ਸੈਲਾ ਖੁਰਦ,(ਅਰੋੜਾ) : ਕੋਰੋਨਾ ਦੇ ਪ੍ਰਕੋਪ ਕਾਰਨ ਜਿਥੇ ਪੂਰੇ ਸੰਸਾਰ 'ਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਕੁਝ ਵਿਅਕਤੀ ਇਸ ਦਾ ਮੌਕਾ ਨਹੀਂ ਗੁਆਉਣਾ ਚਾਹੁੰਦੇ ਹਨ। ਕੁਝ ਇੰਝ ਹੀ ਘਟੀਆ ਰਾਜਨੀਤੀ ਦਾ ਸ਼ਿਕਾਰ ਹੋਏ ਕਾਂਗਰਸੀ ਆਗੂ ਰਾਣਾ ਦਵਿੰਦਰ ਸਿੰਘ ਨੇ ਕਿਹਾ ਕਿ ਅਜ ਜੋ ਉਨ੍ਹਾਂ ਦਾ ਕੋਰੋਨਾ ਟੈਸਟ ਸਿਹਤ ਵਿਭਾਗ ਨੇ ਕੀਤਾ ਹੈ, ਉਸ ਸਬੰਧੀ ਉਨ੍ਹਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਕਬੂਲ ਕਰਦੇ ਹੋਏ ਉਸ ਸਥਾਨ 'ਤੇ ਸਮੇਂ ਸਿਰ ਪਹੁੰਚ ਕੇ ਆਪਣਾ ਟੈਸਟ ਕਰਵਾ ਲਿਆ । ਉਨ੍ਹਾਂ ਕਿਹਾ ਕੇ ਇਹ ਸਭ ਕੁਝ ਕਿਸੇ ਸਿਆਸੀ ਵਿਰੋਧੀ ਵੱਲੋਂ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਕੇ ਕਰਵਾਇਆ ਗਿਆ ਹੈ। ਰਾਣਾ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ ਨਾ ਹੀ ਉਨ੍ਹਾਂ ਦਾ ਕਿਸੇ ਅਜਿਹੇ ਬੰਦੇ ਨਾਲ ਉੱਠਣਾ ਬੈਠਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ 'ਚ ਨਾ ਹੀ ਇਸ ਬਿਮਾਰੀ ਨਾਲ ਸਬੰਧਿਤ ਕਿਸੇ ਪ੍ਰਕਾਰ ਦੇ ਲੱਛਣ ਮਹਿਸੂਸ ਹੋਏ ਹਨ।
ਰਾਣਾ ਦਵਿੰਦਰ ਸਿੰਘ ਨੇ ਕਿਹਾ ਕਿ ਆਪਣੇ ਇਲਾਕੇ ਅਤੇ ਸਿਹਤ ਮਹਿਕਮੇ ਨੂੰ ਮੁੱਖ ਰੱਖਦਿਆਂ ਇਹ ਕੋਰੋਨਾ ਟੈਸਟ ਮੈਂ ਖੁਦ ਕਰਵਾਇਆ ਹੈ ਅਤੇ ਮੈਨੂੰ ਟੈਸਟ ਕਰਵਾਉਣ ਲਈ ਹੀਣ ਭਾਵਨਾ ਨਹੀਂ ਹੈ ਕਿਉਂਕਿ ਇਹ ਸਮਾਜ ਭਲਾਈ ਦਾ ਹੀ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਨੇ ਵੀ ਇਹ ਘਟੀਆ ਰਾਜਨੀਤੀ ਉਨ੍ਹਾਂ ਨਾਲ ਖੇਡੀ ਹੈ। ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।
ਜਲੰਧਰ : ਕਰਫਿਊ ਦੌਰਾਨ ਜੂਆ ਖੇਡ ਰਿਹੈ ਭਾਜਪਾ ਆਗੂ ਸਾਥੀਆਂ ਸਣੇ ਕਾਬੂ
NEXT STORY