ਕਪੂਰਥਲਾ (ਮੱਲ੍ਹੀ)-ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸਾਲ 2024-25 ਵਿਚ 2102 ਕੋਚਾਂ ਦਾ ਨਿਰਮਾਣ ਕਰ ਪਿਛਲੇ ਸਾਲ ਬਣਾਏ ਗਏ 1901 ਕੋਚਾਂ ਦੇ ਮੁਕਾਬਲੇ 11 ਫ਼ੀਸਦੀ ਦੇ ਵਾਧੇ ਨਾਲ, ਹੁਣ ਤੱਕ ਦੇ ਸਭ ਤੋਂ ਵੱਧ ਸਾਲਾਨਾ ਕੋਚ ਉਤਪਾਦਨ ਦਾ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਆਰ. ਸੀ. ਐੱਫ਼. ਨੇ ਸਾਲ 2023-24 ਦੇ ਮੁਕਾਬਲੇ ਐੱਲ. ਐੱਚ. ਬੀ. ਕੋਚਾਂ ਦੇ ਉਤਪਾਦਨ ਵਿਚ 22 ਫ਼ੀਸਦੀ ਦਾ ਵਾਧਾ ਦਰਜ ਕਰਦਿਆਂ ਸਾਲ 2024-25 ’ਚ ਰਿਕਾਰਡ 1926 ਐੱਲ. ਐੱਚ. ਬੀ. ਕੋਚਾਂ ਦਾ ਨਿਰਮਾਣ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਵਿੱਤੀ ਸਾਲ 2024-25 ਵਿਚ ਹੁਣ ਤੱਕ ਆਰ. ਸੀ. ਐੱਫ਼. ਦਾ ਕੁੱਲ੍ਹ ਕੋਚ ਉਤਪਾਦਨ 46,000 ਕੋਚਾਂ ਤੋਂ ਵੱਧ ਹੋ ਗਿਆ ਹੈ। ਵਿੱਤੀ ਸਾਲ 2024-25 ਵਿਚ ਆਰ. ਸੀ. ਐੱਫ਼. ਨੇ ਕਈ ਨਵੇਂ ਉਤਪਾਦਾਂ ਦਾ ਨਿਰਮਾਣ ਕਰਕੇ ਦੇਸ਼ ਵਿਚ ਵਿਸ਼ੇਸ਼ ਪ੍ਰਸਿੱਧੀ ਪ੍ਰਾਪਤ ਕੀਤੀ ਹੈ, ਜਿਸ ਵਿਚ ਆਰ. ਸੀ. ਐੱਫ਼. ਵੱਲੋਂ ਵੰਦੇ ਮੈਟਰੋ ਰੇਕ ਦਾ ਨਿਰਮਾਣ ਸ਼ਾਮਲ ਹੈ, ਜੋਕਿ ਇੰਟਰਸਿਟੀ ਟ੍ਰੈਫਿਕ ਵਿਚ ਸੁਚਾਰੂ, ਸੁਵਿਧਾਜਨਕ ਅਤੇ ਤੇਜ਼ ਆਵਾਜਾਈ ਵੱਲ ਇਕ ਕ੍ਰਾਂਤੀਕਾਰੀ ਕਦਮ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਕੀਤੀ ਸਖ਼ਤ ਕਾਰਵਾਈ ਤੇ ਪਾਈਆਂ ਭਾਜੜਾਂ
ਵੱਡੇ ਸ਼ਹਿਰਾਂ ਵਿਚ ਆਧੁਨਿਕ ਮੈਟਰੋ ਪ੍ਰਣਾਲੀਆਂ ਲਈ ਤਿਆਰ ਕੀਤੀਆਂ ਗਈਆਂ ਵੰਦੇ ਮੈਟਰੋ ਟ੍ਰੇਨਾਂ, ਨਵੇਂ ਕਿਸਮਾਂ ਦੇ ਰੋਲਿੰਗ ਸਟਾਕ ਵੱਲ ਇਕ ਤਬਦੀਲੀ ਨੂੰ ਦਰਸਾਉਂਦੀਆਂ ਹਨ। ਕਸ਼ਮੀਰ ਵਾਦੀ ਲਈ ਊਧਮਪੁਰ ਤੇ ਬਾਰਾਮੂਲਾ ਵਿਚਕਾਰ ਗਰਮ ਤੋਂ ਠੰਡੇ ਮੌਸਮ ਵਿਚ ਚੱਲਣ ਲਈ 5 ਰੈਕ ਤਿਆਰ ਕੀਤੇ ਗਏ ਹਨ, ਜਿਸ ਵਿਚ ਵਾਧੂ ਹੀਟਿੰਗ ਪ੍ਰਬੰਧ ਹਨ। ਵੰਦੇ ਭਾਰਤ ਕੋਚਾਂ ਦਾ ਉਤਪਾਦਨ ਹੁਣ ਆਰ. ਸੀ. ਐੱਫ਼. ਵਿਚ ਸ਼ੁਰੂ ਹੋ ਗਿਆ ਹੈ। ਅੰਮ੍ਰਿਤ ਭਾਰਤ ਕੋਚਾਂ ਦਾ ਪਹਿਲਾ ਰੇਕ ਨਵੇਂ ਨਿਰਮਾਣਾਂ ਦੀ ਲੜੀ ਵਿਚ ਤਿਆਰ ਕੀਤਾ ਗਿਆ ਹੈ। ਅੰਮ੍ਰਿਤ ਭਾਰਤ ਟ੍ਰੇਨ ਇੱਕ ਪੁਸ਼-ਪੁੱਲ ਟ੍ਰੇਨ ਹੈ, ਜਿਸ ਵਿਚ ਅਪਗ੍ਰੇਡ ਕੀਤੇ ਨਾਨ ਏ. ਸੀ. 3 ਟੀਅਰ ਸਲੀਪਰ, ਪੈਂਟਰੀ ਅਤੇ ਅਣਰਿਜ਼ਰਵਡ ਕੋਚ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ! ਕੁੜੀ ਨਾਲ ਹੋਟਲ 'ਚ ਜਬਰ-ਜ਼ਿਨਾਹ
ਇਸ ਤੋਂ ਇਲਾਵਾ, ਹਾਈ ਸਪੀਡ ਸੈਲਫ ਪ੍ਰੋਪੇਲਡ ਐਕਸੀਡੈਂਟ ਰਿਲੀਫ ਟ੍ਰੇਨ, ਹਾਈ ਸਪੀਡ ਸੈਲਫ ਪ੍ਰੋਪੇਲਡ ਇੰਸਪੈਕਸ਼ਨ ਕਾਰ ਦੇ ਡਿਜ਼ਾਈਨ ਤਿਆਰ ਕੀਤੇ ਗਏ ਹਨ ਅਤੇ ਇਹ ਕੋਚ ਵਿੱਤੀ ਸਾਲ 2025-26 ਵਿਚ ਉਤਪਾਦਨ ਲਈ ਤਿਆਰ ਹਨ। ਇਸ ਵਿੱਤੀ ਸਾਲ ਵਿਚ ਬੰਗਲਾਦੇਸ਼ ਰੇਲਵੇ ਲਈ ਐੱਲ. ਐੱਚ. ਪੀ. ਕੋਚ ਬਣਾਏ ਜਾਣਗੇ। ਨਵੇਂ ਕਿਸਮ ਦੇ ਕੋਚਾਂ ਦੇ ਨਿਰਮਾਣ 'ਤੇ ਵਿਸ਼ੇਸ਼ ਧਿਆਨ ਆਰ. ਸੀ. ਐੱਫ਼. ਦੀ ਤਕਨੀਕੀ ਤਰੱਕੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਆਰ. ਸੀ. ਐੱਫ਼. ਦੇ ਜਨਰਲ ਮੈਨੇਜਰ, ਐੱਸ. ਐੱਸ. ਮਿਸ਼ਰ ਨੇ ਸਾਰੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੁਰਾਣੇ ਆਈ. ਸੀ. ਐੱਫ. ਕਿਸਮ ਦੇ ਕੋਚਾਂ ਨੂੰ ਪੜਾਅਵਾਰ ਫੇਜ਼ ਆਊਟ ਕਰਨ ਲਈ, ਆਰ. ਸੀ. ਐੱਫ਼. ਨੂੰ ਰੇਲਵੇ ਬੋਰਡ ਵੱਲੋਂ ਸਾਲ 2025-26 ਵਿਚ 3000 ਕੋਚਾਂ ਦੇ ਨਿਰਮਾਣ ਦਾ ਟੀਚਾ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਪਣੇ ਤਕਨੀਕੀ ਹੁਨਰ ਅਤੇ ਮਜ਼ਬੂਤ ਦ੍ਰਿੜ੍ਹ ਇਰਾਦੇ ਨਾਲ, ਆਰ. ਸੀ. ਐੱਫ਼. ਨਿਸ਼ਚਤ ਤੌਰ ’ਤੇ ਨਿਰਧਾਰਤ ਸਮੇਂ ਦੇ ਅੰਦਰ ਆਪਣਾ ਟੀਚਾ ਪ੍ਰਾਪਤ ਕਰਨ ਦੇ ਯੋਗ ਹੋਵੇਗਾ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼
ਸਾਰੇ ਕਰਮਚਾਰੀਆਂ ਨੂੰ ਇਨ੍ਹਾਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਸਾਂਝਾ ਕਰਨ ਲਈ ਮਠਿਆਈਆਂ ਵੰਡੀਆਂ ਗਈਆਂ। ਵਿਭਾਗ ਮੁਖੀਆਂ ਦੀ ਮੌਜੂਦਗੀ ਵਿਚ ਜਨਰਲ ਮੈਨੇਜਰ ਐੱਸ. ਐੱਸ. ਮਿਸ਼ਰ ਦੁਆਰਾ ਕਰਮਚਾਰੀਆਂ ਦੇ ਕੰਮ ਵਾਲੀਆਂ ਥਾਵਾਂ ’ਤੇ ਮਠਿਆਈਆਂ ਵੰਡੀਆਂ ਗਈਆਂ। ਸਾਰੇ ਕਰਮਚਾਰੀ ਉਤਪਾਦਨ ਰਿਕਾਰਡਾਂ 'ਤੇ ਬਹੁਤ ਖ਼ੁਸ਼ ਵਿਖਾਈ ਦੇ ਰਹੇ ਸਨ ਅਤੇ ਸਾਰੇ ਕਾਰਜ ਸਥਾਨਾਂ ’ਤੇ ਤਿਉਹਾਰ ਵਰਗੇ ਮਾਹੌਲ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਰਕਾਰੀ ਅਫ਼ਸਰ 'ਤੇ ਡਿੱਗੀ ਗਾਜ, ਕਾਰਾ ਅਜਿਹਾ ਕਿ ਸੁਣ ਨਹੀਂ ਹੋਵੇਗਾ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਿਊਟੀ ਦੇਣ ਮਗਰੋਂ ਰਾਤ ਨੂੰ ਕੁਆਰਟਰ 'ਚ ਆ ਕੇ ਸੁੱਤਾ ASI, ਜਦ ਸਵੇਰੇ ਗੁਆਂਢੀ ਨੇ ਵੇਖਿਆ ਤਾਂ...
NEXT STORY