ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਟਾਂਡਾ ਇਲਾਕੇ ਵਿਚ ਸ਼ਨੀਵਾਰ ਸਵੇਰ ਤੋਂ ਪੈ ਰਹੇ ਮੋਹਲੇਧਾਰ ਮੀਂਹ ਨਾਲ ਟਾਂਡਾ ਦੇ ਬਾਜ਼ਾਰਾਂ ਤੇ ਆਸ ਪਾਸ ਵਿਚ ਕਾਫੀ ਮਾਤਰਾ ਵਿਚ ਬਾਰਿਸ਼ ਦਾ ਪਾਣੀ ਖੜਾ ਹੋ ਗਿਆ। ਜੇਕਰ ਟਾਂਡਾ ਦੀ ਗੱਲ ਕਰੀਏ ਤਾਂ ਕਈ ਥਾਵਾਂ 'ਤੇ ਮੀਂਹ ਦੇ ਪਾਣੀ ਖੜਾ ਹੋਇਆ। ਜਿਸ ਕਾਰਨ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ।
ਉੱਧਰ ਦੂਸਰੇ ਪਾਸੇ ਪੁਰਾਣਾ ਡਾਕਖਾਨਾ ਰੋਡ ਨੇੜੇ ਗੜੀ ਮਹੱਲਾ ਉੜਮੁੜ ਵਿਚ ਬਾਰਿਸ਼ ਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਕਰੀਬ 3-3 ਫੁੱਟ ਫੁੱਟ ਪਾਣੀ ਜਮ੍ਹਾਂ ਹੋ ਗਿਆ ਤੇ ਨੇੜੇ ਦੇ ਘਰਾਂ ਵਿੱਚ ਵੀ ਪਾਣੀ ਜਮਾ ਹੋਣ ਦਾ ਡਰ ਮਹਲਾ ਵਾਸੀਆਂ ਵੱਲੋਂ ਪ੍ਰਗਟਾਇਆ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਪਤਨੀ ਨੇ ਬਲੇਡ ਨਾਲ ਕੱਟਿਆ ਪਤੀ ਦਾ ਪ੍ਰਾਈਵੇਟ ਪਾਰਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਇੱਥੋਂ ਦੇ ਵਸਨੀਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰਿਸ਼ ਤੇ ਪਾਣੀ ਦਾ ਢੁਕਵਾਂ ਤੇ ਸਹੀ ਨਿਕਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਹਰ ਸਾਲ ਹੀ ਭਾਰੀ ਬਾਰਿਸ਼ ਵਿਚ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਕਿ ਘਰਾਂ ਮੂਹਰੇ ਪੰਜ-ਪੰਜ ਫੁੱਟ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਘਰਾਂ ਨੂੰ ਵੀ ਨੁਕਸਾਨ ਹੁੰਦਾ ਹੈ ਤੇ ਪਾਣੀ ਖੜਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਟਾਂਡਾ ਤੋਂ ਬਾਰਿਸ਼ ਨੇ ਇਸ ਪਾਣੀ ਦਾ ਢੁੱਕਵਾਂ ਹੱਲ ਕੱਢਣ ਦੀ ਮੰਗ ਕੀਤੀ।
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
6500 ਸਕੂਲਾਂ ਦੀ ਹੋਵੇਗੀ ਚਾਰਦੀਵਾਰੀ, ਸਕਿਓਰਿਟੀ ਗਾਰਡ ਸਣੇ ਮਿਲੇਗੀ ਵੱਖਰੀ ਟਰਾਂਸਪੋਰਟ: ਬੈਂਸ (ਵੀਡੀਓ)
NEXT STORY