ਜਲੰਧਰ (ਸੋਨੂੰ,ਕੁੰਦਨ, ਪੰਕਜ)- ਜਲੰਧਰ ਵਿਚ ਪੁਲਸ ਵੱਲੋਂ ਇਕ ਨਸ਼ਾ ਤਸਕਰ ਦੇ ਘਰ ਦੀ ਪਹਿਲੀ ਮੰਜ਼ਿਲ ਨੂੰ ਢੇਹ-ਢੇਰੀ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਉਕਤ ਘਰ ਦੀ ਪਹਿਲੀ ਮੰਜ਼ਿਲ ਨਸ਼ਾ ਤਸਕਰ ਨੇ ਕਾਲੀ ਕਮਾਈ ਨਾਲ ਬਣਾਈ ਸੀ। ਹੇਠਾਂ ਵਾਲੀ ਮੰਜ਼ਿਲ ਦਾ ਤਾਂ ਨਕਸ਼ਾ ਪਾਸ ਹੈ ਪਰ ਉੱਪਰ ਵਾਲੀ ਮੰਜ਼ਿਲ ਬਿਨਾਂ ਨਕਸ਼ੇ ਦੇ ਬਣਾਈ ਗਈ ਸੀ, ਜਿਸ ਦੇ ਚਲਦਿਆਂ ਪੁਲਸ ਨੇ ਮਜ਼ਦੂਰ ਲਗਾ ਕੇ ਘਰ ਦੀ ਪਹਿਲੀ ਮੰਜ਼ਿਲ ਢੇਹ-ਢੇਰੀ ਕਰ ਦਿੱਤਾ। ਮੌਕੇ ਉਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਇਹ ਕਾਰਵਾਈ ਜਲੰਧਰ ਦੇ ਦਕੋਹਾ ਵਿਚ ਸਥਿਤ ਬਾਬਾ ਬੁੱਢਾ ਜੀ ਨਗਰ ਵਿਚ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ! ਕੁੜੀ ਨਾਲ ਹੋਟਲ 'ਚ ਜਬਰ-ਜ਼ਿਨਾਹ

ਨਸ਼ੀਲੇ ਪਦਾਰਥਾਂ ਦੇ ਤਸਕਰ ਦੀ ਪਛਾਣ ਰਾਜਨ ਉਰਫ਼ ਨਾਜਰ ਵਜੋਂ ਹੋਈ ਹੈ। ਜਲੰਧਰ ਸਿਟੀ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ। ਕਿਸੇ ਵੀ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਪੁਲਸ ਤਿਆਰ ਸੀ। ਦੋਸ਼ੀ ਨੂੰ ਕਈ ਵਾਰ ਰੋਕਣ ਦੇ ਬਾਵਜੂਦ ਉਹ ਨਸ਼ੀਲੇ ਪਦਾਰਥ ਵੇਚਣ ਤੋਂ ਨਹੀਂ ਰੁਕ ਰਿਹਾ ਸੀ, ਜਿਸ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਸ ਵੱਲੋਂ ਮੁਲਜ਼ਮਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ। ਸ਼ਹਿਰ ਦੀ ਪੁਲਸ ਕਾਫ਼ੀ ਸਮੇਂ ਤੋਂ ਇਸ ਕਾਰਵਾਈ ਦੀ ਤਿਆਰੀ ਕਰ ਰਹੀ ਸੀ। ਜਿਵੇਂ ਹੀ ਸਾਰੇ ਪਹਿਲੂਆਂ ਦੀ ਜਾਂਚ ਪੂਰੀ ਹੋਈ ਤਾਂ ਤਸਕਰ ਦੇ ਘਰ ਨੂੰ ਅੱਜ ਯਾਨੀ ਬੁੱਧਵਾਰ ਢਾਹ ਦਿੱਤਾ ਗਿਆ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਇਹ ਘਰ ਰਾਜਨ ਉਰਫ਼ ਨਾਜਰ ਦਾ ਹੈ। ਉਹ ਇਕ ਬਦਨਾਮ ਡਰੱਗ ਤਸਕਰ ਹੈ। ਉਸ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਤਿੰਨ ਅਤੇ ਸ਼ਰਾਬ ਦੀ ਤਸਕਰੀ ਦੇ ਦੋ ਮਾਮਲੇ ਪਹਿਲਾਂ ਹੀ ਦਰਜ ਹਨ। ਜਿਸ ਕਾਰਨ ਉਹ ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਇਹ ਉਸਾਰੀ ਗੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਸੀ ਅਤੇ ਡਰੱਗ ਮਨੀ ਦੀ ਵਰਤੋਂ ਕੀਤੀ ਗਈ ਸੀ, ਇਸ ਲਈ ਅੱਜ ਇਸ ਵਿਰੁੱਧ ਕਾਰਵਾਈ ਕੀਤੀ ਗਈ। ਨਗਰ ਨਿਗਮ ਦੇ ਇੰਜੀਨੀਅਰ ਜਸਪਾਲ ਨੇ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਚਲਾਈ ਜਾ ਰਹੀ ਨੀਤੀ ਬਾਰੇ ਦੱਸਿਆ। ਇਸ ਪਿੱਛੇ ਕਾਰਨ ਇਹ ਹੈ ਕਿ ਇਹ ਇਕ ਨਸ਼ਾ ਤਸਕਰ ਦਾ ਘਰ ਹੈ ਅਤੇ ਇਸ ਦੀ ਉਸਾਰੀ ਗੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਸੀ। ਇਸ ਲਈ ਇਹ ਕਾਰਵਾਈ ਅੱਜ ਏ. ਟੀ. ਪੀ. ਸ਼ਾਖਾ ਅਤੇ ਪੁਲਸ ਦੇ ਸਹਿਯੋਗ ਨਾਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਪਲਟਿਆ ਟਾਟਾ 407, ਮਚਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵਧੀ ਸਖ਼ਤੀ, ਇਨ੍ਹਾਂ ਵਾਹਨ ਚਾਲਕਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
NEXT STORY