ਜਲੰਧਰ (ਜ.ਬ.)- ਪੰਜਾਬ ਪੁਲਸ ਦੇ ਆਪ੍ਰੇਸ਼ਨ ਈਗਲ-2 ਅਧੀਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ’ਚ ਕਮਿਸ਼ਨਰੇਟ ਪੁਲਸ ਨੇ 20 ਇਲਾਕਿਆਂ ’ਤੇ ਨਾਕਾਬੰਦੀ ਕਰਕੇ 605 ਗੱਡੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ 431 ਲੋਕਾਂ ਨੂੰ ਨਾਕੇ ’ਤੇ ਰੋਕ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ, ਜਦਕਿ ਇਸੇ ਦੌਰਾਨ ਪੁਲਸ ਨੇ ਇਕ ਚੋਰੀ ਦਾ ਮਾਮਲਾ ਵੀ ਟ੍ਰੇਸ ਕੀਤਾ।

ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਈਗਲ-2 ਆਪ੍ਰੇਸ਼ਨ ਪੂਰੇ ਪੰਜਾਬ ’ਚ ਚਲਾਇਆ ਜਾ ਰਿਹਾ ਹੈ। ਇਹ ਆਪ੍ਰੇਸ਼ਨ ’ਚ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨੇ ਐੱਸ. ਐੱਚ. ਓਜ਼ ਸਮੇਤ 300 ਪੁਲਸ ਕਰਮੀਆਂ ਨਾਲ ਸੰਵੇਦਨਸ਼ੀਲ ਇਲਾਕਿਆਂ ’ਚ ਸਰਚ ਕੀਤੀ ਅਤੇ 20 ਥਾਵਾਂ ’ਤੇ ਨਾਕੇ ਲਾ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ 605 ਗੱਡੀਆਂ ਅਤੇ 431 ਲੋਕਾਂ ਨੂੰ ਚੈੱਕ ਕੀਤਾ ਗਿਆ। ਸੀ. ਪੀ. ਨੇ ਦੱਸਿਆ ਕਿ 154 ਟ੍ਰੈਫਿਕ ਚਲਾਨ, 15 ਵ੍ਹੀਕਲ ਇੰਪਾਊਂਡ ਕਰਨ ਦੇ ਨਾਲ-ਨਾਲ ਰੇਲਵੇ ਸਟੇਸ਼ਨ ’ਚ ਥਾਣਾ 3 ਦੇ ਇੰਚਾਰਜ ਗਗਨਦੀਪ ਸਿੰਘ ਸੇਖੋਂ ਦੀ ਅਗਵਾਈ ’ਚ ਚਰਨਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਾਡਲ ਟਾਊਨ ਫਗਵਾੜਾ ਨੂੰ ਰਾਊਂਡ ਕਰ ਕੇ ਉਸ ਤੋਂ 5 ਲੱਖ 61 ਹਜ਼ਾਰ ਰੁਪਏ ਬਰਾਮਦ ਹੋਏ।
ਇਹ ਵੀ ਪੜ੍ਹੋ- ਖ਼ਤਰਾ ਬਣ ਰਹੀ ਸ਼ੂਗਰ ਦੀ ਬੀਮਾਰੀ, ਭਾਰਤ ‘ਚ ਹਰ ਸਾਲ ਸ਼ੂਗਰ ਨਾਲ ਕਰੀਬ 10 ਲੱਖ ਲੋਕ ਜਾ ਰਹੇ ਮੌਤ ਦੇ ਮੂੰਹ 'ਚ

ਬਰਾਮਦ ਹੋਈ ਨਕਦੀ ਦੀ ਵੈਰੀਫਿਕੇਸ਼ਨ ਲਈ ਉਕਤ ਵਿਅਕਤੀ ਨੂੰ ਜੀ. ਆਰ. ਪੀ. ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਥਾਣਾ ਨਵੀਂ ਬਾਰਾਦਰੀ ਦੇ ਇਲਾਕੇ ’ਚ ਬੀ. ਐੱਸ. ਐੱਫ਼. ਚੌਂਕ ’ਤੇ ਇੰਸ. ਰਵਿੰਦਰ ਕੁਮਾਰ ਨੇ ਚੈਕਿੰਗ ਦੌਰਾਨ ਥਾਣਾ ਕੈਂਟ ਦੇ ਭਗੌੜੇ ਮੁਲਜ਼ਮ ਅਤੁਲ ਪੁੱਤਰ ਕਿਸ਼ੋਰ ਕੁਮਾਰ ਵਾਸੀ ਏਕਤਾ ਨਗਰ ਨੂੰ ਗ੍ਰਿਫਤਾਰ ਕੀਤਾ। ਸੀ. ਪੀ. ਚਾਹਲ ਨੇ ਕਿਹਾ ਕਿ ਥਾਣਾ ਸਦਰ ’ਚ ਪੈਂਦੇ ਇਲਾਕੇ ਟੀ-ਪੁਆਇੰਟ ਮਹਿਕ ਜਮਸ਼ੇਰ ਖ਼ਾਸ ’ਚੋਂ ਇੰਸ. ਭਾਰਤ ਮਸੀਹ ਨੇ ਨਾਕਾਬੰਦੀ ਦੌਰਾਨ ਵੀ ਇਕ ਭਗੌੜੇ ਸ਼ੀਸ਼ਾ ਉਰਫ਼ ਅਮਰ ਪੁੱਤਰ ਨੇਥੀਅਲ ਵਾਸੀ ਫੋਲੜੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ. ਪੀ. ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸੇ ਤਰ੍ਹਾਂ ਵਿਸ਼ੇਸ਼ ਨਾਕਾਬੰਦੀ ਕਰ ਕੇ ਅਸਮਾਜਿਕ ਤੱਤਾਂ ਖ਼ਿਲਾਫ਼ ਪੁਲਸ ਦੀ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ-ਗਰਮੀ ਨੇ ਕਢਾਏ ਵੱਟ, ਬਣੇ ਕਰਫ਼ਿਊ ਵਰਗੇ ਹਾਲਾਤ, ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਭਾਰਤ ‘ਚ ਹਰ ਸਾਲ ਸ਼ੂਗਰ ਨਾਲ ਕਰੀਬ 10 ਲੱਖ ਲੋਕਾਂ ਦੀ ਹੋ ਰਹੀ ਮੌਤ, ਨੌਜਵਾਨਾਂ ਲਈ ਖ਼ਤਰੇ ਦੀ ਘੰਟੀ
NEXT STORY