ਜਲੰਧਰ (ਪੁਨੀਤ)- ਪਾਵਰਕਾਮ ਨਾਰਥ ਜ਼ੋਨ ਤਹਿਤ ਆਉਂਦੇ ਜਲੰਧਰ ਸਰਕਲ ਦੀ 5 ਡਿਵੀਜ਼ਨਾਂ ’ਚ ਲੱਗਭਗ 4000 ਬਿਜਲੀ ਮੀਟਰ ਵੱਖ-ਵੱਖ ਕਾਰਨਾਂ ਦੇ ਚੱਲਦੇ ਡਿਫੈਕਟਿਵ ਹੋਣ ਕਾਰਨ ਸਹੀ ਰੀਡਿੰਗ ਦੇਣ ’ਚ ਸਹੀ ਨਹੀਂ ਹਨ। ਇਸ ਦੇ ਚੱਲਦੇ 300 ਯੂਨਿਟ ਮੁਫਤ ਬਿਜਲੀ ਸਕੀਮ ਤਹਿਤ ਉਕਤ ਮੀਟਰਾਂ ਦੀ ਰੀਡਿੰਗ ਲੈਣਾ ਪਾਵਰਕਾਮ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਯੋਜਨਾ ਦਾ ਨੋਟੀਫਿਕੇਸ਼ਨ 23 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ, ਜਦੋਂਕਿ ਇਸ ਸਕੀਮ ਨੂੰ 1 ਜੁਲਾਈ ਤੋਂ ਅਮਲ ’ਚ ਲਿਆਉਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਇਸ ਤੋਂ ਬਾਅਦ ਮਹਿਕਮੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਸੀ, ਕਿਉਂਕਿ ਬੀਤੇ ਸਮੇਂ ਦੀ ਰੀਡਿੰਗ ਲੈਣਾ ਤਾਂ ਸੰਭਵ ਨਹੀਂ ਸੀ। ਇਸ ਲਈ ਮਹਿਕਮੇ ਨੇ ਆਪਣੇ ਸਿਸਟਮ ਨੂੰ ਨਵੀਂ ਤਕਨੀਕ ਨਾਲ ਅਪਡੇਟ ਕੀਤਾ। ਇਸ ਤਹਿਤ ਰੋਜ਼ਾਨਾ ਦੀ 10 ਯੂਨਿਟ ਦੇ ਹਿਸਾਬ ਨਾਲ ਬਿੱਲ ਦੀ ਕੈਲਕੁਲੈਸ਼ਨ ਕਰਕੇ ਬਿੱਲ ਬਣਾਇਆ ਜਾ ਰਿਹਾ ਹੈ। ਕਈ ਖ਼ਪਤਕਾਰਾਂ ਨੂੰ ਜੁਲਾਈ ਮਹੀਨੇ ’ਚ ਬਿੱਲ ਪ੍ਰਾਪਤ ਵੀ ਹੋਏ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਸਿਰਫ਼ ਉਹੀ ਖ਼ਪਤਕਾਰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈ ਸਕਣਗੇ, ਜਿਨ੍ਹਾਂ ਦੇ ਮੀਟਰਾਂ ਦੀ ਰੀਡਿੰਗ ਪ੍ਰਤੀ ਮਹੀਨੇ ਦੀ ਖ਼ਪਤ 300 ਯੂਨਿਟ ਤੋਂ ਘੱਟ ਹੋਵੇਗੀ। ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਿਛਲੇ ਦਿਨੀਂ ਵੀਡੀਓ ਕਾਨਫਰਸਿੰਗ ਰਾਹੀਂ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ’ਚ ਸਭ ਤੋਂ ਅਹਿਮ ਮੁੱਦਾ ਚੁੱਕਿਆ ਹੈ ਉਹ ਡਿਫੈਕਟਿਵ ਮੀਟਰਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਵਿਚ ਮਹੱਤਵਪੂਰਨ ਗੱਲ ਇਹ ਹੈ ਕਿ ਜਲੰਧਰ ਸਰਕਲ ’ਚ ਇਨ੍ਹਾਂ ਖ਼ਰਾਬ ਮੀਟਰਾਂ ਦੀ ਗਿਣਤੀ 4000 ਦਾ ਅੰਕੜਾ ਪਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ’ਤੇ ਵਿਧਾਇਕ ਦੀ ‘ਦਬੰਗਈ’, VIP ਲੇਨ ਨਹੀਂ ਖੁੱਲ੍ਹੀ ਤਾਂ ਤੁੜਵਾ ਦਿੱਤਾ ਬੈਰੀਅਰ
ਡਿਫੈਕਟਿਵ ਮੀਟਰਾਂ ’ਚ ਬਰਨ (ਅੱਗ ਨਾਲ ਸੜੇ) ਮੀਟਰਾਂ ਤੋਂ ਇਲਾਵਾ ਬੰਦ ਪਏ, ਮੀਟਰਾਂ ਦੀਆਂ ਸੀਲਾਂ ਟੁੱਟਣ ਵਾਲੇ ਤੇ ਹੋਰ ਮੀਟਰ ਸ਼ਾਮਲ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਮੀਟਰਾਂ ’ਚ ਅੱਗ ਲੱਗੀ ਹੈ ਜਾਂ ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਹਨ ਉਨ੍ਹਾਂ ਦੀ ਸਹੀ ਰੀਡਿੰਗ ਲੈਣ ਲਈ ਜਾਂਚ ਲਈ ਲੈਬ ’ਚ ਭੇਜਣਾ ਪਵੇਗਾ। ਸਾਰੇ ਸਰਕਲਾਂ ਦੇ ਮੁਖੀ ਅਧਿਕਾਰੀਆਂ ਵੱਲੋਂ ਆਪਣੇ ਅਧੀਨ ਆਉਂਦੇ ਡਵੀਜ਼ਨਾਂ ਦੇ ਡਿਫੈਕਟਿਵ ਮੀਟਰ ਬਦਲਣ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਲਈ ਹਰੇਕ ਡਿਵੀਜ਼ਨ ਅਧੀਨ ਆਉਂਦੀਆਂ ਸਬ-ਡਿਵੀਜ਼ਨਾਂ ਦਾ ਫੀਲਡ ਸਟਾਫ ਰੋਜ਼ਾਨਾ ਕਿਸੇ ਨਾ ਕਿਸੇ ਇਲਾਕੇ ਦੀ ਚੋਣ ਕਰ ਕੇ ਉੱਥੇ ਮੀਟਰ ਬਦਲਣ ਦੀ ਪ੍ਰਕਿਰਿਆ ਨੂੰ ਅੰਜਾਮ ਦੇਵੇਗਾ ਤੇ ਇਸ ਸਬੰਧੀ ਕੀਤੇ ਗਏ ਕੰਮ ਸਬੰਧੀ ਰਿਪੋਰਟ ਬਣਾ ਕੇ ਰੋਜ਼ਾਨਾ ਐਕਸੀਅਨ ਨੂੰ ਭੇਜਣੀ ਪਵੇਗੀ।
ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਕਈ ਮੀਟਰ ਪਿਛਲੇ 4-5ਮਹੀਨਿਆਂ ਤੋਂ ਬੰਦ ਪਏ ਹਨ ਪਰ ਉਨ੍ਹਾਂ ਨੂੰ ਬਦਲਣ ਵੱਲ ਧਿਆਨ ਨਹੀਂ ਦਿੱਤਾ ਗਿਆ। ਵਿਭਾਗੀ ਜੇਕਰ ਇਨ੍ਹਾਂ ਮੀਟਰਾਂ ਦੀ ਐਵਰੇਜ ਦੇ ਹਿਸਾਬ ਨਾਲ ਬਿੱਲ ਬਣਾਏਗਾ ਤਾਂ ਉਸ ਨਾਲ ਮਹਿਕਮੇ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਇਸ ਦਾ ਕਾਰਨ ਇਹ ਹੈ ਕਿ ਇਸ ਵਾਰ ਗਰਮੀ ਨੇ ਰਿਕਾਰਡ ਤੋੜ ਦਿੱਤੇ, ਜਿਸ ਨਾਲ ਖ਼ਪਤ ’ਚ ਬੇਹੱਦ ਵਾਧਾ ਹੋਵੇਗਾ। ਇਸੇ ਲਈ ਅਜਿਹਾ ਸੰਭਵ ਹੈ ਕਿ ਪਿਛਲੀ ਵਾਰ ਦੀ ਖਪਤ ਘੱਟ ਰਹੀ ਹੋਵੇ। ਇਸੇ ਲਈ ਐਵਰੇਜ ਬਿੱਲ ਨਾਲ ਵਿਭਾਗ ਨੂੰ ਨੁਕਸਾਨ ਹੋਵੇਗਾ। ਅਧਿਕਾਰੀਆਂ ਦਾ ਮੰਨਣਾ ਹੈ ਕਿ ਗਰਮੀ ਦੇ ਰਿਕਾਰਡਤੋੜ ਕਾਰਨ ਏ. ਸੀ. ਦੀ ਵਰਤੋਂ ਬੇਹੱਦ ਵਧੀ ਅਤੇ ਖ਼ਪਤ ’ਚ ਕਈ ਫ਼ੀਸਦੀ ਦਾ ਵਾਧਾ ਦਰਜ ਹੋਇਆ।
ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ
ਸ਼ਿਕਾਇਤਾਂ ਵਾਲੇ ਮੀਟਰ ਪਹਿਲ ਦੇ ਆਧਾਰ ’ਤੇ ਬਦਲੇ ਜਾਣਗੇ :ਇੰਜੀ. ਸ਼ਰਮਾ
ਪਾਵਰਕਾਮ ਨਾਰਥ ਜ਼ੋਨ ਦੇ ਚੀਫ਼ ਇੰਜੀ. ਦਵਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਖ਼ਰਾਬ ਮੀਟਰਾਂ ਨੂੰ ਬਦਲਣਾ ਮਹਿਕਮੇ ਦੀ ਮੁੱਖ ਯੋਜਨਾ ’ਚ ਸ਼ਾਮਲ ਹੈ। ਇਸ ਲੜੀ ’ਚ ਸਭ ਤੋਂ ਪਹਿਲਾ ਉਨ੍ਹਾਂ ਲੋਕਾਂ ਦੇ ਮੀਟਰ ਬਦਲੇ ਜਾਣਗੇ, ਜਿਨ੍ਹਾਂ ਵੱਲੋਂ ਸਬੰਧਤ ਬਿਜਲੀ ਘਰ ’ਚ ਸ਼ਿਕਾਇਤ ਦਿੱਤੀ ਗਈ ਹੈ। ਇਸ ਉਪਰੰਤ ਬਾਕੀ ਮੀਟਰ ਬਦਲਣ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ, ਵੇਖੋ ਮੌਕੇ ਦੀਆਂ ਤਸਵੀਰਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਜ਼ਰਾਂ ਤੋਂ ਬਚੇ ਰਹੇ ਮਸਾਜ, ਸਪਾ, ਬਿਊਟੀ ਪਾਰਲਰ, GST ਵਿਭਾਗ ਨੂੰ ਲੱਗ ਰਿਹੈ ਕਰੋੜਾਂ ਦਾ ਚੂਨਾ
NEXT STORY