ਜਲੰਧਰ (ਜ. ਬ.)–ਵਿਜੇ ਨਗਰ ਵਿਚ ਭਾਰੀ ਠੰਡ ਵਿਚ ਰਾਤ ਸਮੇਂ ਕਣਕ ਦੀਆਂ ਪਰਚੀਆਂ ਕੱਟੇ ਜਾਣ ਦੀ ਸੂਚਨਾ ਮਿਲਣ ’ਤੇ ਵਿਧਾਇਕ ਰਮਨ ਅਰੋੜਾ ਮੌਕੇ ’ਤੇ ਪਹੁੰਚੇ ਅਤੇ ਡਿਪੂ ਹੋਲਡਰ ਨੂੰ ਲਤਾੜਦਿਆਂ ਕਿਹਾ ਕਿ ਇਸ ਸਮੇਂ ਕਣਕ ਦੀਆਂ ਪਰਚੀਆਂ ਕੱਟਣਾ ਗਲਤ ਹੈ। ਇਸ ਮੌਕੇ ਵਿਧਾਇਕ ਨਾਲ ਇੰਸ. ਜਤਿੰਦਰਪਾਲ ਸਿੰਘ ਅਤੇ ‘ਆਪ’ ਵਾਲੰਟੀਅਰ ਵਿਜੇ ਬਾਂਸਲ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਨੇ ਡਿਪੂ ਹੋਲਡਰ ਨਿਤੇਸ਼ ਸੈਨ ਜੱਸੀ ਨੂੰ ਕਿਹਾ ਕਿ ਸਵੇਰ ਤੋਂ ਸ਼ਾਮ ਦਰਮਿਆਨ ਹੀ ਕਣਕ ਆਦਿ ਦੀਆਂ ਪਰਚੀਆਂ ਕੱਟੀਆਂ ਜਾਣ। ਵਿਧਾਇਕ ਨੇ ਇੰਸ. ਜਤਿੰਦਰਪਾਲ ਨੂੰ ਕਿਹਾ ਕਿ ਹਰ ਡਿਪੂ ਹੋਲਡਰ ਦੀ ਦੁਕਾਨ ਦੇ ਬਾਹਰ ਬੋਰਡ ਲੱਗਾ ਹੋਣਾ ਚਾਹੀਦਾ ਹੈ, ਜਿਸ ’ਤੇ ਡਿਪੂ ਹੋਲਡਰ ਦਾ ਨਾਂ, ਨੰਬਰ, ਇੰਸਪੈਕਟਰ ਦਾ ਨਾਂ ਅਤੇ ਡੀ. ਐੱਸ. ਐੱਫ਼. ਓ. ਦਾ ਨਾਂ ਲਿਖਿਆ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਇਹ ਵੀ ਪੜ੍ਹੋ : ਚੋਣਾਂ ਦੌਰਾਨ 'ਆਪ' ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸ ਦੇਸ਼ 'ਚ ਬੱਚੇ ਦੇ ਜਨਮ 'ਤੇ ਮਾਲੋ-ਮਾਲ ਹੋ ਜਾਂਦੇ ਨੇ ਮਾਪੇ, ਜਾਣੋ ਕੀ ਹੈ ਕਾਰਨ
NEXT STORY