ਜਲੰਧਰ (ਸੋਮਨਾਥ)—'ਅਰਥ ਓਵਰਸ਼ੂਟ ਦਿਵਸ' ਨੂੰ ਲੈ ਕੇ ਗਲੋਬਲ ਫੁੱਟ ਪ੍ਰਿੰਟ ਨੈੱਟਵਰਕ ਨੇ 22 ਮਾਰਚ ਤਕ ਅਰਜ਼ੀਆਂ ਮੰਗੀਆਂ ਹਨ ਅਤੇ 5 ਜੂਨ ਨੂੰ 'ਅਰਥ ਓਵਰਸ਼ੂਟ ਦਿਵਸ' ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਪਿਛਲੇ ਸਾਲ ਇਸ ਦਿਨ ਦਾ ਆਯੋਜਨ 1 ਅਗਸਤ ਨੂੰ ਕੀਤਾ ਗਿਆ ਸੀ। ਇਸ ਦਿਹਾੜੇ ਦਾ ਆਯੋਜਨ ਦੁਨੀਆ ਨੂੰ ਸੁਚੇਤ ਕਰਨ ਲਈ ਕੀਤਾ ਗਿਆ ਸੀ ਕਿ ਇਸ ਸਾਲ ਦੇ ਕੁਦਰਤੀ ਸਰੋਤ 31 ਦਸੰਬਰ ਦੀ ਬਜਾਏ 1 ਅਗਸਤ ਨੂੰ ਹੀ ਖਤਮ ਹੋ ਗਏ ਹਨ। ਸਾਲ ਦੇ ਬਾਕੀ ਸਮੇਂ ਦੀ ਪੂਰਤੀ ਅਗਲੇ ਸਾਲ ਤੋਂ ਕੀਤੀ ਜਾਵੇਗੀ। ਇਹ ਚਿੰਤਾ ਦਾ ਵਿਸ਼ਾ ਹੈ।
ਕੁਦਰਤੀ ਸਰੋਤ 1 ਅਗਸਤ ਨੂੰ ਖਤਮ ਹੋਣ ਬਾਰੇ ਇਹ ਅੰਕੜਾ ਭਾਰਤ ਦਾ ਹੈ ਜਦਕਿ ਕਤਰ ਇਕ ਅਜਿਹਾ ਦੇਸ਼ ਹੈ, ਜੋ ਦੁਨੀਆ 'ਚ ਸਭ ਤੋਂ ਜ਼ਿਆਦਾ ਕੁਦਰਤੀ ਸਰੋਤਾਂ ਦੀ ਵਰਤੋਂ ਕਰਦਾ ਹੈ ਅਤੇ ਉਸ ਦੇ ਪੂਰੇ ਸਾਲ ਦੇ ਕੁਦਰਤੀ ਸਰੋਤ 9 ਫਰਵਰੀ ਨੂੰ ਹੀ ਖਤਮ ਹੋ ਜਾਂਦੇ। ਇਸ ਕਾਰਨ ਮਾਹਿਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਜੇ ਅਸੀਂ ਕਤਰ ਵਾਸੀਆਂ ਵਾਂਗ ਰਹਿਣਾ ਸ਼ੁਰੂ ਕਰ ਦਈਏ ਤਾਂ ਸਾਨੂੰ 9 ਧਰਤੀਆਂ ਦੀ ਲੋੜ ਪਵੇਗੀ ਜਦਕਿ ਇਸ ਸਮੇਂ ਦੁਨੀਆ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਕ ਧਰਤੀ ਨਹੀਂ ਸਗੋਂ 1.7 ਧਰਤੀਆਂ ਦੀ ਲੋੜ ਹੈ।
ਸਾਲ 1997 'ਚ 'ਅਰਥ ਓਵਰ ਸ਼ੂਟ ਦਿਵਸ' ਸਤੰਬਰ ਦੇ ਆਖਰੀ ਹਫਤੇ 'ਚ ਮਨਾਇਆ ਗਿਆ ਸੀ। ਇਸ ਦਾ ਮਤਲਬ ਹੈ ਕਿ ਮਨੁੱਖ ਨੇ ਆਪਣੇ ਲਈ ਕੁਦਰਤੀ ਸਰੋਤਾਂ 'ਤੇ ਕਿੰਨਾ ਜ਼ਿਆਦਾ ਦਬਾਅ ਪਾ ਦਿੱਤਾ ਹੈ।
ਧਰਤੀ ਦੀ ਤੇਜ਼ੀ ਨਾਲ ਵਧਦੀ ਵਰਤੋਂ 1969 'ਚ ਧਰਤੀ ਇਕ ਸਾਲ 'ਚ ਜਿੰਨੇ ਸਰੋਤ ਤਿਆਰ ਕਰਦੀ ਸੀ, ਪੂਰੀ ਦੁਨੀਆ ਉਸ ਦੀ ਵਰਤੋਂ ਲਗਭਗ 13 ਮਹੀਨੇ ਕਰਦੀ ਸੀ। ਦਿਨ ਬਦਲੇ ਪਰ ਅੱਜ ਤਸਵੀਰ ਬਦਲ ਚੁੱਕੀ ਹੈ। ਅਸੀਂ ਉਨ੍ਹਾਂ ਸਰੋਤਾਂ ਨੂੰ 212ਵੇਂ ਦਿਨ ਹੀ ਖਤਮ ਕਰ ਰਹੇ ਹਾਂ। ਸਾਲ 2017 'ਚ ਖਾਤਮੇ ਦੀ ਤਰੀਕ 2 ਅਗਸਤ ਯਾਨੀ 213ਵਾਂ ਦਿਨ ਸੀ। 2018 'ਚ ਇਕ ਸਾਲ ਵਿਚ ਹੀ ਇਕ ਦਿਨ ਘਟ ਗਿਆ। ਜੇ ਵਰਤੋਂ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਕਿਸੇ ਵੀ ਅਣਹੋਣੀ ਲਈ ਤਿਆਰ ਰਹਿਣਾ ਪਵੇਗਾ।
ਸਭ ਤੋਂ ਚੰਗੀ ਹਾਲਤ 'ਚ ਵੀਅਤਨਾਮ ਤੇ ਜਮਾਇਕਾ
ਵੱਖ-ਵੱਖ ਦੇਸ਼ਾਂ ਦੇ ਕੁਦਰਤੀ ਸਰੋਤਾਂ ਦੇ ਵਰਤੋਂ ਦੀ ਸਮਰੱਥਾ ਦੇ ਆਧਾਰ 'ਤੇ ਜੇ ਸਮੀਖਿਆ ਕੀਤੀ ਜਾਵੇ ਤਾਂ ਵੀਅਤਨਾਮ ਦੇ ਲੋਕ ਸਭ ਤੋਂ ਚੰਗੀ ਜ਼ਿੰਦਗੀ ਜੀਅ ਰਹੇ ਹਨ ਅਤੇ ਕੁਦਰਤ ਨਾਲ ਤਾਲਮੇਲ ਬਣਾ ਕੇ ਚੱਲ ਰਹੇ ਹਨ। ਜੇ ਵੀਅਤਨਾਮ ਜਾਂ ਜਮਾਇਕਾ ਨਿਵਾਸੀਆਂ ਵਰਗੀ ਜੀਵਨਸ਼ੈਲੀ ਅਪਣਾਈ ਜਾਵੇ ਤਾਂ ਕੁਦਰਤੀ ਸਰੋਤਾਂ ਦੀ ਪੂਰੇ ਸਾਲ ਵਰਤੋਂ ਕੀਤੀ ਜਾ ਸਕਦੀ ਹੈ। ਓਧਰ ਇਸ ਮਾਮਲੇ 'ਚ ਸਭ ਤੋਂ ਖਰਾਬ ਸਥਿਤੀ ਕਤਰ ਦੀ ਹੈ, ਜਿਥੇ ਸਰੋਤਾਂ ਦੀ ਵਰਤੋਂ 39.18 ਦਿਨਾਂ ਵਿਚ ਹੀ ਕਰ ਲਈ ਜਾਂਦੀ ਹੈ।
ਗਲੋਬਲ ਫੁੱਟ ਪ੍ਰਿੰਟ ਨੈੱਟਵਰਕ ਅਨੁਸਾਰ ਭਾਰਤ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ 2.5 ਦੇਸ਼ਾਂ ਦੇ ਸਰੋਤਾਂ ਦੀ ਲੋੜ ਹੈ। ਭਾਰਤ ਦੀ ਪ੍ਰਤੀ ਵਿਅਕਤੀ ਬਾਇਓਕਪੈਸਟੀ 0.5 ਜੀ. ਐੱਚ. ਏ. (ਗਲੋਬਲ ਹੈਕਟੇਅਰ), ਪ੍ਰਤੀ ਵਿਅਕਤੀ ਇਕਾਲਾਜੀਕਲ ਫੁੱਟ ਪ੍ਰਿੰਟ 1.1 ਜੀ. ਐੱਚ. ਏ. ਹੈ ਅਤੇ ਬਾਇਓਕਪੈਸਟੀ ਘਾਟਾ -6 ਜੀ. ਐੱਚ. ਏ. ਹੈ। ਗੱਲ ਕਤਰ ਦੀ ਕਰੀਏ ਤਾਂ ਇਕਾਲਾਜੀਕਲ ਫੁੱਟ ਪ੍ਰਿੰਟ 15.65 ਹੈ ਜਦਕਿ ਗਲੋਬਲ ਬਾਇਓਕਪੈਸਟੀ 1.66 ਪ੍ਰਤੀ ਵਿਅਕਤੀ ਹੈ। ਇਸ ਅਨੁਸਾਰ ਕਤਰ 'ਓਵਰਸ਼ੂਟ ਦਿਵਸ' 365ਗ3 (1.68/15.65) =39 ਦਿਨ।
ਕੁਦਰਤੀ ਸਰੋਤਾਂ ਦੀ ਵਰਤੋਂ ਦਾ ਇਹੀ ਹਾਲ ਰਿਹਾ ਤਾਂ ਕਿਸ ਦੇਸ਼ ਨੂੰ ਕਿੰਨੀਆਂ ਹੋਰ ਧਰਤੀਆਂ ਦੀ ਲੋੜ।
ਕਤਰ 9.3 ਸਾਊਥ ਕੋਰੀਆ 3.5 ਜਰਮਨੀ 3 ਚੀਨ 2.8 ਮੋਰੱਕੋ 1
ਯੂ. ਐੱਸ. 5 ਰੂਸ 3.3 ਫਰਾਂਸ/ਜਾਪਾਨ 2.8 ਬ੍ਰਾਜ਼ੀਲ 2.2 ਭਾਰਤ 0.67
NRI ਦੇ ਸਦਕਾ ਬਦਲੀ ਪਿੰਡ ਦੀ ਨੁਹਾਰ, ਪ੍ਰਾਇਮਰੀ ਸਕੂਲ ਬਣਿਆ ਸਮਾਰਟ ਸਕੂਲ
NEXT STORY