ਰੂਪਨਗਰ (ਸੱਜਨ ਸੈਣੀ)— 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਰੂਪਨਗਰ ਦੀ ਟੀਮ ਵੱਲੋਂ ਪਿਛਲੇ ਦੋ ਦਿਨਾਂ 'ਚ ਵੱਖ-ਵੱਖ ਕਰਿਆਨਾ ਸਟੋਰਾਂ, ਢਾਬਿਆਂ, ਹੋਟਲਾਂ, ਫਲ ਵੇਚਣ ਵਾਲਿਆਂ, ਕੰਟੀਨਾਂ ਤੇ ਦੁੱਧ ਵੇਚਣ ਵਾਲਿਆਂ ਤੋਂ ਲੱਗਭੱਗ 20 ਵੱਖ-ਵੱਖ ਤਰ੍ਹਾਂ ਦੇ ਸੈਂਪਲ ਭਰੇ ਗਏ। ਵੀਰਵਾਰ ਸਵੇਰੇ ਰੋਪੜ ਸ਼ਹਿਰੀ ਇਲਾਕੇ ਵਿਖੇ ਵੱਖ-ਵੱਖ ਜਗ੍ਹਾ ਤੋਂ ਦੁੱਧ ਵੇਚਣ ਵਾਲਿਆਂ ਤੋਂ ਦੁੱਧ ਦੇ 4 ਸੈਂਪਲ, ਡੇਅਰੀਆਂ ਤੋਂ ਦਹੀਂ ਦੇ 2 ਸੈਂਪਲ, ਕਰਿਆਨਾਂ ਵਿਕ੍ਰਤਾਵਾਂ ਤੋਂ ਰਾਜਮਾਹ ਦਾ 1 ਸੈਂਪਲ, ਕੜੀ ਪਕੋੜਾ 1 ਸੈਂਪਲ, ਕਣਕ ਦੇ ਆਟੇ ਦਾ 1 ਸੈਂਪਲ, ਸਰੋਂ ਦੇ ਤੇਲ ਦੇ 2 ਸੈਂਪਲ, ਨਮਕ 2 ਸੈਂਪਲ, ਚਾਵਲ 2 ਸੈਂਪਲ, ਦੁਧ ਤੋਂ ਬਣੇ ਪਦਾਰਥਾਂ ਦਾ 1 ਸੈਂਪਲ ਤੇ ਫਲ ਵੇਚਣ ਵਾਲਿਆਂ ਤੋਂ 4 ਸੈਂਪਲ ਫਲਾਂ ਦੇ ਭਰੇ ਗਏ। ਸਾਰੇ 20 ਸੈਂਪਲਾਂ ਨੂੰ ਜਾਂਚ ਹਿੱਤ ਖਰੜ ਵਿਖੇ ਲੈਬੋਰੇਟਰੀ ਵਿੱਚ ਭੇਜਿਆ ਗਿਆ ਤੇ ਰਿਪੋਰਟ ਆਉਣ ਉਪਰੰਤ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਸਵੀਟ ਹਾਊਸ ਮਾਲਕਾਂ, ਢਾਬਿਆਂ ਤੇ ਕਰਿਆਨਾ ਦੁਕਾਨਾਂ ਤੇ ਕੰਮ ਕਰਨ ਵਾਲਿਆਂ ਨੂੰ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਹਦਾਇਤ ਕੀਤੀ ਕਿ ਸਵੀਟ ਹਾਊਸ ਮਾਲਕ ਕਿਸੇ ਵੀ ਕਿਸਮ ਦੀ ਮਿਲਾਵਟ ਤੋਂ ਗੁਰੇਜ਼ ਕਰਨ ਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਣ। ਇਸ ਤੋਂ ਇਲਾਵਾ ਉਨ੍ਹਾਂ ਫਲ ਵੇਚਣ ਵਾਲਿਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਬਿਨ੍ਹਾਂ ਸਟਿੱਕਰ ਲੱਗੇ ਫਲ ਵੇਚਣ ਕਿਉਂ ਕਿ ਸਟਿਕਰ ਲਗਾਉਣ ਲਈ ਵਰਤੀ ਜਾਣ ਵਾਲੀ ਗੂੰਦ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਇਸ ਮੌਕੇ ਫੂਡ ਕਸ਼ਿਨਰ ਸੁਖਰੀਓ ਸਿੰਘ ,ਫੂਡ ਸੇਫਟੀ ਅਫਸਰ ਬਿਕਰਮਜੀਤ ਸਿੰਘ ਤੇ ਸਟਾਫ ਮੈਂਬਰ ਹਾਜਰ ਸਨ।
Punjab Wrap Up: ਪੜ੍ਹੋ 28 ਫਰਵਰੀ ਦੀਆਂ ਵੱਡੀਆਂ ਖ਼ਬਰਾਂ
NEXT STORY