ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਵਿਖੇ ਅਪਰਾਧਕ ਕਿਸਮ ਦੇ ਲੋਕਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਹਨ, ਦਾ ਉਦਾਹਰਨ ਅੱਜ ਦੁਪਹਿਰ 12 ਵਜੇ ਦੇ ਕਰੀਬ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਪਰਿਵਾਰ ਸਮੇਤ ਬਾਜ਼ਾਰ ਵਿਚ ਖ਼ਰੀਦਦਾਰੀ ਕਰਨ ਲਈ ਆਈ ਇਕ ਐੱਨ. ਆਰ. ਆਈ. ਮਹਿਲਾ ਦੇ ਹੱਥ ਵਿਚ ਫੜ੍ਹਿਆ ਲੇਡੀਜ਼ ਪਰਸ ਜਿਸ ਵਿਚ ਕਰੀਬ 1.50 ਲੱਖ ਰੁਪਏ ਦੀ ਨਕਦੀ ਸਮੇਤ ਮਹੱਤਵਪੂਰਨ ਦਸਤਾਵੇਜ਼ ਵੀ ਸਨ, ਨੂੰ 2 ਮੋਟਰਸਾਈਕਲ ਸਵਾਰ ਲੁਟੇਰੇ ਖੋਹ ਕੇ ਫਰਾਰ ਹੋ ਗਏ। ਮਹਿਲਾ ਨੇ ਆਪਣੇ ਪਰਸ ਨੂੰ ਬਚਾਉਣ ਦਾ ਕਾਫ਼ੀ ਯਤਨ ਕੀਤਾ ਅਤੇ ਲੁਟੇਰਿਆਂ ਦੇ ਪਿੱਛੇ ਦੌੜ ਕੇ ਵੀ ਰੌਲਾ ਪਾਇਆ ਪਰ ਲੁਟੇਰੇ ਨਾ ਸਿਰਫ਼ ਚੱਕਮਾ ਦੇ ਕੇ ਭੱਜਣ ਵਿਚ ਸਫ਼ਲ ਰਹੇ ਸਗੋਂ ਮਹਿਲਾ ਨੂੰ ਘੜ੍ਹਸਦੇ ਹੋਏ ਲੈ ਗਏ, ਜਿਸ ਨਾਲ ਮਹਿਲਾ ਦੇ ਕਈ ਸੱਟਾਂ ਵੀ ਲੱਗੀਆਂ।
ਥਾਣਾ ਸਿਟੀ ਨਵਾਂਸ਼ਹਿਰ ਨੂੰ ਦਿੱਤੀ ਸ਼ਿਕਾਇਤ ਵਿਚ ਚੂਹੜ ਸਿੰਘ ਪੁੱਤਰ ਬਿਸ਼ਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਦਾ ਸੇਵਾਮੁਕਤ ਮੁਲਾਜ਼ਮ ਹੈ। ਉਸ ਦੀ ਲਡ਼ਕੀ ਬਲਜੀਤ ਕੌਰ ਵਿਆਹੀ ਹੋਈ ਹੈ ਅਤੇ ਵਿਖੇ ਰਹਿੰਦੀ ਹੈ। ਜੋ ਕੁਝ ਦਿਨਾਂ ਪਹਿਲਾ ਹੀ ਆਪਣੇ ਬੱਚਿਆਂ ਨਾਲ ਉਸਦੇ ਪਿੰਡ ਦਿਆਲਾ ਆਈ ਸੀ। ਉਸ ਨੇ ਦੱਸਿਆ ਕਿ ਅੱਜ ਉਸ ਦੀ ਲੜਕੀ ਅਤੇ ਉਸ ਦੇ 2 ਬੱਚੇ, ਉਸ ਦਾ ਲੜਕਾ ਅਤੇ ਉਹ ਬਾਜ਼ਾਰ ਵਿਚ ਖ਼ਰੀਦਦਾਰੀ ਕਰਨ ਲਈ ਆਏ ਹੋਏ ਸਨ।
ਇਸ ਦੌਰਾਨ ਉਨ੍ਹਾਂ ਇਕ ਜਿਊਲਰਜ਼ ਦੀ ਦੁਕਾਨ ’ਤੇ ਸੋਨੇ ਦੇ ਗਹਿਣੇ ਦੇਖੇ ਸਨ, ਜੋ ਉਸਨੂੰ ਪਸੰਦ ਆਏ। ਜਿਸ ਉਪਰੰਤ ਉਹ ਮੁਹੱਲਾ ਪਾਠਕਾਂ ਤੋਂ ਹੁੰਦੇ ਹੋਏ ਕੋਠੀ ਰੋਡ ਵੱਲ ਜਾ ਰਹੇ ਸਨ। ਪਿੱਛੋਂ ਆਏ ਬਾਇਕ ਸਵਾਰ 2 ਨੌਜਵਾਨਾਂ ਨੇ ਉਸਦੀ ਲਡ਼ਕੀ ਦੇ ਹੱਥ ਵਿਚ ਫੜ੍ਹਿਆ ਪਰਸ ਖਿੱਚਿਆ ਅਤੇ ਉਸ ਦੀ ਲੜਕੀ ਨੂੰ ਘੜੀਸਦੇ ਹੋਏ ਕੁਝ ਦੂਰੀ ਤਕ ਲੈ ਗਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦੀ ਲਡ਼ਕੀ ਵਲੋਂ ਸ਼ੋਰ ਮਚਾਉਣ ਅਤੇ ਲੜਕੇ ਵੱਲੋਂ ਪਿੱਛਾ ਕਰਨ ਦੇ ਬਾਵਜੂਦ ਉਕਤ ਲੁਟੇਰੇ ਹੱਥ ਨਹੀਂ ਆਏ। ਉਸ ਨੇ ਦੱਸਿਆ ਕਿ ਪਰਸ ਵਿਚ ਕਰੀਬ 1.50 ਰੁਪਏ ਦੀ ਨਕਦੀ, ਆਈਫੋਨ ਅਤੇ ਉਸ ਦੇ ਦੋਵੇਂ ਬੱਚਿਆਂ ਦੇ ਆਧਾਰ ਕਾਰਡ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਸ਼ਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ
ਪਿੱਛਾ ਕਰਨ ਵਾਲੇ ਨੌਜਵਾਨਾਂ ਨੂੰ ਲੁਟੇਰਿਆਂ ਨੇ ਵਿਖਾਇਆ ਪਿਸਤੌਲ
ਬਜਾਰ ਵਿਚ ਕੁੱਝ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮਹਿਲਾ ਵੱਲੋਂ ਰੌਲਾ ਪਾਉਣ ਤੋਂ ਬਾਅਦ ਇਕ ਦੁਕਾਨਦਾਰ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ ਪਰ ਲੁਟੇਰੇ ਉੱਥੋਂ ਦੌੜਨ ਵਿਚ ਸਫ਼ਲ ਰਹੇ। ਇਸ ਉਪਰੰਤ ਕੁਝ ਨੌਜਵਾਨਾਂ ਨੇ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕੀਤਾ, ਪਰ ਲੁਟੇਰਿਆਂ ਵੱਲੋਂ ਪਿਸਤੌਲ ਕੱਢੇ ਜਾਣ ’ਤੇ ਉਹ ਅੱਗੇ ਨਹੀਂ ਵੱਧੇ, ਜਿਸ ਨਾਲ ਲੁਟੇਰੇ ਬਿਨ੍ਹਾਂ ਕਿਸੇ ਖੌਫ ਜਲੇਬੀ ਚੌਂਕ ਵੱਲੋਂ ਫਰਾਰ ਹੋ ਗਏ।
ਲੁਟੇਰਿਆਂ ਦੀ ਤਸਵੀਰ ਸੀ.ਸੀ.ਟੀ.ਵੀ. ਕੈਮਰੇ ਵਿਚ ਹੋਈ ਕੈਪਚਰ
ਐੱਨ. ਆਰ. ਆਈ. ਮਹਿਲਾ ਤੋਂ ਕਰੀਬ 1.50 ਰੁਪਏ ਦੀ ਨਗਦੀ ਅਤੇ ਆਈਫੋਨ ਵਾਲਾ ਪਰਸ ਖੋਹਣ ਵਾਲੇ ਲੁਟੇਰਿਆਂ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਪਚਰ ਹੋਈ ਹੈ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚੇ ਐੱਸ. ਐੱਚ. ਓ. ਸਤੀਸ਼ ਸ਼ਰਮਾ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਖੋਹਿਆ ਗਿਆ ਆਈਫੋਨ ਪਿੰਡ ਕਰੀਹਾ ਪਹੁੰਚਣ ਤੋਂ ਬਾਅਦ ਬੰਦ ਹੋਇਆ ਹੈ, ਜਿਸ ਨਾਲ ਸਪੱਸ਼ਟ ਹੈ ਕਿ ਉਕਤ ਲੁਟੇਰੇ ਪਿੰਡ ਕਰੀਹਾ ਵੱਲ ਦੌੜੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੂੰ ਉਕਤ ਲੁਟੇਰਿਆਂ ਦਾ ਪਤਾ ਲਗਾਉਣ ਲਈ ਲਗਾ ਦਿੱਤਾ ਹੈ, ਜਿਸ ਮਾਰਗ ’ਤੇ ਲੁਟੇਰੇ ਗਏ ਹਨ ਉੱਥੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਟਰੈਫਿਕ ਚਲਾਨ ਦੇ ਜੁਰਮਾਨੇ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਜਲੰਧਰ ਸ਼ਹਿਰ ’ਚ ਲਾਗੂ ਹੋਵੇਗੀ ਨਵੀਂ ਪਾਲਿਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਫ਼ੀਆ ਖ਼ਤਮ ਕਰਨ ਦੇ ਸੀ ਦਾਅਵੇ: ‘ਆਪ’ ਦੇ ਰਾਜ ’ਚ ਸਰਕਾਰ ਨੂੰ ਲੱਗਣ ਜਾ ਰਿਹਾ 158 ਕਰੋੜ ਦਾ ‘ਚੂਨਾ’
NEXT STORY