ਹਾਜੀਪੁਰ (ਜੋਸ਼ੀ)-ਹਾਜੀਪੁਰ ਤੋਂ ਤਲਵਾੜਾ ਸੜਕ ’ਤੇ ਪੈਂਦੇ ਅੱਡਾ ਚੌਧਰੀ ਦਾ ਬਾਗ ਨੇੜੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੌਰਵ ਕੁਮਾਰ (22) ਪੁੱਤਰ ਚਰਨ ਦਾਸ ਵਾਸੀ ਪਿੰਡ ਹੰਦਵਾਲ, ਜੋ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 54-ਜੇ-5492 ’ਤੇ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਲਈ ਤਲਵਾੜਾ ਵਿਖੇ ਸੀ ਗਿਆ ਸੀ। ਜਦੋਂ ਸੌਰਵ ਆਪਣੇ ਪਿੰਡ ਹੰਦਵਾਲ ਵਾਪਸ ਆ ਰਿਹਾ ਸੀ ਅਤੇ ਅੱਡਾ ਚੌਧਰੀ ਦੇ ਬਾਗ ਲਾਗੇ ਪੁੱਜਿਆ ਤਾਂ ਉਸ ਦਾ ਮੋਟਰਸਾਈਕਲ ਇਕ ਆਵਾਰਾ ਪਸ਼ੂ ਨਾਲ ਟਕਰਾਆ ਗਿਆ, ਜਿਸ ਕਾਰਨ ਸੌਰਵ ਕੁਮਾਰ ਸੜਕ ਵਿਚਕਾਰ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੇ ਦਿੱਤੀ ਰੇਲ ਰੋਕੋ ਅੰਦੋਲਨ ਦੀ ਚਿਤਾਵਨੀ, ਜਾਣੋ ਕਿਉਂ
ਜਿਸ ਨੂੰ ਸਥਾਨਕ ਲੋਕਾਂ ਦੇ ਸਿਹਯੋਗ ਨਾਲ ਬੀ. ਐੱਮ. ਬੀ. ਹਸਪਤਾਲ ਤਲਵਾੜਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਮੁਕੇਰੀਆਂ ਲਈ ਰੈਫਰ ਕਰ ਦਿੱਤਾ। ਮੁਕੇਰੀਆਂ ਦੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।
ਐੱਸ. ਐੱਚ. ਓ. ਤਲਵਾੜਾ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਤਲਵਾੜਾ ਪੁਲਸ ਦੇ ਏ. ਐੱਸ. ਆਈ. ਰਣਵੀਰ ਸਿੰਘ ਨੇ ਸੌਰਵ ਕੁਮਾਰ ਦੀ ਮਾਤਾ ਮਲਕੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਤਲਵਾੜਾ ਬੀ. ਬੀ. ਐੱਮ. ਬੀ. ਹਸਪਤਾਲ ਹਸਪਤਾਲ ਵਿਚ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਇਹ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੇਤਾਂ ਵਿਚ ਖੜ੍ਹੇ ਨਾੜ ਤੇ ਸਰਕੰਡਿਆਂ ਨੂੰ ਲੱਗੀ ਅੱਗ
NEXT STORY