟਰਨਰੀ ਸਾਇੰਸ, ਬਨਸਪਤੀ ਵਿਗਿਆਨ, ਰਸਾਇਣ ਵਿਗਿਆਨ, ਭੂ-ਵਿਗਿਆਨ, ਗਣਿਤ, ਭੌਤਿਕ ਵਿਗਿਆਨ, ਅੰਕੜਾ ਅਤੇ ਜੀਵ ਵਿਗਿਆਨ ਵਿੱਚੋਂ ਘੱਟੋ-ਘੱਟ ਇਕ ਵਿਸ਼ੇ 'ਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜਾਂ 1 ਜਨਵਰੀ 2025 ਤੱਕ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਖੇਤੀਬਾੜੀ, ਜੰਗਲਾਤ, ਜਾਂ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਦੀ ਡਿਗਰੀ ਜਾਂ ਇਸ ਦੇ ਬਰਾਬਰ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਦੇ ਨਾਲ-ਨਾਲ ਸਰੀਰਕ ਯੋਗਤਾ ਵੀ ਨਿਰਧਾਰਤ ਕੀਤੀ ਗਈ ਹੈ।
ਅਹੁਦਿਆਂ ਦੇ ਵੇਰਵੇ
ਜੰਗਲਾਤ ਵਿਭਾਗ ਅਫਸਰ ਇਕ ਵਧੀਆ ਸਰਕਾਰੀ ਨੌਕਰੀ ਹੈ, ਜਿਸ 'ਚ ਤੁਹਾਨੂੰ ਚੰਗੀ ਮਹੀਨਾਵਾਰ ਤਨਖਾਹ ਮਿਲੇਗੀ। ਇਸ ਦੇ ਤਹਿਤ ਕੁੱਲ 24 ਅਹੁਦੇ ਭਰੇ ਜਾਣਗੇ।
ਉਮਰ ਹੱਦ
ਉਮਰ ਦੀ ਗਣਨਾ 1 ਜਨਵਰੀ 2025 ਦੇ ਆਧਾਰ 'ਤੇ ਕੀਤੀ ਜਾਵੇਗੀ। ਗੈਰ-ਰਾਖਵੇਂ ਵਰਗ ਦੇ ਪੁਰਸ਼ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਔਰਤਾਂ ਲਈ ਉਪਰਲੀ ਉਮਰ ਹੱਦ 21 ਤੋਂ 40 ਸਾਲ ਹੈ। ਪੱਛੜੀ ਸ਼੍ਰੇਣੀ, ਅਤਿ-ਪੱਛੜੀ ਸ਼੍ਰੇਣੀ ਸ਼੍ਰੇਣੀ ਦੇ ਪੁਰਸ਼, ਔਰਤਾਂ ਅਤੇ ਥਰਡ ਜੈਂਡਰ ਉਮੀਦਵਾਰਾਂ ਲਈ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੈ।
ਕੱਦ
ਜਨਰਲ ਸ਼੍ਰੇਣੀ, ਪੱਛੜੀ ਸ਼੍ਰੇਣੀ, ਅਤਿ ਪੱਛੜੀ ਸ਼੍ਰੇਣੀ ਅਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਪੁਰਸ਼ ਉਮੀਦਵਾਰਾਂ ਦੀ ਉਚਾਈ 163 ਸੈਂਟੀਮੀਟਰ ਹੋਣੀ ਚਾਹੀਦੀ ਹੈ। ਅਨੁਸੂਚਿਤ ਜਨਜਾਤੀ ਦੇ ਪੁਰਸ਼ਾਂ ਦੀ ਉਚਾਈ 152.5 ਸੈਂਟੀਮੀਟਰ ਨਿਰਧਾਰਤ ਕੀਤੀ ਗਈ ਹੈ। ਜਦੋਂ ਕਿ ਗੈਰ-ਰਾਖਵੇਂ, ਪੱਛੜੀ ਸ਼੍ਰੇਣੀ, ਅਤਿ ਪੱਛੜੀ ਸ਼੍ਰੇਣੀ ਅਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਔਰਤਾਂ ਦੀ ਉਚਾਈ 150 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਸਰੀਰਕ ਸਮਰੱਥਾ
ਸਾਰੀਆਂ ਸ਼੍ਰੇਣੀਆਂ ਦੇ ਪੁਰਸ਼ਾਂ ਨੂੰ 4 ਘੰਟਿਆਂ ਵਿਚ 25 ਕਿਲੋਮੀਟਰ ਪੈਦਲ ਯਾਤਰਾ ਕਰਨੀ ਪਵੇਗੀ। ਸਾਰੀਆਂ ਸ਼੍ਰੇਣੀਆਂ ਦੀਆਂ ਔਰਤਾਂ ਨੂੰ 4 ਘੰਟਿਆਂ ਵਿਚ 14 ਕਿਲੋਮੀਟਰ ਦੀ ਯਾਤਰਾ ਕਰਨੀ ਪਵੇਗੀ। ਇਸ ਤੋਂ ਵੱਧ ਸਮਾਂ ਲੈਣ ਵਾਲੇ ਉਮੀਦਵਾਰਾਂ ਨੂੰ ਅਸਫਲ ਘੋਸ਼ਿਤ ਕੀਤਾ ਜਾਵੇਗਾ।
ਤਨਖਾਹ
ਤਨਖਾਹ 35400 ਰੁਪਏ ਤੋਂ 112400 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਇੰਟਰਵਿਊ, ਸਰੀਰਕ ਆਦਿ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
'ਅੱਗ' ਵਾਂਗ ਭਖਿਆ ਪਾਣੀ ਦਾ ਮੁੱਦਾ ! ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇਗੀ ਹਰਿਆਣਾ ਸਰਕਾਰ
NEXT STORY