ਜਲੰਧਰ (ਚਾਵਲਾ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉਹ ਪਵਿੱਤਰ ਧਰਤੀ ਹੈ, ਜਿੱਥੇ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ ਪਰ ਅਜਿਹੇ ਮੁਕੱਦਸ ਅਸਥਾਨ ’ਤੇ ਇਕ ਸਾਜਿਸ਼ ਤਹਿਤ ਦੋਸ਼ੀ ਵੱਲੋਂ ਗੁਰੂਘਰ ਦੇ ਅੰਦਰ ਦਾਖ਼ਲ ਹੋ ਕੇ ਸ਼ਰਮਸਾਰ ਕਾਂਡ ਕਰਨ ਨਾਲ ਸਿੱਖ ਹਿਰਦੇ ਵਲੂੰਦਰੇ ਗਏ ਹਨ। ਇਹ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਰਦਿਆਂ ਕਿਹਾ ਕਿ ਬਾਦਲਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਜਾਣਾ ਚਾਹੀਦਾ ਹੈ, ਜਿੰਨਾ ਸਿੱਖ ਸੰਸਥਾਵਾਂ ’ਤੇ ਕਬਜ਼ਾ ਕਰਨ ਉਪਰੰਤ ਮੈਰਿਟ ਦੀ ਥਾਂ ਸਿਆਸੀ ਆਧਾਰ ’ਤੇ ਉੱਚ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ। ਸਾਬਕਾ ਸਪੀਕਰ ਨੇ ਕੇਸਗੜ੍ਹ ਸਾਹਿਬ ਦੇ ਜ਼ੱਥੇਦਾਰ ਰਘਬੀਰ ਸਿੰਘ, ਹੈੱਡ-ਗ੍ਰੰਥੀ ਅਤੇ ਹੋਰ ਜ਼ਿੰਮੇਵਾਰਾਂ ਨੂੰ ਨੈਤਿਕ ਆਧਾਰ ’ਤੇ ਅਸਤੀਫ਼ੇ ਦੇਣ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਬਾਦਲਾਂ ਤੋਂ ਸਿੱਖ ਸੰਸਥਾਵਾਂ ਆਜ਼ਾਦ ਕਰਵਾਉਣ ਨਾਲ ਹੀ ਅਜਿਹੇ ਕਾਂਡ ਰੋਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਕਿਸਾਨ ਸੰਕਟ ’ਤੇ ਹਰਸਿਮਰਤ ਬਾਦਲ ਸਮੇਤ ਕਿਸੇ ਵੀ ਅਕਾਲੀ ਨੇਤਾ ਨੂੰ ਬੋਲਣ ਦਾ ਅਧਿਕਾਰ ਨਹੀਂ : ਕੈਪਟਨ
ਉਨ੍ਹਾਂ ਨੇ ਫੜੇ ਗਏ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਜ਼ੋਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਵਿਰੋਧੀ ਤਾਕਤਾਂ ਪੰਜਾਬ ਨੂੰ ਮੁੜ ਅਸ਼ਾਂਤ ਕਰਨ ਲਈ ਤੁੱਲੀਆਂ ਹਨ ਤਾਂ ਜੋ ਸਿਆਸੀ ਰੋਟੀਆਂ ਸੇਕੀਆਂ ਜਾ ਸਕਣ। ਉਨ੍ਹਾਂ ਬਾਦਲਾਂ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਸੌਦਾ-ਸਾਧ ਨੂੰ ਨੱਥ ਪਾਈ ਹੁੰਦੀ ਤਾਂ ਕਿਸੇ ਵੀ ਦੋਸ਼ੀ ਨੇ ਅਜਿਹੀ ਜ਼ੁਰਅਤ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਸੀ। ਉਨ੍ਹਾਂ ਬਾਦਲਾਂ ਵੱਲੋਂ ਕੱਢੇ ਜਾ ਰਹੇ ਮਾਰਚ ਨੂੰ ਡਰਾਮਾਂ ਕਰਾਰ ਦਿੱਤਾ ਅਤੇ ਕਿਹਾ ਕਿ ਪਹਿਲਾਂ ਉਹ ਸੌਦਾ-ਸਾਧ ਖ਼ਿਲਾਫ਼ ਮਾਰਚ ਕੱਢਣ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਦੋਸ਼ੀ ਸਿਰਸਾ ਸਾਧ ਨਾਲ ਸਬੰਧਤ: ਬੀਬੀ ਜਗੀਰ ਕੌਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੇਅਦਬੀ ਮਾਮਲਾ: ਸੰਗਤ ਨੇ ਜਥੇਦਾਰ ਰਘਬੀਰ ਸਿੰਘ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਮੰਗਿਆ ਅਸਤੀਫ਼ਾ
NEXT STORY