ਭੂੰਗਾ/ਗੜ੍ਹਦੀਵਾਲਾ (ਭਟੋਆ)- ਪੁਲਸ ਨੇ ਨੌਜਵਾਨ ਕੋਲੋਂ 46 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਸਬ ਇੰਸਪੈਕਟਰ ਅਜਮੇਰ ਸਿੰਘ ਪੁਲਸ ਚੌਕੀ ਇੰਚਾਰਜ ਭੂੰਗਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਚੈਕਿੰਗ ਸ਼ੱਕੀ ਪੁਰਸ਼ਾ ਤੇ ਸਿਫਟਿੰਗ ਨਾਕਾਬੰਦੀ ਦੇ ਸਬੰਧ‘ਚ ਪੁਲਸ ਪਾਰਟੀ ਪਿੰਡ ਫਾਂਬੜਾ ਤੋ ਦੇਹਰਾ ਸਾਈਡ ਨੂੰ ਜਾ ਰਹੀ ਸੀ ਤਾਂ ਜਦੋਂ ਪੁਲਸ ਪਾਰਟੀ ਸ਼ਮਸ਼ਾਨਘਾਟ ਫਾਂਬੜਾ ਕੋਲ ਪੁੱਜੀ ਤਾਂ ਇਕ ਮੋਨਾ ਨੌਜਵਾਨ ਖੜਾ ਵਿਖਾਈ ਦਿੱਤਾ ਪਰ ਪੁਲਸ ਨੂੰ ਆਉਂਦੀ ਵੇਖ ਕੇ ਸ਼ਮਸ਼ਾਨਘਾਟ ਵੱਲ ਨੂੰ ਭੱਜਣ ਲੱਗਾ ਤਾਂ ਪੁਲਸ ਕਰਮਚਾਰੀਆਂ ਨੇ ਕਾਬੂ ਕਰਕੇ ਨਾਮ ਅਤੇ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਪਰਮਿੰਦਰ ਸਿੰਘ ਵਾਸੀ ਕਾਹਲਵਾਂ ਥਾਣਾ ਹਰਿਆਣਾ ਦੱਸਿਆ।
ਇਹ ਵੀ ਪੜ੍ਹੋ: ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ 'ਤੇ ਰਹੋ ਸਾਵਧਾਨ
ਪੁਲਸ ਵੱਲੋਂ ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 46 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਸਬ ਇੰਸਪੈਕਟਰ ਅਜਮੇਰ ਸਿੰਘ.ਨੇ ਦੱਸਿਆ ਕਿ ਉੱਕਤ ਨੌਜਵਾਨ ਖ਼ਿਲਾਫ਼ ਜੁਰਮ ਦੀ ਧਾਰਾ 22-61-85 ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸੁਰੂ ਕਰ ਦਿਤੀ ਹੈ। ਇਸ ਮੌਕੇ ਏ. ਐੱਸ. ਆਈ. ਪਰਮਜੀਤ ਸਿੰਘ, ਏ. ਐੱਸ. ਆਈ. ਅਨਿਲ ਕੁਮਾਰ, ਹੈਡਕਾਸਟੇਬਲ ਮਨਵੀਰ ਸਿੰਘ,ਕੇਵਲ ਸਿੰਘ ਪੀ. ਐੱਚ. ਜੀ. ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ: ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ! ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਚੋਰਾਂ ਨੇ ਫਾਰਮ ਹਾਊਸ-ਭੱਠੇ ਨੂੰ ਬਣਾਇਆ ਨਿਸ਼ਾਨਾ: 10 ਦਿਨਾਂ 'ਚ 5ਵੀਂ ਵਾਰ ਕੀਤੀ ਚੋਰੀ
NEXT STORY