ਜਲੰਧਰ (ਗੁਲਸ਼ਨ)–ਟਰੇਨਾਂ ਵਿਚ ਸਫਰ ਦੌਰਾਨ ਜਾਂ ਰੇਲਵੇ ਸਟੇਸ਼ਨਾਂ 'ਤੇ ਸਥਿਤ ਖਾਣ ਵਾਲੇ ਪਦਾਰਥਾਂ ਦੇ ਸਟਾਲਾਂ ਉਪਰ ਕੋਈ ਵਸਤੂ ਖਰੀਦਣ 'ਤੇ ਵੈਂਡਰ ਤੋਂ ਬਿੱਲ ਜ਼ਰੂਰ ਮੰਗੋ। ਜੇਕਰ ਵੈਂਡਰ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਸਾਮਾਨ ਦੀ ਪੇਮੈਂਟ ਕਰਨੀ ਜ਼ਰੂਰੀ ਨਹੀਂ ਹੈ ਕਿਉਂਕਿ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ 'ਨੋ ਬਿੱਲ ਨੋ ਪੇਮੈਂਟ' ਦੀ ਨੀਤੀ ਲਾਗੂ ਕਰ ਦਿੱਤੀ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰ ਕੇ ਉਕਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 'ਨੋ ਬਿੱਲ ਨੋ ਪੇਮੈਂਟ' ਨੀਤੀ ਤੋਂ ਬਾਅਦ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਕੋਈ ਵੀ ਵੈਂਡਰ ਤੈਅ ਬਿੱਲ ਤੋਂ ਜ਼ਿਆਦਾ ਨਹੀਂ ਵਸੂਲ ਸਕੇਗਾ। ਦੂਜੇ ਪਾਸੇ ਪੀ. ਓ. ਐੱਸ. ਮਸ਼ੀਨ ਨਾਲ ਭੁਗਤਾਨ ਕਰਨ 'ਤੇ ਤੁਹਾਨੂੰ ਬਿੱਲ ਦਿੱਤਾ ਜਾਵੇਗਾ ਪਰ ਜੇਕਰ ਤੁਹਾਨੂੰ ਬਿੱਲ ਨਹੀਂ ਮਿਲਦਾ ਤਾਂ ਵੈਂਡਰ ਨੂੰ ਖਾਣਾ ਫ੍ਰੀ ਦੇਣਾ ਪਵੇਗਾ।
ਗੈਰ-ਕਾਨੂੰਨੀ ਢੰਗ ਨਾਲ ਪਾਰਕ ਕੀਤੇ 12 ਮੋਟਰਸਾਈਕਲ ਅਤੇ ਦੋ ਕਾਰਾਂ ਜ਼ਬਤ
NEXT STORY