ਦਸੂਹਾ (ਨਾਗਲਾ, ਝਾਵਰ)-ਵਿਜੀਲੈਂਸ ਵੱਲੋਂ ਡੀ. ਐੱਸ. ਪੀ. ਮਨੀਸ਼ ਦੀ ਅਗਵਾਈ ਹੇਠ ਥਾਣਾ ਤਲਵਾੜਾ ਵਿਖੇ ਤਾਇਨਾਤ ਇੰਸਪੈਕਟਰ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਪਾਲ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ। 15 ਮਾਰਚ ਨੂੰ ਪਿੰਡ ਰਾਮ ਨੰਗਲ ਵਿਖੇ ਸ਼ਿਕਾਇਤਕਰਤਾ ਨਾਲ ਉਸ ਦੇ ਭਰਾ ਦਿਲਬਾਗ ਸਿੰਘ, ਭਤੀਜੇ ਅਤੇ ਭਰਜਾਈ ਵਾਸੀਆਨ ਰਾਮ ਨੰਗਲ ਵੱਲੋਂ ਲੜਾਈ ਝਗੜਾ ਕੀਤਾ ਗਿਆ ਸੀ। ਇਸ ਝਗੜੇ ਸਬੰਧੀ ਇਨ੍ਹਾਂ ਸਭ ’ਤੇ 18 ਮਾਰਚ 2023 ਨੂੰ ਧਾਰਾ 354, 341,323,509, 506,54 ਆਈ. ਪੀ. ਸੀ. ਥਾਣਾ ਤਲਵਾੜਾ ਵਿਖੇ ਕੇਸ ਦਰਜ ਹੋਇਆ ਸੀ। ਅਤੇ ਦਿਲਬਾਗ ਸਿੰਘ ਦੇ ਬਿਆਨ ’ਤੇ ਸ਼ਿਕਾਇਤਕਰਤਾ, ਉਸ ਦੀ ਪਤਨੀ ਅਤੇ ਕੁੜੀ ਦੇ ਖ਼ਿਲਾਫ਼ ਧਾਰਾ 341, 323,34 ਆਈ. ਪੀ. ਸੀ. ਥਾਣਾ ਤਲਵਾੜਾ ਵਿਖੇ ਕਰਾਸ ਕੇਸ ਦਰਜ ਹੋਇਆ ਸੀ।
ਇਹ ਵੀ ਪੜ੍ਹੋ: ਵਿਆਹ ਦੇ ਬਹਾਨੇ ਕੁੜੀ ਦੀ ਰੋਲੀ ਪੱਤ, ਡਾਕਟਰ ਕੋਲ ਪੁੱਜਣ 'ਤੇ ਸਾਹਮਣੇ ਆਇਆ ਹੈਰਾਨੀਜਨਕ ਸੱਚ
ਇਸ ਕੇਸ ਦੀ ਤਫ਼ਤੀਸ਼ ਇੰਸਪੈਕਟਰ ਕੇਵਲ ਕ੍ਰਿਸ਼ਨ ਥਾਣਾ ਤਲਵਾੜਾ ਵੱਲੋਂ ਕੀਤੀ ਜਾ ਰਹੀ ਸੀ। ਇਸ ਕੇਸ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਕੇ ਜ਼ਮਾਨਤ ’ਤੇ ਰਿਹਾਅ ਕੀਤਾ ਜਾ ਚੁੱਕਾ ਸੀ। ਇਸ ਮੁਕੱਦਮੇ ਦੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਕੇਵਲ ਕ੍ਰਿਸ਼ਨ ਵੱਲੋਂ ਸ਼ਿਕਾਇਤਕਰਤਾ ਨੂੰ ਕਿਹਾ ਕਿ ਦਿਲਬਾਗ ਸਿੰਘ ਦੇ ਲੱਗੀ ਸੱਟ ਦੀ ਰਿਪੋਰਟ ਵਿਚ ਗਹਿਰੀ ਸੱਟ ਆ ਚੁੱਕੀ ਹੈ। ਇਸ ਕੇਸ ਵਿਚ ਸ਼ਿਕਾਇਤਕਰਤਾ ਧਿਰ ਖ਼ਿਲਾਫ਼ ਵਾਧਾ ਜੁਰਮ ਨਾ ਕਰਨ ਦੀ ਏਵਜ ਵਿਚ ਇੰਸਪੈਕਟਰ ਕੇਵਲ ਕ੍ਰਿਸ਼ਨ ਥਾਣਾ ਤਲਵਾੜਾ ਸ਼ਿਕਾਇਤਰਕਤਾ ਪਾਸੋਂ 40 ਹਜ਼ਾਰ ਦੀ ਮੰਗ ਕਰ ਰਿਹਾ ਸੀ। ਜਿਸ ’ਤੇ ਸ਼ਿਕਾਇਤਕਰਤਾ ਵੱਲੋਂ ਇਸ ਬਾਰੇ ਵਿਜੀਲੈਂਸ ਬਿਊਰੋ ਪਾਸ ਆ ਕੇ ਸ਼ਿਕਾਇਤ ਕਰ ਦਿੱਤੀ ਗਈ।
ਸ਼ਿਕਾਇਤਕਰਤਾ ਜਗਪਾਲ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮਨੀਸ਼ ਕੁਮਾਰ, ਉੱਪ ਕਪਤਾਨ ਪੁਲਸ, ਵਿਜੀਲੈਂਸ ਬਿਊਰੋ ਯੂਨਿਟ ਵੱਲੋਂ ਸਰਕਾਰੀ ਗਵਾਹ ਨੂੰ ਨਾਲ ਲੈ ਕੇ ਟਰੈਪ ਲਾਇਆ ਗਿਆ। ਇੰਸਪੈਕਟਰ ਲਖਵਿੰਦਰ ਸਿੰਘ ਵਿਜੀਲੈਂਸ ਬਿਊਰੋ, ਯੂਨਿਟ ਹੁਸ਼ਿਆਰਪੁਰ ਵੱਲੋਂ ਇੰਸਪੈਕਟਰ ਕੇਵਲ ਕ੍ਰਿਸ਼ਨ ਥਾਣਾ ਤਲਵਾੜਾ ਨੂੰ ਸ਼ਿਕਾਇਤਕਰਤਾ ਜਗਪਾਲ ਸਿੰਘ ਪਾਸੋਂ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਰਿਸ਼ਵਤ ਵਾਲੀ ਰਕਮ ਮੌਕੇ ’ਤੇ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਮੁਲਜ਼ਮ ਇੰਸਪੈਕਟਰ ਕੇਵਲ ਕ੍ਰਿਸ਼ਨ ਥਾਣਾ ਤਲਵਾੜਾ ਦੇ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ। ਮੁਲਜ਼ਮ ਇੰਸਪੈਕਟਰ ਕੇਵਲ ਕ੍ਰਿਸ਼ਨ ਥਾਣਾ ਤਲਵਾੜਾ ਨੂੰ 12 ਅਕਤੂਬਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਵਾਹਨ ਚਾਲਕਾਂ ਲਈ ਅਹਿਮ ਖ਼ਬਰ, ਇਨ੍ਹਾਂ ਹੁਕਮਾਂ ਦੀ ਕੀਤੀ ਉਲੰਘਣਾ ਤਾਂ ਹੋਵੇਗੀ ਸਖ਼ਤ ਕਾਰਵਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਦੇਸ਼ ਭੇਜਣ ਅਤੇ ਭਰਤੀ ਕਰਾਉਣ ਦੇ ਨਾਮ ’ਤੇ ਠੱਗੀ ਮਾਰਨ ਵਾਲੇ 2 ਗ੍ਰਿਫ਼ਤਾਰ
NEXT STORY