ਹੁਸ਼ਿਆਰਪੁਰ (ਰਾਜੇਸ਼ ਜੈਨ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ 10ਵੀਂ ਦੇ ਨਤੀਜੇ ’ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 26 ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕੀਤਾ। ਉਕਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਓਵਰਆਲ 96.08 ਪਾਸ ਫ਼ੀਸਦੀ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਸੂਬੇ ’ਚ 10ਵੇਂ ਸਥਾਨ ’ਤੇ ਰਿਹਾ। ਜ਼ਿਲ੍ਹੇ ਦੇ 14711 ਵਿਦਿਆਰਥੀਆਂ ਨੇ ਇਸ ਪ੍ਰੀਖਿਆ ’ਚ ਹਿੱਸਾ ਲਿਆ ਅਤੇ 14135 ਵਿਦਿਆਰਥੀ ਪਾਸ ਹੋਏ। ਮੈਰਿਟ ਸੂਚੀ ’ਚ ਸ਼ਾਮਲ 26 ਵਿਦਿਆਰਥੀਆਂ ’ਚੋਂ 12 ਸਰਕਾਰੀ ਸਕੂਲਾਂ ਅਤੇ 14 ਪ੍ਰਾਈਵੇਟ ਸਕੂਲਾਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ ਹੁਕਮ ਜਾਰੀ, ਸੜਕਾਂ ਤੇ ਚੌਕਾਂ 'ਚ...

ਮੈਰਿਟ ਸੂਚੀ ’ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਦੀਆਂ 6 ਵਿਦਿਆਰਥਣਾਂ ਨੇ ਪਹਿਲੇ ਸਥਾਨ ਹਾਸਲ ਕੀਤੇ ਹਨ। ਜਿਨ੍ਹਾਂ ’ਚ 650 ’ਚੋਂ 645 ਅੰਕਾਂ ਦੇ ਨਾਲ ਰੀਆ ਪੰਜਾਬ ਵਿੱਚ ਤੀਜੇ ਸਥਾਨ ’ਤੇ, ਤਰਨਦੀਪ ਕੌਰ 643 ਅੰਕਾਂ ਦੇ ਨਾਲ ਪੰਜਾਬ ’ਚ ਚੌਥੇ ਸਥਾਨ ’ਤੇ, ਰੁਪਿੰਦਰ ਕੌਰ ਅਤੇ ਹਰਗੁਣ 639 ਅੰਕਾਂ ਦੇ ਨਾਲ ਪੰਜਾਬ ’ਚ ਛੇਵੇਂ ਸਥਾਨ ’ਤੇ, ਰਿਵਾ 634 ਅੰਕਾਂ ਦੇ ਨਾਲ ਪੰਜਾਬ ’ਚ 11ਵੇਂ ਸਥਾਨ ’ਤੇ ਅਤੇ ਜਸਲੀਨ ਕੌਰ ਨੇ 625 ਅੰਕ ਹਾਸਲ ਕਰਕੇ ਸੂਬੇ ਭਰ ’ਚ 20ਵਾਂ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ ਰਹੇਗਾ ਰਸਤਾ

ਇਸ ਤੋਂ ਇਲਾਵਾ ਸਰਕਾਰੀ ਮੈਰੀਟੋਰੀਅਸ ਸਕੂਲ ਤਲਵਾੜਾ ਦੇ 4 ਵਿਦਿਆਰਥੀ, ਕਮਾਹੀ ਦੇਵੀ ਦੇ 2 ਅਤੇ ਬੱਧੂਪੁਰ, ਘੋਗਰਾ, ਬੋਦਲ, ਪਲਾਹੜ, ਸੂਸ ਪੱਜੋਦਿੱਤਾ ਅਤੇ ਜ਼ਾਹਿਦ ਕਮਲੂਹ ਦੇ 1-1 ਵਿਦਿਆਰਥੀ ਨੇ ਮੈਰਿਟ ’ਚ ਸਥਾਨ ਹਾਸਲ ਕੀਤਾ। ਸਰਕਾਰੀ ਸਕੂਲ ਬੱਧੂਪੁਰ ਦੇ ਰਮਨਦੀਪ ਨੇ ਪੰਜਾਬ ’ਚ 10ਵਾਂ ਅਤੇ ਜ਼ਿਲ੍ਹੇ ’ਚ 5ਵਾਂ ਸਥਾਨ ਹਾਸਲ ਕੀਤਾ। ਅੱਜ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਬਲਬੀਰ ਕੌਰ ਦੇ ਨਾਲ ਪੂਰਾ ਸਟਾਫ਼ ਖ਼ੁਸ਼ ਨਜ਼ਰ ਆਇਆ।
ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਲਗਾਤਾਰ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ, ਆਵੇਗਾ ਹਨ੍ਹੇਰੀ-ਤੂਫ਼ਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘਨੌਲੀ ਬੈਰੀਅਰ ’ਤੇ ਵੇਰਕਾ ਗੱਡੀ ਤੇ ਟਰੱਕ ਦੀ ਟੱਕਰ ਹੋਣ ਕਾਰਨ ਵਾਪਰਿਆ ਸੜਕ ਹਾਦਸਾ
NEXT STORY